DMT : ਪਟਿਆਲਾ : (11 ਦਸੰਬਰ 2023) : – ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਸ ਸਮਾਰਟ ਸਕੂਲ ਜਿਲਾ ਪਟਿਆਲਾ ਵਿਖੇ ਊਰਜਾ ਸੰਜਮ ਪ੍ਰਤੀ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਬਿਜਲੀ ਦੀ ਵਰਤੋ ਕਿਉਂ ਅਤੇ ਕਿਵੇਂ ਕਰੀਏ ਵਿਸ਼ੇ ਤੇ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮਾਗਮ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੰਜੀ: ਰਵਿੰਦਰ ਸਿੰਘ ਸੈਣੀ, ਨਿਰਦੇਸ਼ਕ ਕਮਰਸ਼ੀਅਲ (ਵਣਜ), ਇੰਜੀ: ਹਰਜੀਤ ਸਿੰਘ ਗਿੱਲ ਮੁੱਖ ਇੰਜੀ: ਕਮਰਸ਼ੀਅਲ, ਇੰਜੀ: ਹੀਰਾ ਲਾਲ ਗੋਇਲ, ਮੁੱਖ ਇੰਜੀ: ਤਕਨੀਕੀ ਪੜਤਾਲ ਅਤੇ ਨਿਰੀਖਣ, ਇੰਜੀ ਸਲੀਮ ਮੁਹੰਮਦ, ਨਿਗਰਾਨ ਇੰਜੀ/ਡੀ.ਐਸ.ਐਮ ਸੈੱਲ, ਪਟਿਆਲਾ, ਇੰਜੀ ਹਰਪ੍ਰੀਤ ਰਾਜ ਸਿੰਘ ਸੰਧੂ ਵਧੀਕ ਨਿਗਰਾਨ ਇੰਜੀ/ਡੀ.ਐਸ.ਐਮ ਸੈੱਲ, ਪਟਿਆਲਾ, ਇੰਜੀ ਭੁਪਿੰਦਰ ਸਿੰਘ ਏ.ਈ.ਈ , ਇੰਜ ਹਰਵਿੰਦਰ ਸਿੰਘ ਏ.ਏ.ਈ ਅਤੇ ਇੰਜ ਅਮਰਜੀਤ ਸਿੰਘ, ਜੇ.ਈ ਨੇ ਬਿਜਲੀ ਨੂੰ ਸੰਜਮ ਤਰੀਕੇ ਨਾਲ ਵਰਤਣ ਲਈ ਅਲੱਗ ਅਲੱਗ ਵਿਧੀਆਂ , ਤਕਨੀਕਾਂ ਬਾਰੇ ਵਿਦਿਆਰਥੀਆਂ ਅਤੇ ਹਾਜਰ ਜਨਤਾ ਨੂੰ ਜਾਗਰੂਕ ਕਰਵਾਇਆ। ਸਕੂਲ ਦੇ ਵਿਦਿਆਰਥੀਆਂ ਵੱਲੋ ਊਰਜਾ ਸੰਜਮ ਦੇ ਸੰਬੰਧ ਵਿੱਚ ਬਹੁਤ ਹੀ ਸੁੰਦਰ ਸਬਦਾਂ ਵਿੱਚ ਆਪਣੇ ਆਪਣੇ ਪੇਪਰ ਪੜ੍ਹੇ ਗਏ । ਨਾਟਕ ਮੰਡਲੀ ਵੱਲੋਂ ਬਿਜਲੀ ਦੀ ਸੁਚੱਜੀ ਵਰਤੋਂ ਅਤੇ ਬਿਜਲੀ ਦੀ ਚੋਰੀ ਵਿਸ਼ੇ ਤੇ ਨਾਟਕ ਪੇਸ਼ ਕੀਤਾ ਗਿਆ। ਇਸ ਉਪਰੰਤ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੋਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਵਿਜੈ ਕਪੂਰ ਜੀ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਸੰਜਮ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਗਈ ਅਤੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ।