ਵਿਧਾਇਕ ਛੀਨਾ ਵਲੋਂ ਵਾਰਡ ਨੰਬਰ 27 ਤੇ 32 ‘ਚ 2 ਟਿਊਬਵੈਲਾਂ ਦਾ ਰੱਖਿਆ ਨੀਂਹ ਪੱਥਰ

Ludhiana Punjabi
  • ਕਰੀਬ 13 ਲੱਖ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਜਲਦ ਹੋਵੇਗਾ ਮੁਕੰਮਲ
  • ਇਲਾਕੇ ‘ਚ ਨਿਰਵਿਘਨ ਪਾਣੀ ਦੀ ਸਪਲਾਈ ਨਾਲ ਵਸਨੀਕਾਂ ਨੂੰ ਮਿਲੇਗੀ ਵੱਡੀ ਰਾਹਤ – ਰਾਜਿੰਦਰਪਾਲ ਕੌਰ ਛੀਨਾ

DMT : ਲੁਧਿਆਣਾ : (15 ਦਸੰਬਰ 2023) : –

ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 27 ਅਤੇ ਵਾਰਡ ਨੰਬਰ 32  ਅਧੀਨ ਕੈਲਾਸ਼ ਨਗਰ ਨੇੜੇ ਗੁਰਦੁਆਰਾ ਸਾਹਿਬ ਗਲੀ ਨੰਬਰ ਇੱਕ ਅਤੇ ਦੋ ਦੇ ਵਿੱਚ ਲਗਭਗ 13 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਟਿਊਬਵੈਲਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਵਿਧਾਇਕ ਛੀਨਾ ਨੇ ਕਿਹਾ ਇਨ੍ਹਾਂ ਟਿਊਬਵੈਲਾਂ ਦੇ ਸਥਾਪਤ ਹੋਣ ਨਾਲ ਇਲਾਕੇ ਦੇ ਵਿੱਚ ਨਿਰਵਿਘਨ ਪਾਣੀ ਦੀ ਸਪਲਾਈ ਹੋਵੇਗੀ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਤੋਂ ਨਿਜਾਤ ਮਿਲੇਗੀ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਜਲਦ ਤੋਂ ਜਲਦ ਇਹ ਕੰਮ ਮੁਕੰਮਲ ਹੋਵੇਗਾ ਅਤੇ ਲੋਕਾਂ ਨੂੰ ਪਾਣੀ ਵੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

ਇਸ ਦੌਰਾਨ ਜਿੱਥੇ ਹਲਕੇ ਦੇ ਲੋਕਾਂ ਨੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਇਸ ਇਲਾਕੇ ਦੀ ਚਿਰੌਕਣੀ ਮੰਗੀ ਸੀ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਦੌਰਾਨ ਕੰਮ ਮੁਕੰਮਲ ਹੀ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਇਹ ਕਾਫੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਦੀ ਖਪਤ ਵੀ ਵਧੇਰੇ ਹੈ ਪਰ ਪਾਣੀ ਦੀ ਸਪਲਾਈ ਘੱਟ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਸਨ ਅਤੇ ਲੋਕਾਂ ਦਾ ਬਹੁਤ ਸਾਰਾ ਸਮਾਂ ਪਾਣੀ ਪ੍ਰਬੰਧਨ ਵਿੱਚ ਹੀ ਬਰਬਾਦ ਹੋ ਜਾਂਦਾ ਸੀ। 

Leave a Reply

Your email address will not be published. Required fields are marked *