ਸੁਸ਼ਾਂਤ ਸਿੰਘ ਰਾਜਪੂਤ ਦੇ ਸੁਪਨਿਆਂ ਦੀ ਫਹਿਰਿਸਤ: ਕੈਲਾਸ਼ ‘ਚ ਭਗਤੀ ਕਰਨਾ, ਸਿਕਸ ਪੈਕ ਬਣਾਉਣਾ, ਪਸੰਦੀਦਾ ਗੀਤਾਂ ‘ਤੇ ਗਿਟਾਰ ਵਜਾਉਣਾ…

Bihar Punjabi

DMT : Bihar : (14 ਜੂਨ 2021): – ਕਿਸੇ ਪਰਛਾਵੇਂ ਵਾਂਗ…ਮੈਂ ਹਾਂ ਵੀ ਅਤੇ ਨਹੀਂ ਵੀ- ਰੂਮੀ

ਸੁਸ਼ਾਂਤ ਸਿੰਘ ਰਾਜਪੂਤ ਦੇ ਟਵਿੱਟਰ ‘ਤੇ ਲਿਖੀ ਹੋਈ ਉਨ੍ਹਾਂ ਦੀ ਇਹ ਪੋਸਟ ਸੁਸ਼ਾਂਤ ਦੇ ਹੋਣ ਅਤੇ ਨਾ ਹੋਣ, ਦੋਵਾਂ ਦਾ ਅਜੀਬ ਅਹਿਸਾਸ ਕਰਵਾਉਂਦੀ ਹੈ।

“ਉਹ ਜਿਸ ਕੋਲ ਜਿਉਣ ਲਈ ‘ਕਿਉਂ’ ਹੈ ਅਤੇ ਉਹ ‘ਕਿਵੇਂ’ ਨੂੰ ਪਾਰ ਕਰ ਹੀ ਲਵੇਗਾ” – ਨੀਟਜ਼ੇ

“ਜਦੋਂ ਤੱਕ ਤੁਸੀਂ ਆਪਣੇ ਆਪ ‘ਤੇ ਵਿਸ਼ਵਾਸ ਨਹੀਂ ਕਰੋਗੇ, ਉਦੋਂ ਤੱਕ ਤੁਸੀਂ ਪ੍ਰਮਾਤਮਾ ‘ਤੇ ਵੀ ਭਰੋਸਾ ਨਹੀਂ ਕਰ ਸਕੋਗੇ” – ਵਿਵੇਕਾਨੰਦ

ਮੈਂ ਇਹ ਸੋਚਦੀ ਹਾਂ ਕਿ ਉਹ ਵਿਅਕਤੀ ਕਿਸ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਹੋਵੇਗਾ, ਜੋ ਕਿ ਰੂਮੀ ਦੀ ਸ਼ਾਏਰੀ ਤੋਂ ਲੈ ਕੇ ਨਿਟਜ਼ੇ, ਵਿਵੇਕਾਨੰਦ ਦੇ ਦਰਸ਼ਨ ਨੂੰ ਸਮਝਣ ਅਤੇ ਸਮਝਾਉਣ ਦੀ ਇੱਛਾ ਰੱਖਦਾ ਹੈ। ਇਹ ਸਾਰੀਆਂ ਪੋਸਟਾਂ ਉਨ੍ਹਾਂ ਦੇ ਟਵਿੱਟਰ ‘ਤੇ ਕਈ ਵਾਰ ਪੜ੍ਹੀਆਂ ਹਨ।

ਸੁਸ਼ਾਂਤ ਸਿੰਘ ਦੇ ਦੇਹਾਂਤ ਨੂੰ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ। ਇਨ੍ਹਾਂ 365 ਦਿਨਾਂ ਦੇ ਹਰ ਪਲ ‘ਚ ਸੁਸ਼ਾਂਤ ਦੇ ਬਾਰੇ ‘ਚ ਅਜਿਹਾ ਕੁਝ ਨਹੀਂ ਹੈ ਜੋ ਲਿਖਿਆ ਨਾ ਗਿਆ ਹੋਵੇ ਜਾਂ ਫਿਰ ਕਿਹਾ ਨਾ ਗਿਆ ਹੋਵੇ।

ਉਨ੍ਹਾਂ ਬਾਰੇ ‘ਚ ਪਤਾ ਨਹੀਂ ਕਿੰਨੀਆਂ ਮਨਘੜਤ ਕਹਾਣੀਆਂ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ‘ਤੇ ਕਹੀਆਂ ਗਈਆਂ ਹਨ।

ਪਰ ਫਿਰ ਵੀ ਕਿਸੇ ਅਣਸੁਲਝੀ ਪਹੇਲੀ ਦੀ ਤਰ੍ਹਾਂ ਉਹ- ਚੰਨ ਸਿਤਾਰਿਆਂ ਦੀ ਸੈਰ ਕਰਦਾ, ਦੁਨੀਆ ਤੋਂ ਬਾਹਰ ਏਲੀਅੰਸ ਨੂੰ ਸਮਝਣ ਦਾ ਯਤਨ ਕਰਦਾ, ਦੋਵਾਂ ਹੱਥਾਂ ਨਾਲ ਤੀਰ ਅੰਦਾਜ਼ੀ ਕਰਨ ਦੀ ਇੱਛਾ ਰੱਖਦਾ, ਡਾਂਸ ਦੇ ਘੱਟ ਤੋਂ ਘੱਟ 10 ਰੂਪਾਂ ਨੂੰ ਸਿੱਖਣ ਦੀ ਲਾਲਸਾ ਰੱਖਣ ਵਾਲਾ ਵਿਅਕਤੀ, ਅੰਟਾਰਕਟਿਕਾ ਘੁੰਮਣ ਦਾ ਇਰਾਦਾ ਰੱਖਣ ਵਾਲਾ। ਅਜਿਹਾ ਸੀ ਸੁਸ਼ਾਂਤ ਸਿੰਘ ਰਾਜਪੂਤ।

ਇੰਝ ਲੱਗਦਾ ਸੀ ਕਿ ਜਿਵੇਂ ਕਿਸੇ ਕਲਾਕਾਰ ਦੀ ਰਚਨਾ ਕਰਦਿਆਂ ਉਸ ‘ਚ ਕਿਸੇ ਦਾਰਸ਼ਨਿਕ, ਵਿਗਿਆਨਿਕ, ਮੁਸਾਫ਼ਰ ਆਦਿ ਦਾ ਵੀ ਕੁਝ ਹਿੱਸਾ ਪਾ ਦਿੱਤਾ ਗਿਆ ਸੀ।

ਸੁਪਨੇ ਤਾਂ ਅਸੀਂ ਸਾਰੇ ਹੀ ਵੇਖਦੇ ਹਾਂ ਅਤੇ ਸੁਸ਼ਾਂਤ ਨੇ ਵੀ ਵੇਖੇ ਸਨ। ਉਹ ਸ਼ਾਹਰੁਖ ਦੀ ਤਰ੍ਹਾਂ ਇੱਕ ਵੱਡਾ ਸਟਾਰ ਬਣਨਾ ਚਾਹੁੰਦਾ ਸੀ। ਪਰ ਉਸ ਦੇ ਸੁਪਨੇ ਤਾਂ ਫ਼ਿਲਮੀ ਪਰਦੇ ਤੋਂ ਕਿਤੇ ਪਰਾਂ ਦੇ ਸਨ। ਉਨ੍ਹਾਂ ਦੀਆਂ ਪੋਸਟਾਂ ਅਤੇ ਗੱਲਾਂ ਤੋਂ ਤਾਂ ਇਹ ਹੀ ਅੰਦਾਜ਼ਾ ਲੱਗਦਾ ਹੈ। ਹੁਣ ਉਸ ਨੂੰ ਸਮਝਣ ਅਤੇ ਜਾਣਨ ਦਾ ਇਹ ਹੀ ਇਕੋ ਇੱਕ ਤਰੀਕਾ ਰਹਿ ਗਿਆ ਹੈ।

ਪਿਛਲੇ ਇੱਕ ਸਾਲ ਦੇ ਦੌਰਾਨ ਸੁਸ਼ਾਂਤ ਦੇ 50 ਸੁਪਨਿਆਂ ਦੀ ਸੂਚੀ ਮੈਂ ਕਈ ਵਾਰ ਉਲਟ-ਪਲਟ ਕੇ ਵੇਖੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਕੀ ਹਾਸਲ ਕਰਨ ਦੀ ਇੱਛਾ ਰੱਖਦਾ ਸੀ।

ਸੁਸ਼ਾਂਤ ਨੇ ਕਿੰਨੇ ਸਾਫ਼-ਸੁਥਰੇ ਅਤੇ ਸੁਚੱਜੇ ਢੰਗ ਨਾਲ ਆਪਣੀ ਇਸ ਸੁਪਨਿਆਂ ਦੀ ਸੂਚੀ ਨੂੰ ਤਿਆਰ ਕੀਤਾ ਸੀ। ਜਦੋਂ ਉਸ ਦਾ ਕੋਈ ਸੁਪਨਾ ਪੂਰਾ ਹੋ ਜਾਂਦਾ ਸੀ ਤਾਂ ਉਹ ਉਸ ਨੂੰ ਸੁਪਨਾ ਨੰਬਰ 1 ਟਿਕ, ਸੁਪਨਾ ਨੰਬਰ 14 ਟਿਕ….ਕਰ ਦਿੰਦਾ ਸੀ। ਸੁਸ਼ਾਂਤ ਨੇ ਕੈਟਾਲਾਗ ਦੀ ਤਰ੍ਹਾਂ ਸਭ ਕੁਝ ਦਰਜ ਕੀਤਾ ਹੋਇਆ ਸੀ।

ਜਦੋਂ ਮੀਂਹ ਦੇ ਬਾਵਜੂਦ ਸੁਸ਼ਾਂਤ ਦੀ ਡਿਜ਼ਨੀਲੈਂਡ ਜਾਣ ਦੀ ਇੱਛਾ ਪੂਰੀ ਹੋਈ ਤਾਂ ਉਸ ਦਿਨ ਸੁਸ਼ਾਂਤ ਨੇ ਲਿਖਿਆ ਸੀ- “ਭਾਵੇਂ ਮੀਂਹ ਪਵੇ ਜਾਂ ਫਿਰ ਬਰਫ਼, ਪਰ ਤੁਹਾਡੇ ਸੁਪਨੇ ਤੁਹਾਨੂੰ ਜਿੱਥੇ ਲੈ ਜਾਂਦੇ ਹਨ, ਉੱਥੇ ਤਾਂ ਜਾਣਾ ਹੀ ਹੋਵੇਗਾ।”ਡਿਜ਼ਨੀਲੈਂਡ ਜਾ ਕੇ ਬੱਚਿਆਂ ਨਾਲ ਮਸਤੀ ਕਰਨ ਵਾਲਾ ਸੁਸ਼ਾਂਤ

ਇੱਕ ਅਭਿਨੇਤਾ ਜੋ ਕਿ ਸਫਲਤਾ ਦੀਆਂ ਪੌੜ੍ਹੀਆਂ ਚੜ ਰਿਹਾ ਸੀ। ਉਸ ਨੂੰ ਡਾਂਸ ਸਿਖਣ ਅਤੇ ਬਾਡੀ ਬਣਾਉਣ ਦਾ ਸੌਕ ਸੀ, ਪਰ ਇਹ ਸਮਝ ਨਹੀਂ ਆਇਆ ਕਿ ਉਹ ਖੱਬੇ ਹੱਥ ਨਾਲ ਕ੍ਰਿਕਟ ਕਿਉਂ ਸਿੱਖਣਾ ਚਾਹੁੰਦਾ ਸੀ।

ਉਹ ਦੋਵਾਂ ਹੱਥਾਂ ਨਾਲ ਤੀਰਅੰਦਾਜ਼ੀ ਕਰਨੀ ਕਿਉਂ ਸਿੱਖਣਾ ਚਾਹੁੰਦਾ ਸੀ। ਸੁਸ਼ਾਂਤ ਨਾਲ ਸਬੰਧਤ ਇਹ ਕੁਝ ਅਣਸੁਲਝੇ ਤੱਥ ਹਨ।

ਜਿਵੇਂ ਬਹੁਤ ਕੁਝ, ਸਭ ਕੁਝ ਕਰਕੇ ਹਾਸਲ ਕਰ ਲੈਣਾ ਸੀ ਉਸ ਨੇ- ਦਿਲ ਬੇਚਾਰੇ ਦ ਮੈਨੀ ਦੇ ਵਾਂਗਰ।

ਦਿਲ ਬੇਚਾਰੇ ਦੇ ਮੈਨੀ ਦੀ ਤਰ੍ਹਾਂ ਸੁਸ਼ਾਂਤ ਬਹੁਤ ਕੁਝ ਹਾਸਲ ਕਰਨ ਦੀ ਇੱਛਾ ਰੱਖਦਾ ਸੀ।

ਰੂਮੀ ਅਤੇ ਅਹਿਮਦ ਫਰਾਜ਼ ਦੇ ਨਾਲ-ਨਾਲ ਸੁਸ਼ਾਂਤ ਕੁਝ ਅਜਿਹੇ ਪੋਸਟ ਵੀ ਕਰਿਆ ਕਰਦਾ ਸੀ-

ਮਤਲਬ ਕਿ ਨਾ ਕਿਸੇ ਤਰ੍ਹਾਂ ਦਾ ਕੋਈ ਤਿਲਕ ਕੀਤਾ ਜਾਂਦਾ ਹੈ, ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੱਖਰਾ ਜਾਂ ਵਿਸ਼ੇਸ਼ ਸੰਸਕਾਰ ਉਸ ਨੂੰ ਦਿੱਤਾ ਜਾਂਦਾ ਹੈ, ਪਰ ਫਿਰ ਵੀ ਸ਼ੇਰ ਨੂੰ ਜੰਗਲ ਦਾ ਰਾਜਾ ਕਿਸਨੇ ਬਣਾਇਆ ਹੈ?

ਸੁਸ਼ਾਂਤ ਇਸ ਦੁਨੀਆਂ ਨੂੰ ਹੀ ਨਹੀਂ ਬਲਕਿ ਬਾਹਰਲੀ ਦੁਨੀਆਂ ਨੂੰ ਜਾਣਨ ਦੀ ਵੀ ਇੱਛਾ ਰੱਖਦਾ ਸੀ। ਮੈਨੂੰ ਤਾਂ ਮਿਲਕੀ ਅਤੇ ਗੈਲੇਕਸੀ ਹੀ ਪਤਾ ਸੀ ਪਰ ਸੁਸ਼ਾਂਤ ਆਪਣੇ ਟੈਲੀਸਕੋਪ ਜ਼ਰੀਏ ਐਂਡਰੋਮੇਡਾ ਗੈਲੇਕਸੀ ਅਤੇ ਪਤਾ ਨਹੀਂ ਹੋਰ ਕੀ ਕੁਝ ਵੇਖਣਾ ਚਾਹੁੰਦਾ ਸੀ।

ਸੁਸ਼ਾਂਤ ਹਵਾਈ ਜਹਾਜ਼ ਉਡਾਉਣਾ ਸਿੱਖਣਾ ਚਾਹੁੰਦਾ ਸੀ ਅਤੇ ਦੁਨੀਆ ਦੀਆਂ ਅਜੀਬੋ-ਗਰੀਬ ਥਾਵਾਂ ‘ਤੇ ਤੈਰਨਾ ਚਾਹੁੰਦਾ ਸੀ। ਉਸ ਨੇ ਬਹੁਤ ਦੂਰ ਤੱਕ ਦਾ ਸਫ਼ਰ ਤੈਅ ਕਰਨਾ ਸੀ। ਜ਼ਿੰਦਗੀ ਦੇ ਹਰ ਰੰਗ ਨੂੰ ਨਜ਼ਦੀਕ ਤੋਂ ਵੇਖਣਾ ਸੀ।

ਬਿਲਕੁੱਲ ਕਾਈ ਪੋ ਚੇ ਦੇ ਈਸ਼ਾਨ ਵਾਂਗ…. ਜੋ ਕਿ ਖੁੱਲ੍ਹੀ ਹਵਾਂ ‘ਚ ਸਾਹ ਲੈਣ ਨੂੰ ਪੈਸਿਆਂ ਤੋਂ ਵਧੇਰੇ ਤਰਜੀਹ ਦਿੰਦਾ ਸੀ।

“ਤੇਰੇ ਪੈਸਿਆਂ ਦੀ ਆਵਾਜ਼ ਨਾਲ ਮੇਰੀ ਹਵਾ ਦੀ ਕੀਮਤ ਘੱਟ ਹੋ ਰਹੀ ਹੈ- ਈਸ਼ਾਨ ਨੇ ਕੁਝ ਅਜਿਹਾ ਹੀ ਬੋਲਿਆ ਸੀ ਆਪਣੇ ਦੋਸਤ ਨੂੰ।”

