- ਸ਼ੋਭਾ ਯਾਤਰਾ ਸਮਾਜ ਨੂੰ ਇਕਜੁੱਟ ਕਰੇਗੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦੇਵੇਗੀ: ਰਾਜੀਵ ਕੁਮਾਰ ਲਵਲੀ, ਬੰਸੀ ਲਾਲ ਪ੍ਰੇਮੀ
DMT : ਲੁਧਿਆਣਾ : (02 ਫਰਵਰੀ 2023) : – ਅੰਬੇਡਕਰ ਨਵਯੁਵਕ ਦਲ ਵੱਲੋਂ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ 5 ਫਰਵਰੀ ਦਿਨ ਐਤਵਾਰ ਨੂੰ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਕੀਤੀ ਗਈ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਨਿਊ ਸੰਡੇ ਮੰਡੀ ਜਗਦੀਸ਼ ਕਲੋਨੀ ਤੋਂ ਸ਼ੁਰੂ ਹੋ ਕੇ ਫਿਨੋ ਬੈਂਕ, ਸਨਸ਼ਾਈਨ ਸਕੂਲ, ਸ਼ਿਵਾਲਿਕ ਮਾਰਕੀਟ, ਗਣਪਤੀ ਚੌਕ, ਢੰਡਾਰੀ ਖੁਰਦ, ਦਸਮੇਸ਼ ਮਾਰਕੀਟ, ਰੇਲਵੇ ਲਾਈਨ ਹੁੰਦਿਆਂ ਸ਼ਿਵ ਕਲੋਨੀ, ਦੇਵਗਨ ਕੰਡਾ, ਗੋਬਿੰਦਗੜ੍ਹ ਫਾਟਕ, ਪਿੰਡ ਗੋਬਿੰਦਗੜ੍ਹ ਤੋਂ ਲੰਘਦੀ ਹੋਈ ਪਿੱਪਲ ਚੌਕ, ਦੁਰਗਾ ਕਲੋਨੀ ਵਿਖੇ ਸਮਾਪਤ ਹੁੰਦੀ ਹੈ।
ਉਨ੍ਹਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਮੰਨਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਅਤੇ ਉਨ੍ਹਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ। ਲਵਲੀ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਸਮਾਜ ਨੂੰ ਇਕਜੁੱਟ ਕਰੇਗੀ ਅਤੇ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦੇਵੇਗੀ।
ਇਸ ਮੌਕੇ ਪ੍ਰਦੀਪ ਕੁਮਾਰ ਨਿਸ਼ਾਦ, ਸਾਧੂ ਯਾਦਵ, ਮਹੇਸ਼ ਚੌਹਾਨ, ਗੁੱਡੂ ਕੁਮਾਰ, ਭਾਰਤ ਕੁਸ਼ਵਾਹਾ, ਕਰਨੈਲ ਸਿੰਘ ਜੋਸਨ ਆਦਿ ਵੀ ਹਾਜ਼ਰ ਸਨ।