ਵਿਧਾਇਕ ਬੈਂਸ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਲਈ ਮੁੱਖ ਮੰਤਰੀ ਨੂੰ ਲਿਿਖਆ ਪੱਤਰ

Ludhiana Punjabi

DMT : ਲੁਧਿਆਣਾ : (02 ਅਗਸਤ 2021): – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮਜਦੂਰਾ ਦੀਆ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਹੈ। ਵਿਧਾਇਕ ਬੈਂਸ ਨੇ ਦੱਸਿਆ ਕਿ ਉਹਨਾਂ ਨੂੰ ਸੈਂਟਰ ਆਫ ਟਰੈਡ ਯੂਨੀਅਨਜ਼ ਪੰਜਾਬ ਵੱਲੋਂ ਇਕ ਮੰਗ ਪੱਤਰ ਪ੍ਰਾਪਤ ਹੋਇਆ ਹੈ।ਜਿਸ ਵਿਚ ਉਹਨਾਂ ਵੱਲੋ ਮਜਦੂਰਾਂ ਦੀਆਂ ਹੱਕੀ ਮੰਗਾਂ ਉਪਰ ਗੰਭੀਰਤਾ ਨਾਲ ਵਿਚਾਰ ਕਰਕੇ ਉਹਨਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਮਜਦੂਰਾ ਦੀਆ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਸ਼ੰਘਰਸ਼ ਕਰ ਰਹੀ ਹੈ। ਜਿਹਨਾਂ ਵਿਚੋਂ ਮੁੱਖ ਮੰਗਾਂ ਹਨ, ਮਿਨੀਮਮ ਵੇਜ਼ ਵਿਚ ਸੋਧ ਕਰਕੇ ਘੱਟੋ-ਘੱਟ ਤਨਖਾਹ 21,000 ਰੁਪਏ ਪ੍ਰਤੀ ਮਹੀਨਾ ਕਰਨਾ, ਕੇਂਦਰ ਸਰਕਾਰ ਵੱਲੋਂ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਘਰਾਣਿਆ ਪੱਖੀ ਪਾਸ ਕੀਤੇ ਲੇਬਰ ਕੋਡ ਰੱਦ ਕਰਨਾ, ਮਿਡ-ਏ-ਮੀਲ, ਆਸ਼ਾ ਵਰਕਰਾਂ, ਆਗਣਵਾੜੀ ਹੈਲਪਰ, ਚੌਕੀਦਾਰਾਂ ਸਫਾਈ ਅਤੇ ਹਰ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨਾਂ ਦੇ ਘੇਰੇ ਵਿਚ ਸ਼ਾਮਿਲ ਕਰਨਾ ਅਤੇ ਮਨਰੇਗਾ ਮਜਦੂਰਾ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ-ਘੱਟ 700/- ਰੁਪਏ ਨਿਸਚਿਤ ਕੀਤਾ ਜਾਵੇ ਆਦਿ। ਜੋ ਜ਼ਾਇਜ ਹਨ।ਵਿਧਾਇਕ ਬੈਂਸ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਪੰਜਾਬ ਪਹਿਲਾ ਦੀ ਤਰਾਂ ਇਹਨਾਂ ਦੀਆ ਮੰਗਾਂ ਉਪਰ ਵੀ ਗੰਭੀਰਤਾ ਨਾਲ ਵਿਚਾਰ ਕਰਕੇ ਜਲਦ ਕੋਈ ਫੈਸਲਾ ਕਰਨਗੇ।

Leave a Reply

Your email address will not be published. Required fields are marked *