ਵੈਟਨਰੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਫਿਰੋਜ਼ਪੁਰ ਰੋਡ ’ਤੇ ਖੋਲਿਆ ਗਿਆ ਦੁੱਧ ਪਾਰਲਰ

Ludhiana Punjabi

DMT : ਲੁਧਿਆਣਾ : (25 ਫਰਵਰੀ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਤਾਜ਼ਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਵੇਚਣ ਲਈ ਇਕ ਨਵਾਂ ਦੁੱਧ ਵਿਕਰੀ ਕੇਂਦਰ ਖੋਲਿਆ ਗਿਆ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਕੇਂਦਰ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਪਭੋਗੀਆਂ ਲਈ ਰਸਾਇਣ ਮੁਕਤ ਵਧੀਆ ਦੁੱਧ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਚਲ ਰਹੇ ਹਨ।

          ਡਾ. ਰਾਮ ਸਰਨ ਸੇਠੀ, ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਦੱਸਿਆ ਕਿ ਯੂਨੀਵਰਸਿਟੀ ਆਪਣੇ ਪ੍ਰਯੋਗਿਕ ਡੇਅਰੀ ਪਲਾਂਟ ਰਾਹੀਂ ਤਾਜ਼ਾ ਅਤੇ ਸੁਰੱਖਿਅਤ ਦੁੱਧ ਮੁਹੱਈਆ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਾਲਜ ਦੇ ਵਿਗਿਆਨੀਆਂ ਦੀ ਪ੍ਰਸੰਸਾ ਕੀਤੀ ਕਿ ਉਹ ਸਮਰਪਣ ਭਾਵ ਅਤੇ ਮਿਹਨਤ ਨਾਲ ਦੁੱਧ ਅਤੇ ਦੁੱਧ ਉਤਪਾਦ ਤਿਆਰ ਕਰਕੇ ਉਪਭੋਗੀਆਂ ਤੱਕ ਪਹੁੰਚਾ ਰਹੇ ਹਨ। ਇਹ ਨਵਾਂ ਵਿਕਰੀ ਕੇਂਦਰ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਵਿਚ ਹੈ ਅਤੇ ਫਿਰੋਜ਼ਪੁਰ ਰੋਡ ਤੋਂ ਇਸ ਤੋਂ ਬੜੀ ਸੌਖੀ ਪਹੁੰਚ ਹੈ। ਦੁੱਧ ਦੇ ਨਾਲ ਨਾਲ ਇਥੇ ਸਾਹੀਵਾਲ ਗਾਂ ਦਾ ਘਿਓ, ਪਨੀਰ, ਮਿਲਕ ਕੇਕ, ਬਰਫੀ, ਮੌਜ਼ਰੈਲਾ ਪਨੀਰ, ਸੁਗੰਧਿਤ ਦੁੱਧ ਅਤੇ ਆਈਸਕ੍ਰੀਮ ਦੇ ਵਿਭਿੰਨ ਸਵਾਦ ਉਪਲਬਧ ਹੋਣਗੇ।ਇਸ ਸਾਰੇ ਉਤਪਾਦ ਯੂਨੀਵਰਸਿਟੀ ਦੇ ਡੇਅਰੀ ਫਾਰਮ ’ਤੇ ਪੈਦਾ ਹੋਏ ਦੁੱਧ ਨਾਲ ਪ੍ਰਯੋਗਿਕ ਡੇਅਰੀ ਪਲਾਂਟ ਵਿਚ ਤਿਆਰ ਕੀਤੇ ਜਾਂਦੇ ਹਨ। ਇਹ ਉਤਪਾਦ ਹਰ ਰੋਜ਼ 08 ਵਜੇ ਸਵੇਰ ਤੋਂ ਦੁਪਹਿਰ 02 ਵਜੇ ਤਕ ਮੁਹੱਈਆ ਹੋਣਗੇ। ਇਸ ਮੌਕੇ ’ਤੇ ਸਾਰੇ ਡੀਨ, ਡਾਇਰੈਕਟਰ ਅਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਸ਼ਾਮਿਲ ਹੋ ਕੇ ਸੋਭਾ ਵਧਾਈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਾਲਜ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਪ੍ਰਸੰਸਾ ਕੀਤੀ।

Leave a Reply

Your email address will not be published. Required fields are marked *