ਕਹਿਣ ਨੂੰ ਤਾਂ ਇਹ ਫ਼ਿਲਮ (ਧੋਨੀ) ਦਾ ਸਿਰਫ ਇੱਕ ਸੰਵਾਦ ਹੀ ਸੀ, ਪਰ ਸੁਸ਼ਾਂਤ ਜਦੋਂ ਵੀ ਕਿਤੇ ਵੀ ਵਿਖਾਈ ਦਿੰਦਾ ਸੀ ਤਾਂ ਉਹ ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਭਰਪੂਰ ਹੁੰਦਾ ਸੀ।

“ਮੈਨੂੰ ਯਕੀਨ ਹੈ ਕਿ ਸਿਰਫ ਸ਼ਹਿਰ ਛੋਟੇ ਹੁੰਦੇ ਹਨ, ਉੱਥੋਂ ਦੇ ਲੋਕ ਜਾਂ ਫਿਰ ਸੁਪਨੇ ਨਹੀਂ। ਮੈਨੂੰ ਪੱਕਾ ਯਕੀਨ ਹੈ ਕਿ ਵਿਅਕਤੀ ਦਾ ਕੱਦ ਉਸ ਦੇ ਇਰਾਦਿਆਂ ਅਤੇ ਉਦੇਸ਼ ਨਾਲ ਮਾਪਿਆ ਜਾਂਦਾ ਹੈ, ਮੈਨੂੰ ਯਕੀਨ ਹੈ ਕਿ ਨਸੀਬ ਦੀ ਗੱਲ ਸਿਰਫ ਉਹ ਲੋਕ ਕਰਦੇ ਹਨ, ਜੋ ਕਦੇ ਮੈਦਾਨ ‘ਚ ਉਤਰੇ ਹੀ ਨਹੀਂ ਹੁੰਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਥਕਾਵਟ ਅਤੇ ਦਬਾਅ ਮਹਿਜ਼ ਇਕ ਭੁਲੇਖਾ ਹੈ। ਮੈਨੂੰ ਯਕੀਨ ਹੈ ਕਿ ਹਾਰ ਅਤੇ ਜਿੱਤ ਦੇ ਦਰਮਿਆਨ ਦੀ ਦੂਰੀ ਵੱਡੀ ਹੈ ਪਰ ਅਸੰਭਵ ਨਹੀਂ ਹੈ।”

ਫਿਰ ਪਤਾ ਨਹੀਂ ਅਸਲ ਜ਼ਿੰਦਗੀ ‘ਚ ਹਾਰ ਅਤੇ ਜਿੱਤ ਦੀ ਇਹ ਦੂਰੀ ਸੁਸ਼ਾਂਤ ਲਈ ਇੰਨ੍ਹੀ ਵੱਡੀ ਕਿਵੇਂ ਹੋ ਗਈ।

ਇੱਥੇ ਮੇਰਾ ਮਕਸਦ ਸੁਸ਼ਾਂਤ ਦੀਆਂ ਖੂਬੀਆਂ ਦੀ ਚਰਚਾ ਕਰਨਾ ਨਹੀਂ ਹੈ। ਉਸ ‘ਚ ਕਈ ਕਮੀਆਂ ਵੀ ਰਹੀਆਂ ਹੋਣਗੀਆਂ, ਜਿਵੇਂ ਕਿ ਸਾਡੇ ਸਾਰਿਆਂ ‘ਚ ਮੌਜੂਦ ਹਨ।

ਇਸ ਇੱਕ ਸਾਲ ਦੌਰਾਨ ਸੁਸ਼ਾਂਤ ਦੀ ਨਿੱਜੀ ਜ਼ਿੰਦਗੀ ਦੇ ਪੰਨੇ ਨੂੰ ਫਰੋਲਦਿਆਂ ਡਰੱਗ, ਮਾਨਸਿਕ ਬਿਮਾਰੀ ਤੋਂ ਲੈ ਕੇ ਪਰਿਵਾਰ ਦੇ ਟੁੱਟਣ ਤੱਕ ਵਰਗੀਆਂ ਬਹੁਤ ਸਾਰੀਆਂ ਸੱਚੀਆਂ ਅਤੇ ਝੂਠੀਆਂ ਗੱਲਾਂ ਸਾਹਮਣੇ ਆਈਆਂ ਹਨ।

ਇੰਨ੍ਹਾਂ ਸੱਚੀਆਂ ਅਤੇ ਝੂਠੀਆਂ ਗੱਲਾਂ ‘ਚ ਤਾਂ ਦੋਸ਼ ਅਤੇ ਜਵਾਬੀ ਕਥਨਾਂ ‘ਚ ਜਿਵੇਂ ਸੁਸ਼ਾਂਤ ਗੁਆਚ ਹੀ ਗਿਆ।ਨਾਮ ਨਾਲੋਂ ਹਟਾਇਆ ਰਾਜਪੂਤ

