ਸਿਸੋਦੀਆ ਦੀ ਗ੍ਰਿਫਤਾਰੀ ਤੇ ਗੁਮਰਾਹ ਕਰਨ ਦੀ ਬਜਾਏ ਸਿੱਖਿਆ ਤੇ ਸ਼ਰਾਬ ਨੀਤੀ ਬਾਰੇ ਸਪਸ਼ਟ ਕਰੇ ਆਪ : ਬੈਂਸ

Ludhiana Punjabi
  • ਜ਼ੀਰਾ ਫੈਕਟਰੀ ਬੰਦ ਕਰਾਉਣ ਬਦਲੇ ਕਿਸਨੇ ਦਿੱਤੇ ਕਰੋੜਾਂ ਰੁਪਏ

DMT : ਲੁਧਿਆਣਾ : (27 ਫਰਵਰੀ 2023) : – ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਆਪ ਦੇ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੇ ਸਿੱਖਿਆ ਸੰਬੰਧੀ ਕੀਤੇ ਜਾਣ ਵਾਲੇ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਉਲਟਾ ਆਪ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ ਅਤੇ ਸਿੱਧੇ ਤੌਰ ਤੇ ਦਿੱਲੀ ਅਤੇ ਪੰਜਾਬ ਵਿੱਚ ਕੀਤੇ ਗਏ ਸ਼ਰਾਬ ਘੁਟਾਲੇ ਦੀ ਸੱਚਾਈ ਬਾਰੇ ਜਾਣਕਾਰੀ ਦੇਵੇ ਨਾ ਕਿ ਇਸ ਮਾਮਲੇ ਵਿੱਚ ਸਿੱਖਿਆ ਨੀਤੀ ਬਾਰੇ ਬਿਨਾਂ ਵਜਾਹ ਰੌਲਾ ਪਾਕੇ ਪੰਜਾਬ ਅਤੇ ਦੇਸ਼ ਦੀ ਜਨਤਾ ਦਾ ਧਿਆਨ ਭਟਕਾਵੇ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਲੁਧਿਆਣਾ ਵਿਖੇ ਕੋਟ ਮੰਗਲ ਸਿੰਘ ਪਾਰਟੀ ਦੇ ਮੁੱਖ ਦਫਤਰ ਵਿੱਚ ਵਿਸ਼ੇਸ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਵਿਧਾਇਕ ਬੈਂਸ ਨੇ ਕੀਤੇ ਗਏ ਸਵਾਲ ਤੇ ਸਾਫ਼ ਕਿਹਾ ਕਿ ਜਦੋਂ ਕੇਂਦਰੀ ਏਜੰਸੀ ਨੇ ਸ਼ਰਾਬ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਉਸੇ ਮੌਕੇ ਹੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦੀ ਅਗਵਾਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਉਹਨਾਂ ਤੁਰੰਤ ਸ਼ਰਾਬ ਪਾਲਿਸੀ ਵਾਪਿਸ ਲਈ ਜਿਸ ਤੋਂ ਸਾਫ਼ ਹੋ ਗਿਆ ਕਿ ਥੋੜੀ ਹੀ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ। ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਪੰਜਾਬ ਦੇ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਮਾਮਲੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕਟਿਹਰੇ ਵਿੱਚ ਖੜਾ ਕੀਤਾ ਅਤੇ ਕਿਹਾ ਕਿ ਇਸ ਵਿੱਚ ਵੀ ਦੋਹਰੀ ਗੇਮ ਖੇਡੀ ਗਈ ਅਤੇ ਜਦੋਂ ਪੰਜਾਬ ਦੀ ਜਨਤਾ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਪਈ ਤਾਂ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਿਕ ਨੂੰ ਵੀ ਕਰੋੜਾਂ ਰੁਪਏ ਦਿੱਤੇ ਗਏ ਜਿਸ ਦੀ ਸੱਚਾਈ ਵੀ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਓਹਨਾਂ ਕਿਹਾ ਕਿ ਲੋਕ ਤਾਂ ਸਵਾਲ ਕਰਨਗੇ ਹੀ ਕਿਉਂਕਿ ਚੋਰ ਆਪ ਹੀ ਸ਼ੋਰ ਮਚਾਉਣ ਲੱਗਾ ਹੈ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਥੇਦਾਰ ਅਰਜੁਨ ਸਿੰਘ ਚੀਮਾ, ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸਿਵੀਆ, ਹਰਵਿੰਦਰ ਸਿੰਘ ਕਲੇਰ, ਸਿਕੰਦਰ ਸਿੰਘ ਪੰਨੂ, ਸਵਰਨਦੀਪ ਚਾਹਲ, ਪਰਦੀਪ ਸ਼ਰਮਾ ਗੋਗੀ, ਪਰਦੀਪ ਸਿੰਘ ਬੰਟੀ, ਮਨਿੰਦਰ ਸਿੰਘ ਮਨੀ ਤੇ ਹੋਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *