- ਹਲਕਾ ਆਤਮ ਨਗਰ ਤੇ ਦੱਖਣੀ ਦੇ ਵੋਟਰ ਕਰਨ ਲੱਗੇ ਠੱਗਿਆ, ਠੱਗੀਆ ਮਹਿਸੂਸ
DMT : ਲੁਧਿਆਣਾ : (16 ਅਪ੍ਰੈਲ 2023) : – ਸਾਬਕਾ ਵਿਧਾਇਕ ਬੈਂਸ ਹਮੇਸ਼ਾ ਪੰਜਾਬ ਦੇ ਦਲਿਤ, ਗ਼ਰੀਬ ਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਵਿਧਾਨ ਸਭਾ ਵਿੱਚ ਆਵਾਜ਼ ਚੁੱਕਦੇ ਰਹੇ ਸਨ ਅਤੇ ਅੱਜ ਵੀ ਉਹ ਆਮ ਲੋਕਾਂ ਦੇ ਹੱਕ ਦੇ ਲਈ ਡਟ ਕੇ ਖੜੇ ਹਨ।ਇਹ ਸ਼ਬਦ ਪ੍ਰਧਾਨ ਜਗਦੇਵ ਸਿੰਘ, ਹਰਪਾਲ ਸਿੰਘ ਕੋਹਲੀ, ਤੇਜਪਾਲ ਸਿੰਘ, ਜੀਵਨ ਸਿੰਗਲਾ ਵਲੋ ਵਾਰਡ .44 ਅਰਬਨ ਅਸਟੇਟ ਦੁੱਗਰੀ ਫੇਸ 2 ਵਿਖੇ ਬਲਦੇਵ ਸਿੰਘ ਸਵੱਦੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਿਤ ਕਰਦੇ ਹੋਏ ਕਹੇ।ਉਹਨਾਂ ਅੱਗੇ ਕਿਹਾ ਕਿ ਹੱਕ ਸੱਚ ਦੀ ਲੜਾਈ ਲੜਨ ਵਾਲੇ ਬੈਂਸ ਸਾਹਿਬ ਦਾ ਮੁਕਾਬਲਾ ਕੋਈ ਲੀਡਰ ਨਹੀਂ ਕਰ ਸਕਦਾ।ਸਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਸਾਰੇ ਵਾਅਦੇ ਕਰਦੇ ਹਨ।ਪਰ ਜਦੋ ਸਤਾ ਹੱਥ ਵਿਚ ਆ ਜਾਂਦੀ ਹੈ ਤਾਂ ਕੋਈ ਬਾਤ ਨਹੀਂ ਪੁੱਛਦਾ।ਇਸ ਦਾ ਸਪਸ਼ਟ ਉਦਾਹਰਣ ਅੱਜ ਦੇ ਆਪ ਸਰਕਾਰ ਦੇ ਵਿਧਾਇਕ ਹਨ ਜਿਹਨਾਂ ਨੇ ਜਿਤਣ ਤੋ ਬਾਅਦ ਇਕ ਵਾਰ ਵੀ ਵਾਰਡ ਚ ਆਉਣਾ ਮੁਨਾਸਿਬ ਸਮਝਿਆ ।ਅੱਜ ਇਲਾਕੇ ਦੀਆ ਸੜਕਾਂ ਟੁੱਟਿਆ ਪਈਆਂ ਹਨ, ਪਾਰਕਾਂ ਦਾ ਬੁਰਾ ਹਾਲ ਹੈ ।ਇਲਾਕੇ ਦੇ ਕਿਸੇ ਵੀ ਸਰਕਾਰੀ ਅਦਾਰੇ ਵਿਚ ਕੰਮ ਕਰਵਾਉਣ ਲਈ ਲੋਕ ਪਰੇਸ਼ਾਨ ਹਨ। ਜਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋ ਰਿਹਾ ਅਤੇ ਵਿਧਾਇਕ ਵਲੋ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।ਉਹਨਾਂ ਅੱਗੇ ਕਿਹਾ ਕਿ ਬੈਂਸ ਸਾਹਿਬ ਦੇ ਰਾਜ ਵਿੱਚ ਹਰ ਕੰਮ ਜਮੀਨੀ ਪੱਧਰ ਤੇ ਹੁੰਦਾ ਸੀ।ਅੱਜ ਉਹਨਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਹਨਾਂ ਨੇ ਦੂਜੀ ਪਾਰਟੀ ਨੂੰ ਵੋਟਾਂ ਪਾ ਕੇ ਗਲਤੀ ਕੀਤੀ ਹੈ ਅਤੇ ਆਉਣ ਵਾਲੇ ਸਮੇ ਵਿੱਚ ਉਹ ਆਪਣੀ ਭੁੱਲ ਸੁਧਾਰ ਕੇ ਸਿਮਰਜੀਤ ਸਿੰਘ ਬੈਂਸ ਨੂੰ ਦੁਬਾਰਾ ਸਤਾ ਵਿਚ ਵੇਖਣਾ ਚਾਹੀਦੇ ਹਨ।ਇਸ ਮੌਕੇ ਤੇ ਵਿਕਰਮਜੀਤ ਸਿੰਘ, ਕਮਲ ਕਵਾਤਰਾ, ਸ਼ਾਰਦਾ ਪਟੇਲ, ਗੁਰਪ੍ਰੀਤ ਸਿੰਘ ਮੌਜੂਦ ਸਨ।