ਇਹ ਉਸ ਸੁਸ਼ਾਂਤ ਸੀ ਜਿਸ ਨੇ ਪਦਮਾਵਤ ਦੇ ਸਮੇਂ ਕਰਨੀ ਸੈਨਾ ਦੇ ਖ਼ਿਲਾਫ਼ ਆਪਣਾ ਨਾਮ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਤੋਂ ਸੁਸ਼ਾਂਤ ਕਰ ਲਿਆ ਸੀ।

ਉਹ ਸੁਸ਼ਾਂਤ ਜੋ ਕਿ ਇਹ ਕਹਿਣ ਦੀ ਹਿੰਮਤ ਰੱਖਦਾ ਸੀ, “ਜੇਕਰ ਮੈਨੂੰ ਫ਼ਿਲਮਾਂ ‘ਚ ਕੰਮ ਨਾ ਮਿਲਿਆ ਤਾਂ ਮੈਂ ਟੀਵੀ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗਾ ਅਤੇ ਜੇਕਰ ਟੀਵੀ ‘ਤੇ ਵੀ ਕੰਮ ਨਾ ਮਿਲਿਆ ਤਾਂ ਥਿਏਟਰ ‘ਚ ਵਾਪਸ ਚਲਾ ਜਾਵਾਂਗਾ।”

“ਥਿਏਟਰ ‘ਚ ਮੈਂ 250 ਰੁਪਏ ‘ਚ ਸ਼ੋਅ ਕਰਦਾ ਸੀ। ਮੈਂ ਉਸ ਸਮੇਂ ਵੀ ਖੁਸ਼ ਸੀ ਕਿਉਂਕਿ ਮੈਨੂੰ ਅਦਾਕਾਰੀ ਕਰਨਾ ਬਹੁਤ ਪਸੰਦ ਸੀ। ਇਸ ਲਈ ਮੈਂ ਅਸਫਲਤਾ ਤੋਂ ਨਹੀਂ ਡਰਦਾ ਹਾਂ।”

ਇਹ ਸ਼ਾਇਦ ਨਾ ਬੁੱਝੀ ਜਾਣ ਵਾਲੀ ਪਹੇਲੀ ਹੈ ਕਿ ਕਿਸ ਦਰਦ, ਤਕਲੀਫ਼ ਜਾਂ ਕਿਸ ਡਰ ਦੇ ਕਾਰਨ ਸੁਸ਼ਾਂਤ ਨੇ ਇਸ ਦੁਨੀਆ ਨੂੰ ਅਲ਼ਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੋਵੇਗਾ।

ਬਿਹਾਰ ਦੇ ਇੱਕ ਸਧਾਰਨ ਪਰਿਵਾਰ ਦਾ ਇੱਕ ਸਧਾਰਨ ਮੁੰਡਾ ਜੋ ਕਿ ਮੁੰਬਈ ਦੇ ਗਲੈਮਰ ਵਰਲਡ ‘ਚ ਦਿਨ ਦੇ ਸਮੇਂ ਤਾਰਾ ਬਣ ਕੇ ਖੂਬ ਚਮਕਦਾ ਸੀ ਅਤੇ ਰਾਤ ਨੂੰ ਖੁਦ ਤਾਰਿਆਂ ਦੀ ਭਾਲ ‘ਚ ਆਸਮਾਨ ਵੱਲ ਝਾਕਦਾ ਰਹਿੰਦਾ ਸੀ।

ਇਹ ਇਤਫ਼ਾਕ ਹੈ ਕਿ ਆਪਣੀ ਪਹਿਲੀ ਫ਼ਿਲਮ ‘ਚ ਹੀ ਸੁਸ਼ਾਂਤ ਯਾਨੀ ਕਿ ਈਸ਼ਾਨ ਨੂੰ ਪਰਦੇ ‘ਤੇ ਜ਼ਿੰਦਾ ਰਹਿਣਾ ਨਸੀਬ ਨਹੀਂ ਹੋਇਆ ਸੀ ਅਤੇ ਅਜਿਹਾ ਕਈ ਵਾਰ ਹੋਇਆ। ਫ਼ਿਲਮ ਕਟਦਰਨਾਥ ਦਾ ਮੰਸੂਰ ਵੀ ਤਾਂ ਸਭ ਕੁਝ ਛੱਡ ਕੇ ਮੌਤ ਨੂੰ ਗਲੇ ਲਗਾਉਂਦਾ ਹੈ।

