ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਈਦ ਦੇ ਪਾਵਨ ਮੌਕੇ ਤੇ ਮੁਸਲਿਮ ਭਾਈਚਾਰੇ ਲਈ ਕਰੋਨਾ ਮਹਾਂਮਾਰੀ ਤੋਂ ਬਚਾਅ ਖ਼ਾਤਰ ਮਾਸਿਕ ਭੇਟ ਕੀਤੇ

Ludhiana Punjabi

DMT : ਲੁਧਿਆਣਾ : (01 ਅਗਸਤ 2020): – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਡਾਕਟਰ ਡੀ ਐਨ ਕੋਟਨਿਸ ਹਸਪਤਾਲ ਦੇ ਸਹਿਯੋਗ ਨਾਲ ਈਦ ਦੇ ਪਾਵਨ ਮੌਕੇ ਤੇ ਗ਼ਦਰੀ ਜਾਮਾ ਮਸਜਿਦ ਗੁਰੂ ਹਰਗੋਬਿੰਦ ਨਗਰ ਵਿਖੇ ਪੁੱਜ ਕੇ ਪ੍ਰਮੁੱਖ ਮੌਲਵੀ ਸਈਅਦ ਕਲਾਮ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ•ਾਂ ਨੂੰ ਈਦ ਦੇ ਪਾਵਨ ਮੌਕੇ ਤੇ ਆਉਣ ਵਾਲੇ ਮੁਸਲਿਮ ਭਾਈਚਾਰੇ ਲਈ ਕਰੋਨਾ ਮਹਾਂਮਾਰੀ ਤੋਂ ਬਚਾਅ ਖ਼ਾਤਰ ਮਾਸਿਕ ਭੇਟ ਕੀਤੇ।
ਪ੍ਰਮੁੱਖ ਮੌਲਵੀ ਸਈਅਦ ਕਲਾਮ  ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਆਈ ਪੀ ਐੱਸ, ਜ਼ਿਲ•ਾ ਪ੍ਰਧਾਨ ਜਸਵੰਤ ਸਿੰਘ ਛਾਪਾ, ਹਸਪਤਾਲ ਦੇ ਡਾਕਟਰ ਇੰਦਰਜੀਤ ਢੀਂਗਰਾ ਦਾ ਮਸਜਿਦ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਕਰੋਨਾ ਮਹਾਂਵਾਰੀ ਦੇ ਦੌਰਾਨ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਸ਼ਲਾਘਾਯੋਗ ਕਦਮ ਹੈ ।
ਉਹ ਅੱਲ•ਾ ਤਾਲਾ ਅੱਗੇ ਇਹ ਦੁਆ ਕਰਨਗੇ ਕਿ ਸਮੁੱਚੇ ਵਿਸ਼ਵ ਨੂੰ ਇਸ ਕਰੋਨਾ ਤੋਂ ਜਲਦ ਤੋਂ ਜਲਦ ਨਿਜਾਤ ਮਿਲੇ ਅਤੇ ਅਤੇ ਇਹ ਸੰਸਾਰ ਇੱਕ ਵਾਰ ਫਿਰ ਤੋਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ।
ਇਸ ਮੌਕੇ ਡਾਕਟਰ ਅਬਦੁਲ ਰਹਿਮਾਨ, ਇੰਜੀਨੀਅਰ ਮੋਜੀਬੋ ਰਹਿਮਾਨ, ਮੁਜਾਹਿਦ ਪ੍ਰਧਾਨ ਉਪਿੰਦਰ ਸਿੰਘ, ਗਗਨਦੀਪ ਸਿੰਘ , ਦਿਨੇਸ਼ ਸਿੰਘ ਰਠੌਰ,  ਸੋਨ, ਲੱਕੀ, ਤਰਨਦੀਪ ਸਿੰਘ ,ਵਿਸ਼ਾਲੀ , ਪ੍ਰਦੀਪ ਕੌਰ, ਹਰਦੀਪ ਕੌਰ, ਸਰਬਜੋਤ ਕੌਰ ,ਪਰਮਜੀਤ ਕੌਰ, ਮਨਦੀਪ ਕੌਰ, ਰੌਸ਼ਨ ਸਿੰਘ ਆਦਿ ਮੌਜੂਦ ਸਨ 
ਪ੍ਰਮੁੱਖ ਮੌਲਵੀ ਸਈਅਦ ਕਲਾਮ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਅਤੇ ਜ਼ਿਲ•ਾ ਪ੍ਰਧਾਨ ਜਸਵੰਤ ਸਿੰਘ ਛਾਪਾ

Share:

Leave a Reply

Your email address will not be published. Required fields are marked *