ਸਟਾਰ ਪ੍ਰਚਾਰਕਾਂ ਵਿਚ ਕਈ ਨਾਂਅ ਜਾਣੇ-ਪਹਿਚਾਣੇ, ਕਈ ਨੌਜਵਾਨ ਚਿਹਰੇ

Bihar Punjabi

DMT : ਬਿਹਾਰ : (26 ਅਕਤੂਬਰ 2020): – ਬਿਹਾਰ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਾਪ ਦਿੱਤੀ ਹੈ | ਇਨ੍ਹਾਂ ਸੂਚੀਆਂ ਵਿਚ ਕਈ ਨਾਂਅ ਤਾਂ ਸਥਾਪਿਤ ਤੇ ਜਾਣੇ-ਪਹਿਚਾਣੇ ਹਨ ਅਤੇ ਕਈ ਨੌਜਵਾਨ ਚਿਹਰੇ ਹਨ | ਭਾਜਪਾ ਵਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਚੋਟੀ ‘ਤੇ ਹੈ ਪਰ ਬਿਹਾਰ ਤੋਂ ਸਬੰਧ ਰੱਖਣ ਵਾਲੇ ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂੜੀ ਨੂੰ ਸੂਚੀ ਵਿਚ ਜਗ੍ਹਾ ਨਹੀਂ ਮਿਲੀ | ਇਸ ਵਿਚ ਜੇ.ਪੀ. ਨੱਢਾ, ਅਮਿਤ ਸ਼ਾਹ, ਰਾਜਨਾਥ ਸਿੰਘ, ਸੁਸ਼ੀਲ ਮੋਦੀ, ਰਵੀਸ਼ੰਕਰ ਪ੍ਰਸਾਦ ਸਮੇਤ 30 ਨਾਂਅ ਹਨ | ਜਨਤਾ ਦਲ (ਯੂ) ਵਲੋਂ ਨਿਤਿਸ਼ ਕੁਮਾਰ ਸਮੇਤ ਰਾਸ਼ਟਰੀ ਜਨਤਾ ਦਲ ਵਲੋਂ ਰਾਬੜੀ ਦੇਵੀ ਅਤੇ ਕਾਂਗਰਸ ਵਲੋਂ ਸੋਨੀਆ ਗਾਂਧੀ ਦਾ ਨਾਂਅ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਚੋਟੀ ‘ਤੇ ਹੈ | ਕਾਂਗਰਸ ਦੀ ਸੂਚੀ ਵਿਚ ਦੂਸਰੇ ਨੰਬਰ ‘ਤੇ ਡਾ. ਮਨਮੋਹਨ ਸਿੰਘ, ਫਿਰ ਰਾਹੁਲ ਗਾਂਧੀ, ਮੀਰਾ ਕੁਮਾਰ, ਗੁਲਾਮ ਨਬੀ ਆਜ਼ਾਦ, ਪਿ੍ਅੰਕਾ ਗਾਂਧੀ ਸਮੇਤ 30 ਨੇਤਾਵਾਂ ਦੇ ਨਾਂਅ ਹਨ | ਜਨਤਾ ਦਲ (ਯੂ) ਵਲੋਂ ਵੈਸੇ ਤਾਂ ਨਿਤਿਸ਼ ਕੁਮਾਰ ਅਤੇ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਪ੍ਰਸਾਦ ਸਿੰਘ ਸਮੇਤ 15 ਨੇਤਾਵਾਂ ਦਾ ਨਾਂਅ ਇਸ ਸੂਚੀ ਵਿਚ ਸ਼ਾਮਿਲ ਹੈ ਪਰ ਪ੍ਰਚਾਰ ਦਾ ਮੁੱਖ ਦਾਰੋਮਦਾਰ ਨਿਤਿਸ਼ ‘ਤੇ ਹੀ ਰਹੇਗਾ | ਇਸੇ ਤਰ੍ਹਾਂ ਰਾਸ਼ਟਰੀ ਜਨਤਾ ਦਲ ਵਲੋਂ ਵੀ 15 ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਰਾਬੜੀ ਦੇਵੀ, ਤੇਜਸਵੀ ਯਾਦਵ ਅਤੇ ਸੰਸਦ ਮੈਂਬਰ ਮਨੋਜ ਝਾਅ ਸਮੇਤ 15 ਨੇਤਾਵਾਂ ਦੇ ਨਾਂਅ ਹਨ ਪਰ ਪ੍ਰਚਾਰ ਦਾ ਜ਼ਿੰਮਾ ਮੁੱਖ ਰੂਪ ਨਾਲ ਤੇਜਸਵੀ ਹੀ ਸੰਭਾਲਣਗੇ |

Share:

Leave a Reply

Your email address will not be published. Required fields are marked *