ਵਿਧਾਇਕ ਮੁੰਡੀਆਂ ਨੇ ਰਵਾਇਤੀ ਪਾਰਟੀਆਂ ਨੂੰ ਵੱਡਾ ਝਟਕਾ ਦਿੰਦਿਆਂ ਜਰਨੈਲ ਸਿੰਘ ਦੀ ਹਾਜਰੀ ਚ ਕਈ ਕੌਂਸਲਰ ਕੀਤੇ ਆਪ ਚ ਸ਼ਾਮਿਲ

Ludhiana Punjabi
  • ਬਦਲਾਅ ਤੋਂ ਪ੍ਰਭਾਵਿਤ ਹੋ ਕੇ ਕਦਾਵਰ ਆਗੂ ਹੋ ਰਹੇ ਨੇ ਪਾਰਟੀ ਵਿੱਚ ਸ਼ਾਮਿਲ : ਜਰਨੈਲ ਸਿੰਘ
  • ਆਪ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਦੇ ਪ੍ਰਭਾਵ ਦੇ ਚਲਦਿਆਂ ਆਏ ਦਿਨ ਰਵਾਇਤੀ ਪਾਰਟੀਆਂ ਨੂੰ ਛੱਡ ਰਹੇ ਹਨ ਆਗੂ : ਵਿਧਾਇਕ ਮੁੰਡੀਆਂ

DMT : ਲੁਧਿਆਣਾ : (04 ਫਰਵਰੀ 2023) : – ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਆਏ ਦਿਨ ਰਵਾਇਤੀ ਪਾਰਟੀਆਂ ਨੂੰ ਕੋਈ ਨਾ ਕੋਈ ਝਟਕਾ ਦਿੰਦੇ ਰਹਿੰਦੇ ਹਨ। ਅੱਜ ਉਨ੍ਹਾਂ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜਰੀ ਵਿੱਚ  ਹਲਕਾ ਸਾਹਨੇਵਾਲ ਵਿੱਚ ਵਿਰੋਧੀ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਦਿਆਂ ਕੌਂਸਲਰ ਰਾਜਦੀਪ ਭਾਟੀਆ, ਕੌਂਸਲਰ ਮਨਜਿੰਦਰ ਸਿੰਘ ਭੋਲਾ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਨਿਰਭੈ ਸਿੰਘ, ਕੀਰਤਨ ਸਿੰਘ ਬੱਬੂ ਬਿਰਦੀ, ਚੰਚਲ ਮਿਨਹਾਸ, ਵਿਜੈ ਪੂਰੀ, ਲਾਲੀ ਹਰਾ, ਸੁਰੇਸ਼ ਕੁਮਾਰ ਗਰਗ, ਸ਼ਰਨਜੀਤ ਸਿੰਘ ਗਰਚਾ, ਅਰਵਿੰਦਰ ਸਿੰਘ ਬੱਬੂ ਖਾਲਸਾ ਆਦਿ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਸ੍ਰ ਜਰਨੈਲ ਸਿੰਘ ਨੇ ਨਵੇਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤਹਿਤ ਲਿਆਂਦੇ ਬਦਲਾਅ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਦੇ ਕਦਾਵਰ ਆਗੂ ਆਮ ਆਦਮੀਂ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।  ਵਿਧਾਇਕ ਮੁੰਡੀਆਂ ਨੇ ਕਿਹਾ ਕਿ ਆਪ ਸਰਕਾਰ ਦੇ ਲੋਕ ਪੱਖੀ ਫੈਸਲਿਆਂ ਦੇ ਪ੍ਰਭਾਵ ਦੇ ਚਲਦਿਆਂ ਆਏ ਦਿਨ ਰਵਾਇਤੀ ਪਾਰਟੀਆਂ ਨੂੰ ਲੋਕ ਛੱਡ ਰਹੇ ਹਨ। ਅੱਜ ਵੀ ਹਲਕਾ ਸਾਹਨੇਵਾਲ ਖਾਸ ਕਰ ਨਗਰ ਕੌਂਸਲ ਸਾਹਨੇਵਾਲ ਵਿੱਚ ਬਹੁਤ ਜਿਆਦਾ ਪ੍ਰਭਾਵ ਰੱਖਣ ਜੋ ਆਗੂ ਆਪ ਵਿੱਚ ਸ਼ਾਮਿਲ ਹੋਏ ਹਨ ਉਨ੍ਹਾਂ ਨੂੰ ਸਮਾਂ ਆਉਣ ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਆਪ ਵਿੱਚ ਸ਼ਾਮਿਲ ਹੋਣ ਜਾਣ ਨਾਲ ਆਉਣ ਵਾਲੀਆਂ ਨਗਰ ਕੌਂਸਲ ਸਾਹਨੇਵਾਲ ਦੀਆਂ ਚੋਣਾਂ ਦਾ ਮੁਕਾਬਲਾ ਇੱਕਪਾਸੜ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਾਹਨੇਵਾਲ ਤੋਂ ਇਲਾਵਾ ਨਗਰ ਨਿਗਮ ਦੀਆਂ ਸਾਰੀਆਂ ਸੀਟਾਂ ਉੱਤੇ ਸਾਡੇ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਹਰਚੰਦ ਸਿੰਘ ਬਰਸਟ ਸੂਬਾ ਸਕੱਤਰ ਪੰਜਾਬ, ਮਲਵਿੰਦਰ ਸਿੰਘ ਕੰਗ
ਸਪੋਕਸਮੈਨ ਪੰਜਾਬ, ਚੇਅਰਮੈਨ ਨਵਜੋਤ ਸਿੰਘ ਜਰਗ, ਲੋਕ ਸਭਾ ਇੰਚਾਰਜ ਚੇਅਰਮੈਨ ਅਮਨਦੀਪ ਸਿੰਘ ਮੋਹੀ, ਹਰਭੁਪਿੰਦਰ ਸਿੰਘ ਧਰੋੜ ਜਿਲ੍ਹਾ ਪ੍ਰਧਾਨ (ਦਿਹਾਤੀ) ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਜਿਲਾ ਪ੍ਰਧਾਨ ਸਹਿਰੀ, ਕੁਲਦੀਪ ਐਰੀ ਬਲਾਕ ਪ੍ਰਧਾਨ ਹਲਕਾ ਸਾਹਨੇਵਾਲ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *