- ਇਸ ਪ੍ਰੋਜੈਕਟ ‘ਤੇ ਕਰੀਬ 84 ਲੱਖ ਰੁਪਏ ਦੀ ਆਵੇਗੀ ਲਾਗਤ
DMT : ਲੁਧਿਆਣਾ : (12 ਮਾਰਚ 2023) : – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਬੇਹੱਦ ਸੰਵੇਦਨਸ਼ੀਲ ਰਹੀ ਹੈ ਜਿਸ ਤਹਿਤ ਹੁਣ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਹਲਕੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਗ੍ਰਾਂਟਾਂ ਦੇ ਗੱਫ਼ੇ ਜਾਰੀ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 89 ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਨੂੰ ਸੁਰੂ ਕਰਵਾਉਣ ਮੌਕੇ ਕੀਤਾ। ਵਿਧਾਇਕ ਬੱਗਾ ਨੇ ਦੱਸਿਆ ਕਿ ਸਲੇਮ ਟਾਬਰੀ ਵਿਖੇ ਗੁਰਦੁਆਰਾ ਗੁਰ ਸਾਗਰ ਦੀ ਮੁੱਖ ਸੜ੍ਹਕ ਤੋ ਇਲਾਵਾ ਗੁਰੂ ਸਾਗਰ ਵਿਹਾਰ ਕਲੋਨੀ ਦੀਆਂ ਸੜ੍ਹਕਾਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਕਰੀਬ 84 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤਾ ਜਾਂਦਾ ਪੈਸਾ ਹੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਵਰਤਿਆਂ ਜਾਂਦਾ ਹੈ.
ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਨੂੰ ਮਾਡਰਨ ਵਾਰਡ ਵਜੋਂ ਵਿਕਸਿਤ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕੀਤੇ ਜਾ ਰਹੇ ਹਨ, ਜਿਸ ਤਹਿਤ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਕਸੀਅਨ ਅਰਵਿੰਦ ਅਗਰਵਾਲ, ਐਕਸੀਅਨ ਪਰਦੀਪ ਸਲੂਜਾ, ਐਸਡੀਓ ਅਕਸ਼ੈ ਬਾਂਸਲ, ਐਸਡੀਓ ਗਰਚਾ, ਦਲਜੀਤ ਸਿੰਘ ਬਿੱਟੂ, ਕੁਲਦੀਪ ਸਿੰਘ ਦੂਆ, ਅਮਨ ਬੱਗਾ, ਸਤਬੀਰ ਸਿੰਘ ਮੇਠੀ, ਪਰਮਜੀਤ ਪੰਮਾ, ਸੋਨੂੰ ਪੰਜਾਬ, ਰਵਿੰਦਰ ਰਵੀ, ਛੋਟੂ ਢੀਂਗਰਾ, ਸੁਰਿੰਦਰ ਕੌਰ, ਦਿਨੇਸ਼ ਸ਼ਰਮਾ, ਜੇ.ਪੀ. ਸਿੰਘ, ਰਾਜੂ ਮੱਕੜ, ਕੁਲਦੀਪ ਮੱਕੜ, ਵਿੱਕੀ ਅਰੋੜਾ, ਸੰਜੀਵ ਤਾਂਗੜੀ, ਰਿੰਪੀ ਭੱਲਾ, ਮੋਨੂੰ ਚਿਤਕਾਰਾ, ਨਵੀਨ ਕਾਠਪਾਲ, ਸਾਹਿਲ ਕਾਲੜਾ, ਮਨਿੰਦਰ ਵਧਾਵਨ , ਜੌਨੀ , ਇੰਦਰਜੀਤ ਘੁੰਮਣ , ਸੌਰਵ ਟੰਡਨ, ਬੰਟੀ ਸੋਹਲ, ਅਰਜੁਨ ਸਿੰਘ, ਰਾਹੁਲ ਬੱਸੀ, ਲਾਡੀ ਭੀਕਣ ਅਤੇ ਹੋਰ ਮੌਜੂਦ ਸਨ।