ਸਰਕਾਰੀ ਹਾਜ਼ਮਾ……..ਦਾਣੇ ਦਾਣੇ ’ਤੇ ਲਵਾਈ ਸਾਹਿਬ ਨੇ ਮੋਹਰ..!

Chandigarh Punjabi

DMT : ਚੰਡੀਗੜ੍ਹ : (01 ਅਗਸਤ 2020): – ਖੁਰਾਕ ਤੇ ਸਪਲਾਈ ਵਿਭਾਗ, ਬਠਿੰਡਾ ਦੇ ਉੱਚ ਅਧਿਕਾਰੀ ਦੀ ‘ਵੱਡੀ ਸੇਵਾ‘ ਨੇ ਖੁਰਾਕ ਤੇ ਸਪਲਾਈ ਇੰਸਪੈਕਟਰਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਆਰਥਿਕ ਤੇ ਮਾਨਸਿਕ ਸ਼ੋਸ਼ਣ ਤੋਂ ਅੱਕੇ ਇਨ੍ਹਾਂ ਇੰਸਪੈਕਟਰਾਂ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਦਫ਼ਤਰ ‘ਚ ਆ ਕੇ ਆਪਣਾ ਰੋਣਾ ਰੋਇਆ। ਇੰਸਪੈਕਟਰਾਂ ਨੇ ਜ਼ਿਲ੍ਹਾ ਕੰਟਰੋਲਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਕਰੀਬ ਦੋ ਦਰਜਨ ਇੰਸਪੈਕਟਰਾਂ ਨੇ ਦੋਸ਼ ਲਾਇਆ ਹੈ ਕਿ ਮਈ ਦੌਰਾਨ ਜ਼ਿਲ੍ਹਾ ਕੰਟਰੋਲਰ ਨੇ ਆਪਣੇ ਨੇੜਲੇ ਸਟਾਫ਼ ਰਾਹੀਂ ਇੰਸਪੈਕਟਰਾਂ ਤੋਂ ਬਠਿੰਡਾ ਵਿਚ ਕਿਰਾਏ ‘ਤੇ ਲਈ ਕੋਠੀ ਲਈ ਸਾਮਾਨ ਹੀ ਵਗਾਰ ਵਿਚ ਮੰਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦ ਲਾਲਚ ਹੱਦੋਂ ਵੱਧ ਗਿਆ ਤਾਂ ਉਨ੍ਹਾਂ ਸ਼ਿਕਾਇਤ ਕੀਤੀ। ਇੰਸਪੈਕਟਰਾਂ ਨੇ ਲਿਖਿਆ ਹੈ ਕਿ ਕੋਠੀ ਦਾ ਸਾਰਾ ਸਾਮਾਨ ਵਗਾਰ ਵਿਚ ਦਿੱਤਾ ਗਿਆ। ਉਨ੍ਹਾਂ ਪੱਤਰ ‘ਚ ਦੱਸਿਆ ਹੈ ਕਿ ਕੰਟਰੋਲਰ ਦੀ ਕੋਠੀ ਲਈ ਭਾਈਰੂਪਾ ਕੇਂਦਰ ਤੋਂ ਵਾਸ਼ਿੰਗ ਮਸ਼ੀਨ ਤੇ ਏਸੀ ਲਿਆ ਗਿਆ ਜਦਕਿ ਸੰਗਤ ਕੇਂਦਰ ਤੋਂ 28 ਹਜ਼ਾਰ ਦਾ ਡਾਈਨਿੰਗ ਟੇਬਲ ਲਿਆ ਗਿਆ।
ਇਸੇ ਤਰ੍ਹਾਂ ਮੌੜ ਕੇਂਦਰ ਤੋਂ 47 ਹਜ਼ਾਰ ਰੁਪਏ ਵਾਲਾ ਵੱਡਾ ਫਰਿੱਜ, ਭਗਤਾ ਕੇਂਦਰ ਤੋਂ 22 ਹਜ਼ਾਰ ਦਾ ਐਲਈਡੀ ਟੀਵੀ, ਰਾਮਾ ਕੇਂਦਰ ਤੋਂ 28 ਹਜ਼ਾਰ ਦਾ ਸੋਫ਼ਾ ਸੈੱਟ, ਟੈਂਡਰ ਸੀਟ ਤੋਂ 28,098 ਦੇ ਰਸੋਈ ਦੇ ਭਾਂਡੇ ਤੇ ਰਾਸ਼ਨ ਦਾ ਸਾਮਾਨ ਲਿਆ ਗਿਆ। ਭੁੱਚੋ ਕੇਂਦਰ ਤੋਂ 27 ਹਜ਼ਾਰ ਦੇ ਪਰਦੇ ਅਤੇ ਹੋਰ ਫੁਟਕਲ ਸਾਮਾਨ ਲਿਆ ਗਿਆ। ਪੱਤਰ ਅਨੁਸਾਰ ਜ਼ਿਲ੍ਹਾ ਅਧਿਕਾਰੀ ਨੇ ਕੁੱਝ ਆਈਟਮਾਂ ਤਾਂ ਖ਼ੁਦ ਪਸੰਦ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀ ਨੇ ਕੋਈ ਸਾਮਾਨ ਨਾਲ ਨਹੀਂ ਲਿਆਂਦਾ।‘ਪੰਜਾਬੀ ਟ੍ਰਿਬਿਊਨ‘ ਕੋਲ ਕੁੱਝ ਆਡੀਓ ਤੇ ਵੀਡੀਓਜ਼ ਵੀ ਮੌਜੂਦ ਹਨ। ਖ਼ੁਰਾਕ ਇੰਸਪੈਕਟਰਾਂ ਨੇ ਲਿਖਿਆ ਹੈ ਕਿ ਤਿੰਨ-ਚਾਰ ਮਹੀਨਿਆਂ ਤੋਂ ਬਦਲੀਆਂ ਕਰਨ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇੰਸਪੈਕਟਰਾਂ ਨੇ ਦੋ ਸਟਾਫ਼ ਮੈਂਬਰਾਂ ਦੇ ਨਾਂ ਵੀ ਸ਼ਿਕਾਇਤ ਵਿਚ ਲਿਖੇ ਹਨ। ਅੱਜ ਦੁਪਹਿਰੇ ਖੁਰਾਕ ਇੰਸਪੈਕਟਰਾਂ ਨੇ ਬਠਿੰਡਾ ‘ਚ ਅਧਿਕਾਰੀ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਵੀ ਕੀਤੀ।
ਖੁਰਾਕ ਇੰਸਪੈਕਟਰ ਅੱਜ ਚੰਡੀਗੜ੍ਹ ਪੁੱਜੇ ਤੇ ਸ਼ਿਕਾਇਤ ਦੇ ਕੇ ਆਡੀਓ/ਵੀਡੀਓ ਸਬੂਤਾਂ ਦਾ ਹਵਾਲਾ ਵੀ ਦਿੱਤਾ। ਇੱਕ ਵੀਡੀਓ ‘ਚ ਇਹ ਇੰਸਪੈਕਟਰ ਜ਼ਿਲ੍ਹਾ ਅਧਿਕਾਰੀ ਨੂੰ ਕੋਠੀ ਵਾਸਤੇ ਲਈਆਂ ਆਈਟਮਾਂ ਵੀ ਗਿਣਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਿਆਂ ਲਈ ਸੰਘਰਸ਼ ਕਰਨਗੇ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸ਼ੋਸ਼ਣ ਤੋਂ ਬਚਾਇਆ ਜਾਵੇ ਅਤੇ ਜ਼ਿਲ੍ਹਾ ਅਧਿਕਾਰੀ ਤੇ ਜ਼ਿੰਮੇਵਾਰ ਸਟਾਫ਼ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅੱਜ ਹੀ ਮਾਮਲਾ ਧਿਆਨ ਵਿਚ ਆਇਆ ਹੈ। ਉਨ੍ਹਾਂ ਪ੍ਰਮੁੱਖ ਸਕੱਤਰ ਨੂੰ ਮਾਮਲੇ ਦੀ ਪੜਤਾਲ ਲਈ ਆਖਿਆ ਹੈ. ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋਸ਼ਾਂ ਵਿਚ ਕੋਈ ਸਚਾਈ ਨਹੀਂ: ਕੰਟਰੋਲਰ
ਖੁਰਾਕ ਤੇ ਸਪਲਾਈ ਵਿਭਾਗ ਬਠਿੰਡਾ ਦੇ ਜ਼ਿਲ੍ਹਾ ਕੰਟਰੋਲਰ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਇਲਜ਼ਾਮਾਂ ਵਿਚ ਬਿਲਕੁੱਲ ਸਚਾਈ ਨਹੀਂ ਹੈ ਤੇ ਇਹ ਪੜਤਾਲ ਦਾ ਮਾਮਲਾ ਹੈ। ਕੰਟਰੋਲਰ ਨੇ ਕਿਹਾ ਕਿ ਪਿਛਲੇ ਕਾਫ਼ੀ ਅਰਸੇ ਤੋਂ ਇਹ ਇੰਸਪੈਕਟਰ ਦਫ਼ਤਰੀ ਸੀਟਾਂ ‘ਤੇ ਬੈਠੇ ਸਨ ਅਤੇ ਜਦੋਂ ਉਨ੍ਹਾਂ ਨੂੰ ਫ਼ੀਲਡ ਵਿਚ ਲਾ ਦਿੱਤਾ ਗਿਆ ਤਾਂ ਉਨ੍ਹਾਂ ਇਹ ਬਦਲੀ ਵਾਪਸ ਕਰਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਬਦਲੀਆਂ ਕਰ ਕੇ ਹੀ ਇਹ ਇੰਸਪੈਕਟਰ ਹੁਣ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਸੁਆਲ ਕੀਤਾ ਕਿ ਇਹ ਇੰਸਪੈਕਟਰ ਖਾਸ ਸੀਟਾਂ ‘ਤੇ ਹੀ ਕਿਉਂ ਰਹਿਣਾ ਚਾਹੁੰਦੇ

SO:PT

Share:

Leave a Reply

Your email address will not be published. Required fields are marked *