ਸੋਨਚੀੜੀਆ ਦਾ ਲਖਨ ਵੀ ਤਾਂ ਆਪਣੇ ਆਪ ਤੋਂ ਭੱਜਦਿਆਂ-ਭੱਜਦਿਆਂ ਮੌਤ ਨੂੰ ਗਲੇ ਲਗਾਉਂਦਾ ਹੈ ਅਤੇ ਸਵਾਲ ਕਰਦਾ ਹੈ- ” ਗੈਂਗ ਤੋਂ ਤਾਂ ਭੱਜ ਲਵਾਂਗਾ, ਪਰ ਆਪਣੇ ਆਪ ਤੋਂ ਕਿਵੇਂ ਭੱਜਾਂਗਾ।”

ਜਦੋਂ ਮਨੋਜ ਬਾਜਪਾਈ ਸੁਸ਼ਾਂਤ ਤੋਂ ਪੁੱਛਦੇ ਹਨ ਕਿ ਕੀ ਉਸ ਨੂੰ ਮਰਨ ਤੋਂ ਡਰ ਲੱਗਦਾ ਹੈ ਤਾਂ ਸੁਸ਼ਾਂਤ ਯਾਨੀ ਲਖਨ ਕਹਿੰਦਾ ਹੈ, ” ਇੱਕ ਜਨਮ ਨਿਕਲ ਗਿਆ ਹੈ, ਇੰਨ੍ਹਾਂ ਖੱਡਾਂ ‘ਚ ਦੱਦਾ, ਹੁਣ ਮਰਨ ਤੋਂ ਡਰ ਨਹੀਂ ਲੱਗਦਾ।”

ਫਿਰ ਜਦੋਂ ਆਖਰੀ ਫ਼ਿਲਮ ਆਈ ਤਾਂ ਦਿਲ ਬੈਚਾਰਾ ਦਾ ਮੈਨੀ ਸਾਰਿਆਂ ਨੂੰ ਜ਼ਿੰਦਾ ਰਹਿਣਾ ਸਿਖਾ ਕੇ ਆਪ ਅਲਵਿਦਾ ਕਹਿ ਜਾਂਦਾ ਹੈ।

ਸੁਸ਼ਾਂਤ ਕਈ ਵਾਰ ਲੇਖਕ ਮੁਰਾਕਾਮੀ ਦੀ ਇਸ ਪੰਕਤੀ ਦਾ ਜ਼ਿਕਰ ਕਰਦਾ ਸੀ-

ਆਪਣੇ ਛੋਟੇ ਜਿਹੇ ਕਰੀਅਰ ‘ਚ ਸੁਸ਼ਾਂਤ ਨੇ ਇੰਨ੍ਹਾਂ ਨਾਮਨਾ ਜ਼ਰੂਰ ਖੱਟਿਆ ਹੈ ਕਿ ਉਸ ਦੇ ਪ੍ਰਸ਼ੰਸਕ ਉਸ ਨੂੰ ਯਾਦ ਤਾਂ ਜ਼ਰੂਰ ਰੱਖਣਗੇ। ਫਿਰ ਉਹ ਧੋਨੀ ਫ਼ਿਲਮ ਦੇ ਸੁਸ਼ਾਂਤ ਹੋਣ ਜਾਂ ਫਿਰ ਇਸ ਤੋਂ ਉਲਟ ਅਸਲ ਜ਼ਿੰਦਗੀ ‘ਚ ਚੰਨ-ਤਾਰਿਆਂ ਨਾਲ ਗੱਲਾਂ ਕਰਨ ਵਾਲੇ ਸੁਸ਼ਾਂਤ।

ਹੁਣ ਤੱਕ ਸੁਸ਼ਾਂਤ ਦੇ ਸੁਪਨਿਆਂ ਦੀ ਸੂਚੀ ‘ਚ ਕਈ ਹੋਰ ਟਿਕ ਲੱਗ ਗਏ ਹੋਣਗੇ- ਕੈਲਾਸ਼ ‘ਚ ਜਾ ਕੇ ਭਗਤੀ ਕਰਨ ਦਾ ਸੁਪਨਾ, ਸਿਕਸ ਪੈਕ ਬਣਾਉਣ ਦਾ ਸੁਪਨਾ, ਨਾਸਾ ਦੀ ਵਰਕਸ਼ਾਪ ਦਾ ਸੁਪਨਾ, ਵੈਦਿਕ ਜੋਤਿਸ਼ ਵਿਦਿਆ ਸਿੱਖਣ ਦਾ ਸੁਪਨਾ, ਇਕ ਹਫ਼ਤਾ ਜੰਗਲ ‘ਚ ਬਿਤਾਉਣ ਦਾ ਸੁਪਨਾ, ਆਪਣੇ 50 ਪਸੰਦੀਦਾ ਗੀਤਾਂ ‘ਤੇ ਗਿਟਾਰ ਵਜਾਉਣ ਦਾ ਸੁਪਨਾ…..।

ਸੁਸ਼ਾਂਤ ਨੇ ਇਕ ਵਾਰ ਲਿਖਿਆ ਸੀ- ” ਮੈਂ ਆਪਣੀ ਜ਼ਿੰਦਗੀ ‘ਚ ‘ਸ਼ਾਇਦ’ ਦੇ ਕਈ ਸੁਪਨਿਆਂ ਨੂੰ ਪੂਰਾ ਕੀਤਾ ਹੈ, ਉਨ੍ਹਾਂ ਨੂੰ ਪੂਰੇ ਜੋਸ਼ ਨਾਲ ਉਲਟਾ-ਪੁਲਟਾ ਕੀਤਾ ਅਤੇ ਜਿਵੇਂ ਸਭ ਕੁਝ ਹਿੱਲ ਗਿਆ ਹੋਵੇ।”

ਮੈਨੂੰ ਨਹੀਂ ਪਤਾ ਕਿ ਇਸ ਦਾ ਕੀ ਮਤਲਬ ਹੈ। ਉਨ੍ਹਾਂ ਦੀਆਂ ਕਈ ਪੋਸਟਾਂ ਨਾ ਬੁਝਣ ਵਾਲੀਆਂ ਸਨ।

ਹੁਣ ਤਾਂ ਸੁਸ਼ਾਂਤ ਇਸ ਸਭ ਤੋਂ ਬਹੁਤ ਅੱਗੇ ਨਿਕਲ ਗਏ ਹਨ, ਪਰ ਪਿੱਛੇ ਰਹਿ ਗਏ ਹਨ ਉਨ੍ਹਾਂ ਦੇ ਕੁਝ ਸੁਪਨੇ, ਕੁਝ ਅਣਸੁਲਝੇ ਸਵਾਲ ਅਤੇ ਉਨ੍ਹਾਂ ਦੀਆਂ ਕੁਝ ਗੱਲਾਂ ਜੋ ਕਿ ਅੱਧੇ ਸੱਚ ਅਤੇ ਅੱਧੀ ਕਹਾਣੀ ਦੀ ਤਰ੍ਹਾਂ ਸਮਝ ਆਉਂਦੀਆਂ ਹਨ ਅਤੇ ਨਹੀਂ ਵੀ।

ਕਿਹਾ ਜਾਂਦਾ ਹੈ ਕਿ ਸੁਸ਼ਾਂਤ ਨੇ ਚੰਦਰਮਾ ‘ਤੇ ਜ਼ਮੀਨ ਦਾ ਇੱਕ ਟੁੱਕੜਾ ਖਰੀਦਿਆ ਸੀ। ਸ਼ਾਇਦ ਕੁਝ ਅਜਿਹਾ ਹੀ ਜਿਸ ਤਰ੍ਹਾਂ ਦੀ ਤਸਵੀਰਾਂ ਉਹ ਆਪਣੇ ਟਵਿੱਟਰ ‘ਤੇ ਪੋਸਟ ਕਰਿਆ ਕਰਦੇ ਸਨ।

ਚੰਦਰਮਾ ਦੇ ਇਸ ਟੁੱਕੜੇ ਦੇ ਵਿਚਾਲੇ ਸੁਸ਼ਾਂਤ ਇਕ ਤਾਰਾ ਬਣ ਗਏ ਹਨ ਅਤੇ ਕਲਪਨਾ ਦੀ ਉਡਾਣ ਅਜਿਹੇ ਕੁਝ ਸੁਪਨਿਆਂ ਨੂੰ ਬੁਣਦੀ ਹੈ।

Leave a Reply

Your email address will not be published. Required fields are marked *