ਵਿਦਿਆਰਥੀ ਜਥੇਬੰਦੀ ਜੀ.ਜੀ.ਐਸ ਯੂਨੀਅਨ ਵੱਲੋਂ ਸੂਬਾ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੂੰ ਸਮਰਥਨ ਦੇਣ ਦਾ ਕੀਤਾ ਗਿਆ ਐਲਾਨ

Punjab Punjabi
  • ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ  ਸਰਕਾਰ ਬਣਨ ਤੇ ਦਿੱੱਤਾ ਜਾਵੇਗਾ ਨੌਜਵਾਨਾਂ ਨੂੰ ਪੂਰਾ ਬਣਦਾ ਮਾਨ ਸਨਮਾਨ   : ਜਗਦੀਪ ਚੀਮਾ  

DMT : ਫਤਹਿਗੜ੍ਹ ਸਾਹਿਬ : (06 ਦਿਸੰਬਰ 2021): – ਵਿਦਿਆਰਥੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ ਵੱਲੋਂ  ਵਿਸ਼ੇਸ਼ ਭੂਮਿਕਾ ਨਿਭਾਈ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਤੇ ਹਲਕਾ ਉਮੀਦਵਾਰ ਜਗਦੀਪ ਸਿੰਘ ਚੀਮਾ ਨੇ ਅੱਜ ਵਿਦਿਆਰਥੀ ਜਥੇਬੰਦੀ ਜੀ ਜੀ ਐੱਸ ਯੂ ਵੱਲੋਂ ਫਤਹਿਗੜ੍ਹ ਸਾਹਿਬ ਵਿਖੇ  ਵੱਖ ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ  ਰੈਲੀ ਕੱਢ ਕੇ  ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੱਕ ਵਿਚ ਵੱਡਾ ਸਮਰਥਨ ਦੇਣ ਉਪਰੰਤ  ਜੀ ਜੀ ਐਸ ਯੂ ਦੇ ਆਗੂਆਂ ਦਾ ਸਨਮਾਨ ਕਰਦਿਆਂ ਕੀਤਾ । ਜਥੇਦਾਰ ਚੀਮਾ ਨੇ  ਇਸ  ਵਿਦਿਆਰਥੀ ਜਥੇਬੰਦੀ ਵੱਲੋਂ  ਸੂਬਾ ਪ੍ਰਧਾਨ ਲਵਲੀ ਗੁਰਾਇਆ ਅਤੇਵਾਲੀ ਦੀ ਅਗਵਾਈ ਵਿੱਚ ਪੂਰੇ ਪੰਜਾਬ ਭਰ  ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਦੇ ਕੀਤੇ ਗਏ ਸਮਰਥਨ ਦੀ ਸ਼ਲਾਘਾ ਕਰਦਿਆਂ  ਕਿਹਾ ਕਿ ਨੌਜਵਾਨ  ਜੇਕਰ ਸਹੀ ਦਿਸ਼ਾ ਵਿਚ ਚੱਲ ਪੈਣ ਤਾਂ ਆਪ ਹੀ ਮੰਜ਼ਿਲ ਤਹਿ ਕੀਤੀ ਜਾ ਸਕਦੀ ਹੈ । ਇਸ ਮੌਕੇ ਤੇ ਜੀ ਜੀ ਐਸ ਯੂ ਦੇ ਸੂਬਾ ਪ੍ਰਧਾਨ ਲਵਲੀ ਗੁਰਾਇਆ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ  ਇੱਕ ਪੰਥਕ ਪਾਰਟੀ ਹੈ ਅਤੇ ਪੰਥਕ ਪਾਰਟੀ ਦੇ ਹੱਕ ਵਿੱਚ ਖੜ੍ਹਨਾ ਸਮੁੱਚੇ ਪੰਜਾਬ ਭਰ ਦੇ ਵਿਦਿਆਰਥੀਆਂ ਲਈ ਵੀ ਮਾਣ ਵਾਲੀ ਗੱਲ ਹੈ  । ਉਨ੍ਹਾਂ ਕਿਹਾ ਕਿ  ਪੂਰੇ ਪੰਜਾਬ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਪੂਰਨ ਸਮਰਥਨ ਦਿੱਤਾ ਜਾਵੇਗਾ  ਜਿਸ ਦੀ ਆਰੰਭਤਾ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ   ਹਲਕਾ ਫਤਹਿਗਡ਼੍ਹ ਸਾਹਿਬ ਤੋਂ ਕੀਤੀ ਗਈ ਹੈ  । ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ ਨੇ ਕਿਹਾ ਕਿ  ਅੱਜ ਪੰਜਾਬ ਦਾ ਸਮੁੱਚਾ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਆ ਕੇ ਖੜ੍ਹ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ  ਨੌਜਵਾਨਾ ਦੀ ਪਿੱਠ ਵਿਚ ਕਾਂਗਰਸ ਸਰਕਾਰ ਵੱਲੋਂ ਜੋ ਛੁਰਾ ਮਾਰਿਆ ਗਿਆ ਹੈ ਉਸ ਦਾ ਜਵਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮੁੱਚਾ ਨੌਜਵਾਨ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਘਰ ਘਰ ਜਾ ਕੇ ਕਾਂਗਰਸ ਸਰਕਾਰ ਖ਼ਿਲਾਫ਼ ਡਟ ਕੇ ਪ੍ਰਚਾਰ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ  ਲੋਕ ਪੱਖੀ ਨੀਤੀਆਂ ਨੂੰ ਉਜਾਗਰ ਕਰੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ  ਜਥੇਦਾਰ  ਮਨਮੋਹਨ ਸਿੰਘ ਮਕਾਰੋਂਪੁਰ, ਜ਼ਿਲ੍ਹਾ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ,  ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਦਿਲਬਾਗ ਸਿੰਘ ਬਾਘਾ, ਸਾਬਕਾ   ਚੇਅਰਮੈਨ ਬਰਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਰਸੀਦਪੁਰਾ, ਬਰਿੰਦਰ ਸਿੰਘ ਬੱਬਲ, ਐਡਵੋਕੇਟ ਇੰਦਰਜੀਤ ਸਿੰਘ ਸਾਊ, ਰਾਜਵਿੰਦਰ ਸਿੰਘ ਖਰ੍ਹੇ, ਹਰਪ੍ਰੀਤ ਸਿੰਘ ਕਾਕਾ ਜੀ ਬੈੰ,  ਰਣਜੀਤ ਸਿੰਘ ਚੀਮਾ ਹਰਲਾਲਪੁਰ, ਰਵੀ ਜ਼ੱਲ੍ਹਾ, ਸਤਨਾਮ ਸਿੰਘ ਸੱਤਾ,  ਮਹਿੰਦਰ ਸਿੰਘ ਬਾਗੜੀਆਂ, ਸ਼ਰਨਜੀਤ ਸਿੰਘ ਚਨਾਰਥਲ, ਐਡਵੋਕੇਟ ਹੈਪੀ ਖਹਿਰਾ, ਦਿਲਪ੍ਰੀਤ ਸਿੰਘ ਭੱਟੀ, ਭਿੰਦਰ ਸਿੰਘ ਬਾਜਵਾ, ਰੂਪਿੰਦਰ ਸਿੰਘ ਧੱਤੂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ ।

Leave a Reply

Your email address will not be published. Required fields are marked *