ਸਵ. ਕਾਬਲ ਸਿੰਘ ਸੱਗੂ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ

Ludhiana Punjabi

DMT : ਲੁਧਿਆਣਾ : (05 ਮਾਰਚ 2023) : – ਮਰਨਾ ਸੱਚ, ਜਿਊਣਾ ਝੂਠ, ਜਿੰਨੇ ਸਵਾਸਾਂ ਦੀ ਪੂੰਜੀ ਲੈ ਕੇ ਇਨਸਾਨ ਜਨਮ ਲੈਂਦਾ ਹੈ ਪੂਰੀ ਕਰਦਿਆਂ ਹੀ ਇਸ ਫਾਨੀ ਸੰਸਾਰ ‘ਚੋਂ ਕੂਚ ਕਰ ਜਾਂਦਾ ਹੈ। ਜਿਊਣਾ ਉਨ੍ਹਾਂ ਦਾ ਹੀ ਸਫਲਾ ਹੁੰਦਾ ਹੈ ਜੋ ਸਮਾਜ, ਪਰਿਵਾਰ ਅਤੇ ਦੇਸ਼ ਲਈ ਕੁਝ ਕਰ ਜਾਂਦੇ ਹਨ ਅਤੇ ਉਨ੍ਹਾਂ ਦਾ ਨਾਮ ਹਮੇਸ਼ਾਂ ਸੂਰਜ ਵਾਂਗ ਚਮਕਦਾ ਰਹਿੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈੱਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅੱਜ ਗੁਰਦੁਆਰਾ ਸਾਹਿਬ ਜਨਤਾ ਨਗਰ ਲੁਧਿਆਣਾ ਵਿਖੇ ਰੇਸ਼ਮ ਸਿੰਘ ਸੱਗੂ ਜਨਰਲ ਸਕੱਤਰ ਉਬੀਸੀ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਤਿਕਾਰਯੋਗ ਪਿਤਾ ਸਵ. ਕਾਬਲ ਸਿੰਘ ਸੱਗੂ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵ. ਕਾਬਲ ਸਿੰਘ ਸੱਗੂ ਨੇ ਸਨਅਤ ਦੇ ਖੇਤਰ ‘ਚ ਵੱਡੀਆਂ ਪੈੜਾ ਪਾਈਆਂ ਅਤੇ ਹਰ ਵੇਲੇ ਜਿੰਦਗੀ ਦੇ ਔਖੇ ਸੌਖੇ ਮੁਕਾਮਾਂ ਨੂੰ ਸਰ ਕਰਦਿਆਂ ਜਿੱਥੇ ਪਰਿਵਾਰ ਨੂੰ ਆਪਣੇ ਪੈਰਾਂ ਦੇ ਖੜੇ ਕੀਤਾ ਉਥੇ ਗੁਰੂ ਘਰ ਦੇ ਅਨਿਨ ਸੇਵਕ ਵੀ ਰਹੇ।
ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਵ. ਕਾਬਲ ਸਿੰਘ ਸੱਗੂ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ। ਉਨ੍ਹਾਂ ਰਕਬਾ ਪਿੰਡ ਤੋਂ ਕਾਰੋਬਾਰ ਦੀ ਸ਼ੁਰੂਆਤ ਕਰਦਿਆਂ ਵਪਾਰ ਦੇ ਖੇਤਰ ਵਿਚ ਇੱਕ ਵੱਖਰੀ ਪਹਿਚਾਣ ਬਣਾਈ ਅਤੇ ਹੱਥੀ ਕਿਰਤ ਕਰ ਕੇ ਜਿੱਥੇ ਸਮਾਜ ਵਿਚ ਆਪਣਾ ਨਾਮ ਬਣਾਇਆ ਅਤੇ ਉੱਥੇ ਪਰਿਵਾਰ ਨੂੰ ਗੁਰੂ ਦੀ ਬਾਣੀ ਨਾਲ ਜੁੜਨ ਅਤੇ ਕਿਰਤ ਕਰਨ ਲਈ ਪ੍ਰੇਰਿਆ। ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣਾ ਹੀ ਸੱਚੀ ਸ਼ਰਧਾਜਲੀ ਹੈ।
ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਲਿਆਂ ਵਿੱਚ ਵਿਧਾਇਕ ਹੀਰਾ ਸਿੰਘ ਗਾਬੜੀਆ, ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਅਵਤਾਰ ਸਿੰਘ ਭੋਗਲ, ਚਰਨਜੀਤ ਸਿੰਘ ਵਿਸ਼ਵਕਰਮਾ ਆਦਿ ਸ਼ਾਮਲ ਸਨ।
ਇਸ ਮੌਕੇ ਜਸਵੰਤ ਸਿੰਘ ਛਾਪਾ ਸਰਬਤ ਦਾ ਭਲਾ ਟਰੱਸਟ, ਇਕਬਾਲ ਸਿੰਘ ਗਿੱਲ, ਉਮਰਾਉ ਸਿੰਘ ਛੀਨਾ, ਨਿਰਮਲ ਸਿੰਘ ਯੂ.ਐੱਸ.ਏ., ਰਜਨੀਸ਼ ਧੀਮਾਨ, ਬੀਜੇਪੀ ਸਾਬਕਾ ਵਿਧਾਇਕ ਹਰਜੋਤ ਕਮਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਕਮਿਸ਼ਨਰ ਨੀਰਜ ਜ਼ੈਨ, ਲਵਲੀ ਚੌਧਰੀ,ਬੀ ਸੀ ਚੇਅਰਮੈਨ ਹਰਦੀਪ ਸਿੰਘ ਜੋਸ਼ਨ, ਕੋਸਲਰ ਪਰਮਿੰਦਰ ਸਿੰਘ ਸੋਮਾ, ਕੌਂਸਲਰ,ਜਗਵੀਰ ਸਿੰਘ ਸੋਖੀ, ਗੁਰਮੀਤ ਸਿੰਘ ਕੁਲਾਰ, ਸੁਸ਼ੀਲ ਕੁਮਾਰ ਸ਼ੀਲਾ, ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ,, ਜੁਗਿੰਦਰ ਸਿੰਘ ਜੰਗੀ, ਸੁਖਵਿੰਦਰ ਸਿੰਘ ਜਗਦੇਵ, ਅਮਰੀਕ ਸਿੰਘ ਘੜਿਆਲ, ਹਰਜਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਮਠਾੜੂ, ਰਣਧੀਰ ਸਿੰਘ ਦਹੇਲਾ, ਜਸਵੀਰ ਸਿੰਘ ਪਨੇਸਰ, ਗੁਰਮੀਤ ਸਿੰਘ ਕੁਲਾਰ, ਜਸਵਿੰਦਰ ਸਿੰਘ ਠੁਕਰਾਲ, ਸਾਬਕਾ ਕੋਸਲਰ ਸੋਹਣ ਸਿੰਘ ਗੋਗਾ ਕੌਂਸਲਰ ਇਕਬਾਲ ਸਿੰਘ ਡੀਕੋ, ਕੌਂਸਲਰ ਸਕੰਦਰ ਸਿੰਘ ਪੰਨੂ, ਸਰਤਾਜ਼ ਸਿੱਧੂ ,ਜਗਮੀਤ ਸਿੰਘ ਨੋਨੀ, ਯਸ਼ਪਾਲ ਸ਼ਰਮਾ, ਜਗਦੀਪ ਸਿੰਘ ਲੋਟੇ, ਨਰਿੰਦਰ ਮਲਹੋਤਰਾ, ਪਵਨ ਗਰਗ, ਰਾਜਾ ਲੋਟੇ, ਦਰਸ਼ਨ ਸਿੰਘ ਲੋਟੇ ਆਦਿ ਹਾਜਰ ਸਨ।
ਅਖੀਰ ਵਿਚ ਰੇਸ਼ਮ ਸਿੰਘ ਸੱਗੂ ਨੇ ਆਈ ਸੰਗਤ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *