ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਗਈ ਟੀਮ ਨਾਲ ਉਲਝੇ ਕਾਬਿਜ਼ਕਾਰ

Ludhiana

DMT : ਲੁਧਿਆਣਾ : (01 ਜੁਲਾਈ 2020) : – ਮੰਗਲਵਾਰ ਸਵੇਰੇ ਮਾਡਲ ਟਾਊਨ ਦੁੱਗਰੀ ਰੋਡ ‘ਤੇ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਸਕੂਲ ਸਾਈਟ ‘ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਗਏ | ਕਾਰਵਾਈ ਦਾ ਵਿਰੋਧ ਕਰ ਰਹੇ ਸੋਨੂੰ ਨਾਮਕ ਨੌਜਵਾਨ ਨੇ ਅਧਿਕਾਰੀਆਂ ਦੀ ਅਗਵਾਈ ਕਰ ਰਹੇ ਐਕਸੀਅਨ ਜਗਦੇਵ ਸਿੰਘ ਨੂੰ ਥੱਪੜ ਮਾਰ ਦਿੱਤਾ ਅਤੇ ਉੱਥੇ ਮੌਜੂਦ ਲੋਕਾਂ ਨੇ ਵੀ ਨਗਰ ਸੁਧਾਰ ਟਰੱਸਟ ਦੀ ਕਾਰਵਾਈ ਦਾ ਵਿਰੋਧ ਕੀਤਾ | ਘਟਨਾ ਦੀ ਜਾਣਕਾਰੀ ਮਿਲਣ ‘ਤੇ ਚੇਅਰਮੈਨ ਰਮਨਬਾਲਾ ਸੁਬਰਾਮਨੀਅਮ ਅਤੇ ਏ. ਸੀ. ਪੀ. ਜਤਿੰਦਰ ਕੁਮਾਰ ਮੌਕੇ ‘ਤੇ ਪੁੱਜੇ ਅਤੇ ਨਾਜਾਇਜ਼ ਕਬਜ਼ਾਧਾਰੀਆਂ ਿਖ਼ਲਾਫ਼ ਸਖ਼ਤ ਰੁੱਖ ਅਪਣਾ ਕੇ ਸਥਿਤੀ ਕੰਟਰੋਲ ਕੀਤੀ | ਚੇਅਰਮੈਨ ਸ੍ਰੀ ਸੁਭਰਾਮਨੀਅਮ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵਲੋਂ 3.3 ਏਕੜ ਵਿਚ ਸਕੀਮ ਵਿਕਸਤ ਕੀਤੀ ਸੀ, ਸਕੀਮ ਲਈ ਇਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਅਤੇ ਦੂਸਰੇ ਲਾਭ ਜ਼ਮੀਨ ਮਾਲਿਕਾਂ ਨੂੰ ਦੇ ਦਿੱਤੇ ਸਨ, ਪਰੰਤੂ ਕੁਝ ਲੋਕ ਜ਼ਮੀਨ ਆਪਣੀ ਦੱਸਕੇ ਨਾਜਾਇਜ਼ ਕਬਜ਼ਾ ਕਰੀ ਬੈਠੇ ਹਨ | ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਚੱਲਿਆ ਕੇਸ ਟਰੱਸਟ ਦੇ ਹੱਕ ਵਿਚ ਹੋਇਆ ਸੀ | ਉਨ੍ਹਾਂ ਦੱਸਿਆ ਕਿ ਜਨਤਕ ਨੋਟਿਸ ਦੇ ਕੇ ਇਕ ਹਫਤੇ ‘ਚ ਨਜਾਇਜ਼ ਕਬਜੇ ਖਾਲੀ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਕਬਜ਼ਾਧਾਰੀਆਂ ਨੂੰ ਇਕ ਹਫ਼ਤੇ ‘ਚ ਮਾਲਿਕੀ ਦੇ ਦਸਤਾਵੇਜ਼ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ | ਜੇਕਰ ਦਸਤਾਵੇਜ਼ ਪੇਸ਼ ਨਾ ਕਰ ਸਕੇ ਤਾਂ ਜ਼ਮੀਨ ਦਾ ਕਬਜ਼ਾ ਲੈਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਦੌਰਾਨ ਹੋਣ ਵਾਲੇ ਹਰਜ਼ੇ ਖਰਚੇ ਲਈ ਉਹ ਖ਼ੁਦ ਜ਼ਿੰਮੇਵਾਰ ਹੋਣਗੇ | ਐਕਸੀਅਨ ਜਗਦੇਵ ਸਿੰਘ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀ ਸਕੂਲ ਸਾਈਟ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਪੁਲਿਸ ਫੋਰਸ ਸਮੇਤ ਟੀਮ ਗਈ ਸੀ ਪਰੰਤੂ ਨਾਜਾਇਜ਼ ਕਾਬਿਜਕਾਰ ਪੁਲਿਸ ਦੀ ਹਾਜ਼ਰੀ ‘ਚ ਧੱਕਾਮੁੱਕੀ ‘ਤੇ ਉਤਰ ਆਏ ਅਤੇ ਥੱਪੜ ਮਾਰ ਦਿੱਤਾ ਜਿਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਾ ਦਿੱਤੀ ਹੈ |

Share:

Leave a Reply

Your email address will not be published. Required fields are marked *