ਵਿਧਾਇਕ ਬੈਂਸ ਨੇ ਉਦਘਾਟਨ ਕਰ ਗਲੀਆ ਬਣਾਉਣ ਦੇ ਕੰਮ ਦੀ ਕਰਵਾਈ ਸ਼ੂਰੁਆਤ

Ludhiana Punjabi

DMT : ਲੁਧਿਆਣਾ : (02 ਅਗਸਤ 2021): –  ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਹਲਕਾ ਆਤਮ ਨਗਰ ਅਤੇ ਦੱਖਣੀ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਅਤੇ ਇਹਨਾਂ ਹਲਕਿਆ ਵਿਚ ਵਿਕਾਸ ਕਾਰਜ ਕਰਵਾਉਣੇ ਉਹਨਾ ਦਾ ਮੁੱਢਲਾ ਫਰਜ਼ ਹੈ।
ਵਿਧਾਇਕ ਬੈਂਸ ਅੱਜ ਡਾ: ਸੰਤ ਕਿਰਪਾਲ ਤੋਂ ਮਿਲਟਰੀ ਕੈਂਪ ਤੱਕ ਗੁਰਪਾਲ ਸਿੰਘ ਨਗਰ ਦੀਆ ਕਰੀਬ 41.76 ਲੱਖ ਦੀ ਲਾਗਤ ਨਾਲ ਸੀਮਿੰਟ ਨਾਲ ਬਣਨ ਜਾ ਰਹੀਆ ਗਲੀਆ ਦਾ ੳੇਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਉਹਨਾਂ ਦੇ ਨਾਲ ਵਾਰਡ ਦੇ ਕੌਸਲਰ ਅਰਜਨ ਸਿੰਘ ਚੀਮਾ ਵੀ ਮੌਜੂਦ ਸਨ।
ਉਹਨਾ ਕਿਹਾ ਕਿ ਦੋਵੇ ਹਲਕਿਆਂ ਦੇ ਲੋਕਾਂ ਨੇ 2 ਵਾਰ ਬੈਂਸ ਭਰਾਵਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ। ਜਿਸ ਦਾ ਮੁੱਲ ਮੋੜਿਆ ਨਹੀ ਜਾ ਸਕਦਾ।ਵਿਧਾਇਕ ਬੈਂਸ ਨੇ ਕਿਹਾ ਕਿ ਵਿਧਾਇਕ ਦਾ ਪਹਿਲਾ ਅਤੇ ਮੁੱਖ ਕਰਤੱਵ ਜਿਹੜੇ ਲੋਕਾਂ ਨੇ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹਨਾ ਪ੍ਰਤੀ ਹਰ ਸਮੇ ਤਤਪਰ ਰਹਿਣਾ ਹੈ।
ਇਸ ਮੌਕੇ ਇਲਾਕਾ ਨਿਵਾਸੀਆ ਨੇ ਵਾਰਡ ‘ਚ ਵਿਕਾਸ ਕਾਰਜ ਕਰਵਾਉਣ ਤੇ ਵਿਧਾਇਕ ਬੈਂਸ ਅਤੇ ਕੌਸਲਰ ਅਰਜਨ ਸਿੰਘ ਚੀਮਾ ਦਾ ਧੰਨਵਾਦ ਕੀਤਾ। ਇਸ ਮੌਕੇ  ਕੌਸਲਰ ਕੁਲਦੀਪ ਸਿੰੰਘ ਬਿੱਟਾ, ਇੰਦਰਜੀਤ ਸਿੰਘ, ਪ੍ਰਧਾਨ ਸ਼ਰਨਜੀਤ ਸਿੰਘ, ਗੁਰਮੀਤ ਕਾਲਾ, ਹਰਜੀਤ ਜੋਰਾ ਸਵੀਟ, ਪੀ.ਏ ਗੋਗੀ ਸ਼ਰਮਾ, ਲੱਖਵੀਰ ਪ੍ਰਧਾਨ, ਪ੍ਰਦੀਪ ਲਾਲਾ, ਕਿਰਨਦੀਪ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *