ਸਿਹਤ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਕੀਤਾ ਜਾ ਰਿਹਾ ਜਾਗਰੂਕ

Ludhiana Punjabi

DMT : ਲੁਧਿਆਣਾ : (06 ਫਰਵਰੀ 2023) : – ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਤਹਿਤ ਸਿਵਲ ਸਰਜਨ ਲੁਧਿਆਣਾ ਡਾ. ਹਿੰਤਿਦਰ ਕੌਰ ਦੀ ਅਗਵਾਈ ਵਿਚ ਵੱਖ ਵੱਖ ਬਿਮਾਰੀਆਂ ਸਬੰਧੀ ਜ਼ਿਲ੍ਹਾ ਮਾਸ ਮੀਡੀਆ ਟੀਮ ਵਲੋ ਸਮੇਂ ਸਿਰ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਸਰਕਾਰੀ ਆਈ ਟੀ ਆਈ ਕਾਲਜ ਲੜਕੀਆਂ ਰਿਸ਼ੀ ਨਗਰ ਵਿਖੇ ਕੋਰੋਨਾ ਅਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਅਤੇ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਕੋਵਿਡ ਲੱਛਣਾਂ ਅਤੇ ਬਚਾਅ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੈਸਰ ਦੀ ਬਿਮਾਰੀ ਦਾ ਪਹਿਲੀ ਸਟੇਜ਼ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ।ਉਨਾਂ ਦੱਸਿਆ ਕਿ ਜੇਕਰ ਸਰੀਰ ਵਿਚ ਕਿਸੇ ਕਿਸਮ ਦੀ ਗਿਲਟੀ, ਅਵਾਜ਼ ਵਿਚ ਭਾਰੀਪਣ, ਜ਼ਖਮ ਦਾ ਛੇਤੀ ਠੀਕ ਨਾ ਹੋਣ ਦੇ ਲੱਛਣ ਨਜ਼ਰ ਆਉਣ ਤਾਂ ਇਸ ਨੂੰ ਨਜ਼ਰਅੰਦਾਜ ਨਾ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਮੋਟਾਪਾ, ਮਾਨਸਿਕ ਪ੍ਰੇਸ਼ਾਨੀ ਵਿਚ ਰਹਿਣਾ, ਖਾਨਦਾਨ ਵਿਚ ਕਿਸੇ ਨੂੰ ਸੂਗਰ ਦਾ ਹੋਣਾ ਅਜਿਹੇ ਕਾਰਨਾਂ ਤੋ ਸੁਚੇਤ ਹੋਣ ਦੀ ਲੋੜ ਹੈ।ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਬਿਮਾਰੀਆਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਡਾਕਟਰੀ ਸਲਾਹ ਲੈਣੀ ਜਰੂਰੀ ਹੈ ਤਾਂ ਜ਼ੋ ਵਿਅਕਤੀ ਆਪਣਾ ਸਮੇ ਸਿਰ ਇਲਾਜ ਸੁ਼ਰੂ ਕਰਵਾ ਸਕੇ।

Leave a Reply

Your email address will not be published. Required fields are marked *