- ਕਿਹਾ! ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ
- ਵਾਰਡ ਨੰਬਰ 41 ਅਧੀਨ ਹਾਈਵੇਅ ਸਾਈਕਲ ਵਾਲੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਵੀ ਕੀਤਾ ਉਦਘਾਟਨ
DMT : ਲੁਧਿਆਣਾ : (08 ਅਪ੍ਰੈਲ 2023) : – ਗੁਰੂ ਨਾਨਕ ਐਜੁਕੇਸਨ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਦੁਆਰਾ ਚਲਾਏ ਜਾ ਰਹੇ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਕਾਲਜ ਆਫ ਐਜੁਕੇਸਨ ਗੋਪਾਲਪੁਰ ਦਾ 20ਵਾਂ ਤਿੰਨ ਰੌਜਾ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ। ਵਿਧਾਇਕ ਸਿੱਧੂ ਨੇ ਦੱਸਿਆ ਕਿ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ 10 ਅਪ੍ਰੈਲ ਨੂੰ ਇਸਦਾ ਸਮਾਪਨ ਹੋਵੇਗਾ। ਮੁੱਖ ਮਹਿਮਾਨ ਸਿੱਧੂ ਵਲੋਂ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਖਿਡਾਰੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਖੇਡ ਦਿਵਸ ਦੀ ਸ਼ੁਰੂਆਤ ਮੌਕੇ ਤਿੰਨ ਕਾਲਜ ਦੇ ਵਿਦਿਆਰਥੀਆਂ ਨੇ ਮਾਰਚਪਾਸਟ ਵਿੱਚ ਹਿੱਸਾ ਲਿਆ ਅਤੇ ਸਮਾਗਮ ਵਿੱਚ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਸਲਾਮੀ ਦਿੱਤੀ।
ਇਸ ਦੋਰਾਨ ਮੁੱਖ ਮਹਿਮਾਨ ਸਿੱਧੂ ਵਲੋਂ ਜੇਤੂ ਖਿਡਾਰੀ ਵਿਦਿਆਰਥੀਆ ਨੂੰ ਗਲੇ ਵਿੱਚ ਮੈਡਲ ਪਾ ਕੇ ਸਨਮਾਨਿਤ ਅਤੇ ਪ੍ਰੋਤਸਾਹਿਤ ਕੀਤਾ ਅਤੇ ਚੈਅਰਮੈੱਨ ਡਾ. ਬਲਵਿੰਦਰ ਸਿੰਘ ਵਾਲੀਆ ਨੂੰ ਇਸ ਇਲਾਕੇ ਵਿੱਚ ਵਿਦਿਅਕ ਸੰਸਥਾਵਾ ਚਲਾਉਣ ਲਈ ਵਧਾਈ ਦਿੱਤੀ।
ਡਾ. ਬਲਵਿੰਦਰ ਸਿੰਘ ਵਾਲੀਆ ਚੇਅਰਮੈਨ ਨੇ ਬੱਚਿਆ ਨੂੰ ਆਸ਼ੀਰਵਾਦ ਦਿੱਤਾ । ਉਨ੍ਹਾਂ ਵਿfਦਆਰਥੀਆ ਨੂੰ ਨਸਿ਼ਆ ਤੋ ਬੱਚਣ ਅਤੇ ਤੁੰਦਰੁਸਤ ਜਿੰਦਗੀ ਜਿਉਣ ਦੀ ਅਪੀਲ ਕੀਤੀ। ਲੜਕਿਆਂ ਦੀ 100 ਮੀਟਰ ਰੇਸ ਵਿੱਚ ਪਹਿਲਾ ਸਥਾਨ ਬਾਹੂਦੀਨ ਅਤੇ ਲੜਕੀਆਂ ਦੀ 100 ਮੀਟਰ ਰੇਸ ਵਿੱਚ ਪਹਿਲਾ ਸਥਾਨ ਸੰਜਨਾ ਨੇ ਪ੍ਰਾਪਤ ਕੀਤਾ। ਲੜਕਿਆਂ ਦੀ 200 ਮੀਟਰ ਰੇਸ ਵਿੱਚ ਪਹਿਲਾ ਸਥਾਨ ਮਹੁੰਮਦ ਕੈਫ ਅਤੇ ਲੜਕੀਆਂ ਦੀ 200 ਮੀਟਰ ਰੇਸ ਵਿੱਚ ਪਹਿਲਾ ਸਥਾਨ ਸੰਜਨਾ ਨੇ ਪ੍ਰਾਪਤ ਕੀਤਾ। ਲੜਕਿਆਂ ਦੀ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਮੁਸਲੀਮ ਅਤੇ ਲੜਕੀਆਂ ਦੀ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਅਲੀਨਾ ਅਲੀ ਨੇ ਪ੍ਰਾਪਤ ਕੀਤਾ। ਤਿੰਨ ਟੰਗੀ ਲੜਕੀਆ ਦੀ ਰੇਸ ਵਿੱਚ ਪਹਿਲਾ ਸਥਾਨ ਨੀਮਰੀਤ ਅਤੇ ਅਮਨਦੀਪ ਅਤੇ ਲੜਕਿਆਂ ਦੀ ਤਿੰਨ ਟੰਗੀ ਰੇਸ ਵਿੱਚ ਪਹਿਲਾ ਸਥਾਨ ਅਕਾਸ਼ ਅਤੇ ਨੀਤੀਨ ਨੇ ਪ੍ਰਾਪਤ ਕੀਤਾ। ਅੰਤ ਵਿੱਚ ਕਾਲਜ਼ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਬਾਅਦ ਵਿੱਚ, ਉਨ੍ਹਾਂ ਵਾਰਡ ਨੰਬਰ 41 ਅਧੀਨ ਹਾਈਵੇਅ ਸਾਈਕਲ ਵਾਲੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਵੀ ਕੀਤਾ।
ਆਪਣੇ ਹਲਕੇ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਦਿਆਂ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਇਲਾਕਾ ਨਿਵਾਸੀਆਂ ਦੇ ਨਾਲ ਸੜ੍ਹਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।
ਵਿਧਾਇਕ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕਾਂ ਵੱਲੋਂ ਕੀਤੇ ਵਿਸ਼ਵਾਸ਼ ‘ਤੇ ਖਰਾ ਉੱਤਰਾਂਗਾ ਅਤੇ ਚੌਣਾਂ ਦੌਰਾਨ ਦਿੱਤੀ ਹਰ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਨਿਰਮਾਣ ਕਾਰਜ਼ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤੇ ਜਾਣ। ਉਨ੍ਹਾ ਕਿਹਾ ਕਿ ਸੜ੍ਹਕ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ, ਬੇਨਿਯਮੀ ਪਾਏ ਜਾਣ ‘ਤੇ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵਿਧਾਇਕ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਹਰ ਗਲੀ, ਸੜਕ ਨੂੰ ਇੱਕ-ਇੱਕ ਕਰਕੇ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।