ਸਿਰਕੱਢ ਇਤਿਹਾਸਕਾਰ ਪ੍ਰੋਃ ਪਿਰਥੀਪਾਲ ਸਿੰਘ ਕਪੂਰ ਲੁਧਿਆਣਾ ਚ ਸੁਰਗਵਾਸ

Ludhiana Punjabi

DMT : ਲੁਧਿਆਣਾ : (07 ਸਤੰਬਰ 2023) : –

ਸਿਰਕੱਢ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰੋਃ ਪਿਰਥੀਪਾਲ ਸਿੰਘ ਦਾ ਅੱਜ ਦੁਪਹਿਰੇ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 90 ਸਾਲ ਦੇ ਸਨ।
ਪ੍ਰੋਃ ਕਪੂਰ ਨੇ ਆਪਣਾ ਵਿਦਿਅਕ ਸਫ਼ਰ ਰਾਮਗੜ੍ਹੀਆ ਕਾਲਿਜ ਫਗਵਾੜਾ ਵਿੱਚ ਪੜ੍ਹਾਉਣ ਤੋਂ ਆਰੰਭਿਆ ਤੇ ਉਸ ਤੋਂ ਬਾਦ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਬਣੇ। ਉਹ ਗੁਰੂ ਨਾਨਕ  ਨਵਭਾਰਤ ਕਾਲਿਜ ਨਰੂੜ ਪਾਂਛਟਾ(ਜਲੰਧਰ) ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਵੀ ਪ੍ਰਿੰਸੀਪਲ ਰਹੇ।
ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਵੀ ਆਪ ਡਾਇਰੈਕਟਰ ਰਹੇ। ਉਹ ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨ ਕੌਂਸਲ ਲੁਧਿਆਣਾ ਦੇ ਵੀ ਪ੍ਰਧਾਨ ਰਹੇ।
ਪ੍ਰੋਃ ਕਪੂਰ ਦਾ ਅੰਤਿਮ ਸੰਸਕਾਰ 8ਸਤੰਬਰ ਨੂੰ ਹੀ ਭਾਈ ਰਣਧੀਰ ਸਿੰਘ ਨਗਰ ਸ਼ਮਸ਼ਾਨਘਾਟ(ਸੁਨੇਤ) ਵਿੱਚ ਸ਼ਾਮੀਂ ਪੰਜ ਵਜੇ ਹੋਵੇਗਾ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪ੍ਰੋਃ ਪਿਰਥੀਪਾਲ ਸਿੰਘ ਕਪੂਰ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਇਤਿਹਾਸ ਦੇ ਟਕਸਾਲੀ ਗਿਆਤਾ ਤੋਂ ਸੱਖਣਾ ਹੋ ਗਿਆ ਹੈ। ਸਃ ਜੱਸਾ ਸਿੰਘ ਰਾਮਗੜੀਆ ਤੇ ਮਾਸਟਰ ਤਾਰਾ ਸਿੰਘ ਦੀ ਜੀਵਨੀ ਤੋਂ ਇਲਾਵਾ ਉਨ੍ਹਾਂ ਨੇ ਸਿੱਖ ਇਤਿਹਾਸ ਤੇ ਅਕਾਲੀ ਰਾਜਨੀਤੀ ਬਾਰੇ ਵੀ ਕਈ ਮੁੱਲਵਾਨ ਕਿਤਾਬਾਂ ਲਿਖੀਆਂ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਐਨਸਾਈਕਲੋਪੀਡੀਆ ਦੇ ਵੀ ਮੁੱਖ ਸੰਪਾਦਕ ਵਜੋਂ ਕਾਰਜਸ਼ੀਲ ਰਹੇ। ਉਹ ਪੰਜਾਬੀ ਸਾਹਿੱਤ ਅਕਾਡਮੀ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਸੰਸਥਾਵਾਂ ਦੇ ਜੀਵਨ ਮੈਂਬਰ ਸਨ।

Leave a Reply

Your email address will not be published. Required fields are marked *