ਵਿਧਾਇਕ ਬੱਗਾ ਦੀ ਅਗਵਾਈ ‘ਚ ਡਾ. ਅੰਬੇਦਕਰ ਭਵਨ ਕਮੇਟੀ ਦੀ ਮੀਟਿੰਗ ਆਯੋਜਿਤ

Ludhiana Punjabi
  •  ਭਵਨ ਦੇ ਨਵੀਨੀਕਰਣ ਸਬੰਧੀ ਕੀਤੇ ਵਿਚਾਰ ਵਟਾਂਦਰੇ

DMT : ਲੁਧਿਆਣਾ : (28 ਮਾਰਚ 2023) : –

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ-ਕਮ-ਚੇਅਰਮੈਨ ਡਾ. ਅੰਬੇਦਕਰ ਭਵਨ, ਸਲੇਮ ਟਾਬਰੀ, ਨੇੜੇ ਜਲੰਧਰ ਬਾਈ ਪਾਸ ਚੌਂਕ, ਲੁਧਿਆਣਾ ਦੀ ਅਗਵਾਈ ਹੇਠ ਬੀਤੇ ਕੱਲ੍ਹ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਵਨ ਦੇ ਨਵੀਨੀਕਰਣ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ।

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਵਧੀਕ ਕਮਿਸ਼ਨਰ-ਕਮ-ਵਾਈਸ ਚੇਅਰਮੈਨ ਡਾ. ਅੰਬੇਦਕਰ ਭਵਨ ਅਦਿੱਤਿਆ ਡਚਲਵਾਲ ਤੋਂ ਇਲਾਵਾ ਮੈਂਬਰ ਸਹਿਬਾਨ ਵੀ ਮੌਜੂਦ ਸਨ।

ਭਵਨ ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਬੱਗਾ ਨੇ ਕਿਹਾ ਕਿ ਡਾ. ਅੰਬੇਦਕਰ ਭਵਨ ਦੇ ਨਵੀਨੀਕਰਣ ਦੇ ਨਾਲ-ਨਾਲ ਹੋਰ ਲੋੜੀਂਦੇ ਬੁਨਿਆਦੀ ਢਾਂਚੇ ਦਾ ਵੀ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਇੱਥੇ ਘੱਟ ਖਰਚੇ ਵਿੱਚ ਆਪਣੇ ਸਮਾਜਿਕ ਸਮਾਗਮਾਂ ਦਾ ਆਯੋਜਨ ਕਰ ਸਕਣ।

ਮੀਟਿੰਗ ਦੌਰਾਨ ਡਾ. ਅੰਬੇਦਕਰ ਭਵਨ ਕਮੇਟੀ ਦੇ ਮੈਂਬਰਾਂ ਵਿੱਚ ਸਰਬਜੀਤ ਕੌਰ, ਡਾ. ਕੁਲਦੀਪ ਜੰਡਾ, ਕੁਲਵੰਤ ਕੌਰ, ਸੁਰਿੰਦਰ ਅਟਵਾਲ, ਗੁਰਮੇਲ ਸਿੰਘ, ਹਰਜਿੰਦਰ ਪਾਲ, ਮਨਪ੍ਰੀਤ ਗਰੇਵਾਲ, ਯਸ਼ਪਾਲ, ਕਾਰਜਕਾਰੀ ਇੰਜੀਨੀਅਰ (ਬੀ.ਐਡ.ਆਰ.) ਜੋਨ-ਏ, ਨੋਡਲ ਅਫ਼ਸਰ ਅਸ਼ਵਨੀ ਸਹੋਤਾ, ਰਮਨਜੀਤ ਲਾਲੀ, ਆਨੰਦ ਕਿਸ਼ੋਰ, ਸੁਰਿੰਦਰ ਕਲਿਆਣ, ਅਮਲਾ ਸੁਪਰਡੰਟ, ਡੀ.ਸੀ.ਐਫ.ਏ. ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *