ਸਿੱਖਿਆ ਵਿਭਾਗ ਵਲੋਂ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ ਸਬੰਧੀ ਵਰਕਸ਼ਾਪ ਆਯੋਜਿਤ

Ludhiana Punjabi

DMT : ਲੁਧਿਆਣਾ : (23 ਫਰਵਰੀ 2023) : – ਸਿੱਖਿਆ ਵਿਭਾਗ (ਪ੍ਰਾਇਮਰੀ ਅਤੇ ਸਕੈਡਰੀ) ਵੱਲੋ ਸਾਂਝੇ ਤੌਰ ‘ਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ (Prevention of Children from sexual offences)  ‘ਤੇ ਦੋ ਦਿਨਾ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲਦੇ ਸਾਰੇ ਸਰਕਾਰੀ ਸਕੂਲਾਂ ਦੇ 2-2 ਨੋਡਲ ਅਫਸਰ ਵੀ ਸ਼ਾਮਲ ਸਨ।
ਵਰਕਸ਼ਾਪ ਮੌਕੇ ਬਾਲ ਸੁਰੱਖਿਆ ਅਫਸਰ ਸ਼੍ਰੀ ਮੁਬੀਨ ਕੁਰੈਸ਼ੀ ਵੱਲੋ ਪਾਸਕੋ ਐਕਟ  (Prevention of Children from sexual offences) ‘ਤੇੇ ਲੈਕਚਰ ਦਿੱਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਦੇ ਮੌਲਿਕ ਅਧਿਕਾਰਾਂ, CARA,  ਕੋਰੋਨਾ ਵਿੱਚ ਯਤੀਮ ਹੋਏ ਬੱਚਿਆਂ ਨੂੰ ਸਰਕਾਰ ਵੱਲੋ ਮਿਲਣ ਵਾਲੀ ਵਿੱਤੀ ਸਹਾਇਤਾ, ਬਾਲ ਮਜਦੁਰੀ ਅਤੇ ਬਾਲ ਭਿਖਿਆ ਸਬੰਧੀ ਵੀ ਜਾਗਰੂਕ ਕੀਤਾ ਗਿਆ । 

Leave a Reply

Your email address will not be published. Required fields are marked *