ਵਿਕਾਸ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਵਿਧਾਇਕ ਛੀਨਾ – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ

Ludhiana Punjabi

DMT : ਲੁਧਿਆਣਾ : (17 ਫਰਵਰੀ 2023) : – ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਲੁਧਿਆਣਾ ਦੌਰਾ ਕਈ ਮਾਇਨੇ ਵਿੱਚ ਖਾਸ ਰਿਹਾ। ਭਾਵੇਂ ਉਹ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਨੂੰ ਜਾਂਦੀ ਸੜਕ ਦਾ ਨਿਰਮਾਣ ਕਾਰਜ ਹੋਵੇ ਜਾਂ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨੀ ਹੋਵੇ ਜਾਂ ਛੋਟੇ ਜਿਹੇ ਸੱਦੇ ਤੇ ਹਲਕਾ ਦੱਖਣੀ ਦੀ ਵਿਧਾਇਕ ਬੀਬੀ ਰਾਜਿੰਦਰ ਪਾਲ ਕੌਰ ਛੀਨਾ ਦੇ ਦਫ਼ਤਰ ਜਾ ਕੇ ਵਲੰਟੀਅਰਾਂ ਨਾਲ ਹਰ ਗਲ ਤੇ ਵਿਸਤਾਰ ਤੇ ਚਰਚਾ ਕਰਨਾ ਹੋਵੇ। ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਮਾਣਯੋਗ ਹਰਭਜਨ ਸਿੰਘ ਈ.ਟੀ.ਓ. ਦਾ ਸਵਾਗਤ ਫੁੱਲਾਂ, ਗੁਲਦਸਤਿਆਂ ਅਤੇ ਸਿਰੋਪੇ ਪਾ ਕੇ ਕੀਤਾ ਗਿਆ।

ਇਸ ਮੌਕੇ ਮੈਡਮ ਰਾਜਜਿੰਦਰਪਾਲ ਕੌਰ ਛੀਨਾ ਕੈਬਨਿਟ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ਿਸ਼ਟਾਚਾਰਕ ਮੁਲਾਕਾਤ ਤੋਂ ਬਾਅਦ ਬੀਬੀ ਛੀਨਾ ਨੇ ਆਪਣੇ ਹਲਕੇ ਦੀ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਮੰਤਰੀ ਅੱਗੇ ਰੱਖੀਆਂ ਤੇ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਸੰਘਣੀ ਆਬਾਦੀ ਹੋਣ ਕਰਕੇ ਇੱਥੇ ਹਰ ਬਾਰ ਗਰਮੀਆਂ ਵਿਚ ਬਿਜਲੀ ਸਪਲਾਈ ਘੱਟ ਜਾਂਦੀ ਹੈ ਜਿਸਦੇ ਤਹਿਤ ਇਸ ਮੰਗ ਪੱਤਰ ਵਿੱਚ ਹਲਕਾ ਦੱਖਣੀ ਲਈ ਤਿੰਨ ਨਵੇਂ ਫੀਡਰ ਮੰਗੇ ਗਏ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਲੱਗੇ ਟਰਾਸਫਾਰਮ ਅਤੇ ਧਾਰਾ ਹਟਾਉਣ ਦਾ ਜ਼ਿਕਰ ਕੀਤਾ ਗਿਆ।

ਕੈਬਨਿਟ ਮੰਤਰੀ ਵਲੋਂ ਮੰਗ ਪੱਤਰ ਦੀਆਂ ਮੰਗਾਂ ਪੜ੍ਹਦਿਆਂ ਕਿਹਾ ਕਿ ਇਹ ਆਮ ਆਦਮੀ ਦੀ ਸਰਕਾਰ ਹੈ ਜੌ ਆਮ ਆਦਮੀ ਦੇ ਹਿੱਤਾਂ ਵਿੱਚ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਮੰਗ ਪੱਤਰ ਅਕਸਰ ਫਾਈਲਾਂ ਵਿਚ ਹੀ ਰਹਿ ਜਾਂਦੇ ਸਨ ਜਾਂ ਸਰਕਾਰੀ ਦਫ਼ਤਰ ਦੇ ਕਿਸੇ ਖੂੰਜੇ ਪਏ ਰਹਿੰਦੇ ਸੀ ਪਰ ਹੁਣ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 18-18 ਘੰਟੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੇ ਹਨ ਤਾਂ ਅਸੀਂ ਵੀ ਉਸੇ ਸਪੀਡ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਕਰਕੇ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਇਸ ਵਾਜਬ ਮੰਗ ਨੂੰ ਮੌਕੇ ‘ਤੇ ਹੀ ਸਾਈਨ ਕੀਤਾ ਅਤੇ ਤਿੰਨ ਨਵੇਂ ਫੀਡਰ ਲਈ ਫੰਡ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਛੀਨਾ ਨੂੰ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਜਜ਼ਬੇ ਨੂੰ ਪੁਰਾਣੇ ਸਮੇਂ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਅਕਸਰ ਜਿੱਥੇ ਵਿਧਾਇਕ ਮੰਤਰੀ ਦੀ ਆਓ ਭਗਤ ਵਿਚ ਹੀ ਰੁੱਝੇ ਰਹਿੰਦੇ ਨੇ ਉੱਥੇ ਬੀਬੀ ਛੀਨਾ ਆਪਣੇ ਹਲਕੇ ਦੀ ਜਨਤਾ ਦਾ ਦਰਦ ਲੈਕੇ ਮੇਰੇ ਸਾਹਮਣੇ ਆਏ ਹਨ।

ਬੀਬੀ ਛੀਨਾ ਨੇ ਮੰਗ ਪੂਰੀ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਫੀਡਰ ਜਿੰਨਾ ਦੀ ਲਾਈਨ ਲੰਬੀ ਸੀ ਤੇ ਸਪਲਾਈ ਵੀ ਜਿਆਦਾ ਸੀ ਉਹ 3 ਫੀਡਰ ਦਾ ਵਰਕਲੋਡ ਘਟਾਉਣ ਲਈ ਪਹਿਲਾ ਫੀਡਰ 49 ਲੱਖ ਦੀ ਲਾਗਤ ਨਾਲ ਬਰੋਟਾ ਰੋਡ ‘ਤੇ, ਦੂਜਾ ਆਜ਼ਾਦ ਨਗਰ 38 ਲੱਖ ਦੀ ਲਾਗਤ ਨਾਲ ਅਤੇ ਤੀਜਾ ਫੀਡਰ 24 ਲੱਖ ਦੀ ਲਾਗਤ ਨਾਲ ਈਸ਼ਰ ਨਗਰ ਵਿੱਚ ਲਾਇਆ ਜਾਵੇਗਾ।

ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਅਜੇ ਮਿੱਤਲ ਨੇ ਕਿਹਾ ਕਿ ਜਿਵੇਂ ਮੈਡਮ ਛੀਨਾ ਆਪਣੇ ਸਾਰੇ ਵਲੰਟੀਅਰਾਂ ਦਾ ਮਾਣ ਸਤਿਕਾਰ ਕਰਦੇ ਹਨ ਓਸੇ ਤਰ੍ਹਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ ਵੀ ਇੱਕ-ਇੱਕ ਵਲੰਟੀਅਰ ਦੇ ਰੂਬਰੁ ਹੋਏ ਅਤੇ ਉਨ੍ਹਾਂ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਕਿਹਾ ਕਿ ਬਹੁਤ ਚੰਗਾ ਲੱਗਿਆ ਜਿਸ ਤਰ੍ਹਾਂ ਮੰਤਰੀ ਵਲੋਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਭ ਨੂੰ ਸਮਾਂ ਦਿੱਤਾ ਤੇ ਪੂਰੀ ਗੱਲ ਸੁਣੀ।

ਇਸ ਮੌਕੇ ਦਫ਼ਤਰ ਇੰਚਾਰਜ ਹਰਜੀਤ ਸਿੰਘ, ਸਰਦਾਰ ਹਰਪ੍ਰੀਤ ਸਿੰਘ, ਪੀ ਏ ਹਰਪ੍ਰੀਤ ਸਿੰਘ, ਲੁਧਿਆਣਾ ਦਫ਼ਤਰ ਦੇ ਇੰਚਾਰਜ ਮਾਸਟਰ ਹਰਿ ਸਿੰਘ, ਸਾਬਕਾ ਜਿਲ੍ਹਾ ਪ੍ਰਧਾਨ ਅਜੇ ਮਿੱਤਲ, ਸੁਖਦੇਵ ਗਰਚਾ, ਗਗਨ ਗੋਇਲ, ਰੀਪਣ ਗਰਚਾ, ਪਰਮਿੰਦਰ ਗਿੱਲ, ਬੀਰ ਸੁਖਪਾਲ, ਅਜੈ ਸ਼ੁਕਲਾ ਅਤੇ ਰੋਹਿਤ ਵੀ ਮੌਜੂਦ ਸਨ।

Leave a Reply

Your email address will not be published. Required fields are marked *