ਵਾਰਡ 47 ਵਿਖੇ 59.85 ਲੱਖ ਦੀ ਲਾਗਤ ਨਾਲ ਸੜਕਾਂ ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ

Ludhiana Punjabi

DMT : ਲੁਧਿਆਣਾ : (02 ਅਗਸਤ 2021): – ਵਾਰਡ 47 ਅਧੀਨ ਪੈਂਦੇ ਵੱਖ ਵੱਖ ਇਲਾਕਿਆਂ ਚ 59.85 ਲੱਖ ਦੀ ਲਾਗਤ ਨਾਲ ਸੜਕਾਂ ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਕੀਤੀ। ਕੈੜਾ ਨੇ ਕਿਹਾ ਕਿ ਉਨਾਂ ਦਾ ਇਕ ਹੀ ਮਕਸਦ ਹੈ ਕਿ ਵਾਰਡ ਨਾਲ ਸਬੰਧਤ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਸਮੇਤ ਸਮੁੱਚੀਆਂ ਬੁਨਿਆਦੀ ਸੁਵਿਧਾਵਾਂ ਮਿਲਣ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਕਮੀ ਨਹੀਂ ਹੈ । ਆਪਣੇ ਇਸ ਵਾਰਡ ਨੂੰ ਲੁਧਿਆਣਾ ਦਾ ਨੰਬਰ ਇੱਕ ਵਾਰਡ ਬਣਾਉਣ ਲਈ ਉਹ ਕੋਈ ਕਸਰ ਨਹੀਂ ਛੱਡ ਰਹੇ। ਉਨਾਂ ਨੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਨਾਲ ਸੰਬੰਧੀ ਕਿਸੇ ਵੀ ਕੌਮ ਲਈ ਉਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਮੁਕੇਸ਼ ਅਗਰਵਾਲ, ਰਾਮ ਰਛਪਾਲ ਜੇਠੀ, ਮਹਿੰਦਰਪਾਲ ਅਜਮੇਰ ਸਿੰਘ ਮਨਜੀਤ ਕੌਰ ਦੇਵੀ ਦਿਆਲ ਗਰਗ ਵਿਕਾਸ ਮਦਾਨ ,ਸੁਖਦੇਵ ਸਿੰਘ ਅਤੇ ਸ਼ਿਵਮ ਆਦਿ ਮੌਜੂਦ ਸਨ ।    

Leave a Reply

Your email address will not be published. Required fields are marked *