ਸਕੱਤਰ ਆਰ.ਟੀ.ਏ. ਵਲੋਂ ਅੱਜ ਖ਼ਰਾਬ ਮੌਸਮ ਦੌਰਾਨ ਵੀ ਕੀਤੀ ਗਈ ਚੈਕਿੰਗ

Ludhiana Punjabi
  • ਧਾਰਾ 207 ਅਧੀਨ 5 ਗੱਡੀਆਂ ਕੀਤੀਆਂ ਬੰਦ, ਨਿਯਮਾਂ ਦੀ ਉਲੰਘਣਾਂ ਕਰਨ ‘ਤੇ 4 ਵਾਹਨਾਂ ਦੇ ਚਾਲਾਨ ਵੀ ਕੀਤੇ

DMT : ਲੁਧਿਆਣਾ : (28 ਫਰਵਰੀ 2023) : – ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਤਿਹ ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਖਰਾਬ ਮੌਸਮ ਦੌਰਾਨ ਵੀ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਚੈਕਿੰਗ ਕੀਤੀ ਗਈ।
ਸਕੱਤਰ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ 5 ਵਾਹਨਾਂ ਨੂੰ ਧਾਰਾ 207 ਤਹਿਤ ਬੰਦ ਕੀਤਾ ਗਿਆ ਜਦਕਿ ਨਿਯਮਾਂ ਦੀ ਉਲੰਘਣਾਂ ਕਰਨ ‘ਤੇ 4 ਹੋਰ ਗੱਡੀਆਂ ਦੇ ਚਾਲਾਨ ਵੀ ਕੀਤੇ ਗਏ।
ਉਨ੍ਹਾਂ ਅੱਗੇ ਕਿਹਾ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਆਪਣੀਆਂ ਗੱਡੀਆਂ ਵਿੱਚ ਮੁਕੰਮਲ ਦਸਤਾਵੇਜ਼ ਰੱਖਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਏ ਬਿਨ੍ਹਾਂ ਕੋਈ ਵੀ ਗੱਡੀ ਚਲਦੀ ਪਾਈ ਗਈ ਤਾ ਉਸਦਾ ਚਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *