ਵਿਧਾਇਕ ਰਜਿੰਦਰ  ਪਾਲ  ਕੌਰ  ਛੀਨਾ  ਵਲੋਂ  ਦਾਣਾ  ਮੰਡੀ  GAMMSA ਐਕਸਪੋ 2023 ‘ਚ ਸ਼ਿਰਕਤ

Ludhiana Punjabi

DMT : ਲੁਧਿਆਣਾ : (11 ਫਰਵਰੀ 2023) : – ਵਿਧਾਇਕ ਛੀਨਾ ਨੇ ਗੈਮਸਾ 2023 ਵਿਖੇ ਜੈਕ ਸਿਲਾਈ ਮਸ਼ੀਨ ਦੇ ਸਟਾਲ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।  ਵਿਧਾਇਕ ਛੀਨਾ ਵੱਲੋਂ ਜੈਕ ਕੰਪਨੀ ਦੇ ਨਵੇਂ ਮਾਡਲਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ, ਉਦਘਾਟਨ ਮੌਕੇ ਕੰਪਨੀ ਦੇ ਖੇਤਰੀ ਮੁਖੀ ਵਿਕਾਸ ਪਾਂਡੇ ਨੇ ਵਿਧਾਇਕਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

ਮੀਡੀਆ ਨੂੰ ਸੰਬੋਧਨ ਕਰਦਿਆਂ ਮੈਡਮ ਛੀਨਾ ਨੇ ਦੱਸਿਆ ਕਿ ਉਹ ਖੁਦ ਹੌਜ਼ਰੀ ਲਾਈਨ ਤੋਂ ਹਨ, ਇਸ ਲਈ ਉਹ ਇਸ ਕਾਰੋਬਾਰ ਨੂੰ ਦਰਪੇਸ਼ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।  ਲੁਧਿਆਣਾ ਹੌਜ਼ਰੀ ਦਾ ਧੁਰਾ ਹੋਣ ਕਰਕੇ ਉਨ੍ਹਾਂ ਸਮੂਹ ਉਦਯੋਗਪਤੀਆਂ ਨੂੰ ਇੱਥੇ ਆ ਕੇ ਨਿਵੇਸ਼ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਭਰੋਸਾ ਦਿੱਤਾ ਕਿ ਪਿਛਲੀ ਸਰਕਾਰ ਅਤੇ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਹੁਤ ਫਰਕ ਹੈ। ਨੀਅਤ ਅਤੇ ਨੀਤੀਆਂ ਵਿੱਚ ਅੰਤਰ ਹੈ। ਪੰਜਾਬ ਵਿੱਚ ਟਾਟਾ ਸਟੀਲ ਦੀ ਆਮਦ ਇਸ ਦੀ ਇੱਕ ਮਿਸਾਲ ਹੈ। ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜੈਕ ਸਿਲਾਈ ਮਸ਼ੀਨ ਤੋਂ ਪੁਰਾਣੇ ਜਾਣੂੰ ਹਨ।  ਇਹ ਸਿਲਾਈ ਮਸ਼ੀਨ ਵਾਲੀ ਸਿਰਫ ਅਤੇ ਸਿਰਫ ਆਪਣੀ ਗੁਣਵੱਤਾ ਦੇ ਅਧਾਰ ‘ਤੇ ਦੁਨੀਆ ਦੀ ਸਭ ਤੋਂ ਵੱਡੀ ਤੇ ਭਰੋਸੇਮੰਦ ਕੰਪਨੀ ਹੈ।

ਇਸ ਮੌਕੇ ਮੈਡਮ ਛੀਨਾ ਦੇ ਨਾਲ ਲੁਧਿਆਣਾ ਦੇ ਸੰਸਥਾਪਕ ਪ੍ਰਧਾਨ ਅਜੈ ਮਿੱਤਲ ਵੀ ਮੌਜੂਦ ਸਨ।  ਉਨ੍ਹਾਂ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਅਤੇ ਲਗਾਤਾਰ ਉਪਰਾਲੇ ਕਰ ਰਹੀ ਹੈ।  ਇਸ ਕੜੀ ਵਿੱਚ ਅਸੀਂ ਜਲਦੀ ਹੀ ਜੈਕ ਕੰਪਨੀ ਦੇ ਸਹਿਯੋਗ ਨਾਲ ਹਲਕਾ ਦੱਖਣੀ ਵਿੱਚ ਇੱਕ ਮੁਫਤ ਸਿਲਾਈ ਸੈਂਟਰ ਖੋਲ੍ਹਣ ਜਾ ਰਹੇ ਹਾਂ। ਜਿੱਥੇ ਲੋਕਾਂ ਨੂੰ ਸਿਲਾਈ ਸਿਖਾਉਣ ਦੇ ਨਾਲ-ਨਾਲ ਰੁਜ਼ਗਾਰ ਵੀ ਦਿੱਤਾ ਜਾਵੇਗਾ।

ਕੰਪਨੀ ਦੇ ਪੰਜਾਬ ਰੀਜਨਲ ਹੈੱਡ ਵਿਕਾਸ ਪਾਂਡੇ ਨੇ ਮੈਡਮ ਛੀਨਾ ਨੂੰ ਜੈਕ ਦੀ ਨਵੀਂ ਲਾਂਚ ਕੀਤੀ ਸੀ2 ਓਵਰਲਾਕ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਅਤੇ ਮੈਡਮ ਛੀਨਾ ਨੇ ਵੀ ਉਨ੍ਹਾਂ ਦੇ ਕਹਿਣ ‘ਤੇ ਮਸ਼ੀਨ ਵੀ ਚਲਾ ਕੇ ਦੇਖੀ।

ਇਸ ਮੌਕੇ ਉਨ੍ਹਾਂ ਦੇ ਨਾਲ ਉਹਨਾਂ ਦੇ ਪਤੀ ਸਰਦਾਰ ਹਰਪ੍ਰੀਤ ਸਿੰਘ, ਵਿਸ਼ਾਲ ਅਵਸਥੀ, ਅਮਿਤ, ਪੀਏ ਹਰਪ੍ਰੀਤ ਸਿੰਘ, ਅਜੇ ਮਿੱਤਲ, ਵਿਕਾਸ ਪਾਂਡੇ, ਦੀਪਕ ਮਹਿਤਾ, ਜਪਜੋਤ ਸਿੰਘ, ਕੁਲਜੀਤ ਸਿੰਘ, ਨਰੇਸ਼ ਢਾਕਾ, ਮਨੋਜ ਅਰੋੜਾ, ਹਰੀਸ਼ ਅਰੋੜਾ, ਚੰਦਨ ਕੁਮਾਰ, ਸਿਧਾਰਥ ਗਮਾਸਾ ਅਧਿਕਾਰੀ ਅਰੋੜਾ, ਦਿਨੇਸ਼, ਪੰਕਜ ਸੱਭਰਵਾਲ, ਜਸਪਾਲ ਸਿੰਘ, ਬਲਵਿੰਦਰ ਸਿੰਘ ਭੀਮਰਾ, ਮੂਲਚੰਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *