ਸੁਖਵਿੰਦਰ ਸਿੰਘ ਬਿੰਦਰਾ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ 48ਵੀਂ ਬਰਸੀ ਮੌਕੇ ਖੂਨ ਦਾਨ ਕੈੰਪ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 

Ludhiana Punjabi
  • ਗੁਰਦੁਆਰਾ ਰਾੜਾ ਸਾਹਿਬ ਲੁਧਿਆਣਾ ਵਿਖੇ ਮਾਨਵਤਾ ਦੀ ਭਲਾਈ ਲਈ ਸੈਂਕੜੇ ਨੌਜਵਾਨਾਂ ਨੇ ਕੀਤਾ ਖੂਨਦਾਨ

DMT : ਲੁਧਿਆਣਾ : (29 ਅਗਸਤ 2023) : – ਗੁਰਦੁਆਰਾ ਰਾੜਾ ਸਾਹਿਬ, (ਪਾਇਲ) ਲੁਧਿਆਣਾ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ 48ਵੀਂ ਬਰਸੀ ਮੌਕੇ ਮਾਨਵਤਾ ਦੀ ਭਲਾਈ ਲਈ ਖੂਨਦਾਨ ਕੈੰਪ ਲਗਾਇਆ ਗਿਆ। ਇਸ ਕੈੰਪ ਵਿੱਚ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਬਿੰਦਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਉਹ ਹਮੇਸ਼ਾ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਸੀ। ਬਿੰਦਰਾ ਨੇ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ। ਇਸ ਨਾਲ ਕਈ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨਾ ਚਾਹੀਦਾ ਹੈ। ਬਿੰਦਰਾ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਬਹੁਤ ਕੰਮ ਕਰ ਰਹੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੂੰ ਸਿੰਘ ਸਾਹਿਬ ਅਤੇ ਗੁਰਦੁਆਰਾ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। 

 ਕੈੰਪ ਵਿੱਚ ਸਮੂਹ ਗੁਰੂਦੁਆਰਾ ਪ੍ਰਬੰਧਕ ਰਾੜਾ ਸਾਹਿਬ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਪਾਇਲ, ਭਾਈ ਘਨ੍ਹਈਆ ਜੀ ਵੈਲਫੇਅਰ ਸੋਸਾਇਟੀ, ਇੰਟਰਨੈਸ਼ਨਲ ਸਿੱਖ ਕੌਂਸਿਲ, ਗੁਰਮੇਲ ਕੂਹਲੀ ਯੂਥ ਆਗੂ, ਤਰਲੋਚਨ ਸਿੰਘ, ਰਿਮੀ ਘੁਡਾਣੀ, ਨਿਸ਼ੂ ਘੁਡਾਣੀ, ਗੋਪੀ ਬੱਸੀ, ਗੁਰਜੀਤ ਸਿੰਘ ਖਾਲਸਾ, ਗੋਪੀ ਪਾਇਲ, ਲੱਕੀ ਮਕਸੂਦੜਾ, ਸਤਿੰਦਰ ਭੰਡਾਲ ਅਤੇ ਹੋਰ ਹਾਜਿਰ ਰਹੇ।

Leave a Reply

Your email address will not be published. Required fields are marked *