DMT : ਲੁਧਿਆਣਾ : (06 ਮਾਰਚ 2023) : – ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆ,ਪਟਿਆਲਾ ਵਿਖੇ ਅਵੇਕਲੇ ਢੰਗ ਨਾਲ ਅੰਤਰਖ਼ਰਾਸਟਰੀ ਮਹਿਲਾ ਦਿਵਸ ਮਨਾਇਆ ਜਿਸ ਵਿੱਚ ਸੰਸਥਾ ਨੇ ਇਸ ਮੌਕੇ ਤੇ ਕਲਾ ਕ੍ਰੀਤਿ ਪਟਿਆਲਾ ਵੱਲੋਂ ਬਣਾਈ ਫਿਲਮ ,ਜ਼ਸਟਿਸ ਦਿਖਾਈ ਗਈ ।ਇਸ ਮੌਕੇ ਤੇ ਫਿਲਮ ਜ਼ਸਟਿਸ ਦੇ ਡਾਇਰੈਕਟਰ, ਸ੍ਰੀਮਤੀ ਪਰਮਿੰਦਰ ਪਾਲ ਕੌਰ ਅਤੇ ਕਲਾਕਾਰ ਇੰਜ:ਐਮ.ਐਮ.ਸਯਾਲ, ਜਰਨੈਲ ਸਿੰਘ,ਡੋਲੀ ਕਪੂਰ,ਗੋਪਾਲ ਸ਼ਰਮਾ ਅਤੇ ਪੋ੍ਰ ਕਿਰਪਾਲ ਕਜਾਕ, ਜਿਹਨਾਂ ਦੀ ਲੇਖਣੀ ਤੇ ਫਿਲਮ ਅਧਾਰਿਤ ਹੈ, ਹਾਜਰ ਸਨ।
ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਸ੍ਰ: ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਦੀ ਮਹਿਲਾ ਕਮਜੋਰ ਨਹੀ ਆਦਮੀ ਦੇ ਬਰਾਬਰ ਵੀ ਨਹੀ ਬਲਕਿ ਆਦਮੀ ਤੋਂ ਵੱਧ ਤਾਕਤਵਰ ਹੈ। ਅੱਜ ਦੀ ਮਹਿਲਾ ਨੌਕਰੀ ਕਰਦੀ ਹੈ,ਘਰ ਦਾ ਕੰਮਖ਼ਕਾਜ ਕਰਦੀ ਹੈ,ਬੱਚਿਆ ਦਾ ਪਾਲਣ ਪਸ਼ਨ ਦੇ ਨਾਲ ਆਪਣੇ ਮਾਂ ਬਾਪ ਦਾ ਵੀ ਧਿਆਨ ਰੱਖਦੀ ਹੈ।ਅੱਜ ਦੀ ਨਾਰੀ ਹਰ ਖੇਤਰ ਵਿੱਚ ਆਦਮੀ ਤੋਂ ਉਚੇ ਆਹੁਦੇ ਤੇ ਹੈ, ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਆਹੁਦੇ ਤੇ ਸ੍ਰੀਮਤੀ ਦਰੋਪਦੀ ਮੁਰਮੂ ਦਾ ਹੋਣਾ ਇਸ ਗੱਲ ਦਾ ਸਬੂਤ ਹੈ।
ਸੰਸਥਾ ਵੱਲੋ ਜ਼ਸਟਿਸ ਫਿਲਮ ਦੇ ਕਾਸਟ ਦਾ ਸਵਾਗਤ ਪ੍ਰੋ: ਨਰਿੰਦਰ ਸਿੰਘ ਢੀਡਸਾ, ਨੇ ਕੀਤਾ ਅਤੇ ਉਹਨਾਂ ਨੇ ਇਸ ਮੌਕੇ ਤੇ ਅੰਤਰ ਰਾਸਟਰੀ ਪੱਧਰ ਤੇ ਮਹਿਲਾਵਾਂ ਦੇ ਯੋਗਦਾਨ ਬਾਰੇ ਦੱਸਿਆ।ਉਹਨਾਂ ਨੇ ਦੱਸਿਆ ਕਿ ਜ਼ਸਟਿਸ ਫਿਲਮ ਦੇ ਨਿਰਦੇਸ਼ਕ ਵੀ ਮਹਿਲਾ ਹੀ ਹਨ,ਸ੍ਰੀ ਮਤੀ ਪਰਮਿੰਦਰ ਪਾਲ ਕੌਰ।
ਆਖਿਰ ਵਿੱਚ ਸੰਸਥਾ ਦੀ ਵਿਿਦਆਰਥਣ ਮਿਸ ਸਾਨਿਆ ਮਿਰਜ਼ਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਪ੍ਰਿੰਸੀਪਲ ਸ੍ਰ: ਰਵਿੰਦਰ ਸਿੰਘ ਹੁੰਦਲ ਵੱਲੋਂ ਫਿਲਮ ਦੀ ਸਮੂਚੀ ਕਾਸਟ ਨੂੰ ਸੰਸਥਾ ਦੇ ਵੱਲੋਂ ਸਨਮਾਨ ਚਿੰਨ ਵੀ ਦਿਤੇ ਗਏ ਅਤੇ ਉਹਨਾਂ ਦੇ ਇਸ ਉਪਰਾਲੇ ਨੂੰ ਸਹਿਰਾਇਆ ਗਿਆ।ਇਸ ਮੌਕੇ ਤੇ ਸੰਸਥਾ ਦੇ ਪ੍ਰੋ: ਮੁਕਲ ਮਿੱਤਲ, ਪੋ੍ਰ: ਗੁਰਮੇਲ ਸਿੰਘ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਪਾਰੁਲ ਗਰਗ ਅਤੇ ਸ੍ਰੀ ਹਰਜੀਤ ਸਿੰਘ ਹਾਜਰ ਸਨ।