ਵੈਟਨਰੀ ਯੂਨੀਵਰਸਿਟੀ ਕਰਵਾਏਗੀ ਮੱਛੀ ਪਾਲਣ ਖੇਤਰ ਦੇ ਵਾਤਾਵਰਣ ਪਹਿਲੂਆਂ ਸੰਬੰਧੀ ਕਾਨਫਰੰਸ

Ludhiana Punjabi

DMT : ਲੁਧਿਆਣਾ : (20 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਇੰਡੀਅਨ ਈਕੋਲੋਜੀਕਲ ਸੋਸਾਇਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ 22 ਤੋਂ 24 ਫਰਵਰੀ 2023 ਦੌਰਾਨ ਇਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਵਿਸ਼ਾ ਹੋਵੇਗਾ ‘ਮੱਛੀ ਅਤੇ ਜਲਜੀਵ ਪਾਲਣ – ਵਾਤਾਵਰਣਿਕ ਪਰਿਪੇਖ’।

          ਇਸ ਕਾਨਫਰੰਸ ਵਿਚ ਸਾਰੇ ਮੁਲਕ ’ਚੋਂ ਵੱਡੀ ਪੱਧਰ ’ਤੇ ਮਾਹਿਰਾਂ, ਵਿਗਿਆਨੀਆਂ, ਨੌਜਵਾਨ ਪੇਸ਼ੇਵਰਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਉਦਯੋਗਾਂ ਦੇ ਨੁਮਾਇੰਦਿਆਂ ਦੇ ਪਹੁੰਚਣ ਦੀ ਆਸ ਹੈ। ਸੋਸਾਇਟੀ ਦੇ ਪ੍ਰਧਾਨ, ਪ੍ਰੋਫ. (ਰਿ.) ਅਸ਼ੋਕ ਧਵਨ ਨੇ ਦੱਸਿਆ ਕਿ ਕਾਨਫਰੰਸ ਦਾ ਉਦੇਸ਼ ਮੱਛੀ ਪਾਲਣ ਖੇਤਰ ਵਿਚ ਵਾਤਾਵਰਣ ਸਨੇਹੀ ਖੋਜਾਂ, ਉਨੱਤ ਤਕਨਾਲੋਜੀਆਂ ਅਤੇ ਸਿਫਾਰਸ਼ਾਂ ’ਤੇ ਕੰਮ ਕਰਨਾ ਹੈ ਤਾਂ ਜੋ ਉਤਪਾਦਨ ਟੀਚੇ, ਵਾਤਾਵਰਣ ਸੰਭਾਲ, ਜਲਵਾਯੂ ਪਰਿਵਰਤਨ, ਜਨਤਕ ਸਿਹਤ ਅਤੇ ਭੋਜਨ ਸੁਰੱਖਿਆ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣ।

          ਡਾ. ਮੀਰਾ ਡੀ ਆਂਸਲ, ਡੀਨ, ਫਿਸ਼ਰੀਜ਼ ਕਾਲਜ ਅਤੇ ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਇਹ ਇਸ ਕਿਸਮ ਦੀ ਪਹਿਲੀ ਕਾਨਫਰੰਸ ਹਵੇਗੀ ਜਿਸ ਰਾਹੀਂ ਜਲ ਸਾਧਨਾਂ ਦੇ ਆਰਥਿਕ ਲਾਭ ਨੂੰ ਸੰਭਾਲਣ ਸੰਬੰਧੀ ਵਾਤਾਵਰਣ ਜ਼ਿੰਮੇਵਾਰੀਆਂ ਨੂੰ ਵੀ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਵਲੋਂ ਮੱਛੀ ਉਤਾਪਦਨ ਨੂੰ 22 ਮਿਲੀਅਨ ਟਨ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨਾਲ 55 ਲੱਖ ਹੋਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸਾਡੀ ਬਰਾਮਦ ਆਮਦਨ ਵਿਚ ਸੰਨ 2025 ਤਕ 1,00,000/- ਕਰੋੜ ਦਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਫਿਸ਼ਰੀਜ਼ ਵਿਕਾਸ ਬੋਰਡ ਅਤੇ ਨਾਬਾਰਡ ਬੈਂਕ ਇਸ ਕਾਨਫਰੰਸ ਦੀ ਸਫਲਤਾ ਲਈ ਅਹਿਮ ਯੋਗਦਾਨ ਪਾ ਰਹੇ ਹਨ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਾਨਫਰੰਸ ਚੇਅਰਮੈਨ ਨੇ ਕਿਹਾ ਕਿ ਸਾਡੇ ਵਿਸ਼ਵ ਦੀ ਵਧਦੀ ਆਬਾਦੀ ਜੋ ਕਿ ਸੰਨ 2050 ਤਕ 9.8 ਬਿਲੀਅਨ ਹੋ ਜਾਣ ਦੀ ਸੰਭਾਵਨਾ ਹੈ ਵਾਸਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤੋਂ ਬਗੈਰ ਸੁਰੱਖਿਅਤ ਭੋਜਨ ਮੁਹੱਈਆ ਕਰਨਾ ਇਕ ਵੱਡੀ ਚੁਣੌਤੀ ਹੈ। ਕਾਨਫਰੰਸ ਦਾ ਮੰਤਵ ਵਿਗਿਆਨੀਆਂ ਤੇ ਮਾਹਿਰਾਂ ਵਲੋਂ ਨਵੇਂ ਉਪਰਾਲਿਆਂ ਰਾਹੀਂ ਮੱਛੀ ਅਤੇ ਜਲਜੀਵ ਪਾਲਣ ਖੇਤਰ ਵਿਚ ਵਾਤਾਵਰਣ ਨੂੰ ਵਿਚਾਰਦੇ ਹੋਏ ਟਿਕਾਊ ਵਿਕਾਸ ਨੂੰ ਨਿਸ਼ਚਿਤ ਕਰਨਾ ਹੋਵੇਗਾ। ਕਾਨਫਰੰਸ ਰਾਹੀਂ ਅੰਤਰ-ਸੰਸਥਾ ਸਹਿਯੋਗ, ਸਮਰੱਥਾ ਉਸਾਰੀ, ਸਾਂਝੀ ਖੋਜ ਅਤੇ ਵਿਗਿਆਨੀਆਂ ਦੇ ਦੁਵੱਲੇ ਗਿਆਨ ਨੂੰ ਸੁਦਿ੍ੜ ਕੀਤਾ ਜਾਵੇਗਾ।

Leave a Reply

Your email address will not be published. Required fields are marked *