DMT : ਲੁਧਿਆਣਾ : (13 ਮਾਰਚ 2023) : – ਮਿਤੀ 13/3/2023 ਨੂੰ ਸੰਸਥਾ ਵਿਖੇ ਨਟਾਸ ਵੱਲੋਂ ਨਸਿ਼ਆਂ ਵਿਰੁੱਧ ਨਾਟਕ ਖੇਡਿਆ ਗਿਆ। ਨਟਾਸ ਦੇ ਪ੍ਰਧਾਨ ਸ੍ਰੀ ਪ੍ਰਾਨ ਸਭਰਵਾਲ ਅਤੇ ਸਾਥੀਆਂ ਨੇ ਤਿੰਨ ਨਾਟਕ ਖੇਡੇ ਇਹਨਾਂ ਨਾਟਕਾਂ ਦਾ ਮੁੱਖ ਸੰਦੇਸ ਨਸਿ਼ਆ ਦਾ ਪਰਿਵਾਰ ਅਤੇ ਸਮਾਜ ਤੇ ਬੁਰਾ ਪ੍ਰਭਾਵਾ ਹੀ ਰਿਹਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਸਵਰਾਜ ਸਿੰਘ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਹਰਬੰਸ ਸਿੰਘ ਕੁਲਾਰ ਸਨ।
ਇਸ ਮੌਕੇ ਤੇ ਸੰਸਥਾ ਦੇ ਐਨ.ਐਸ.ਐਸ. ਯੁਨਿਟ ਅਤੇ ਰੇੱਡ ਰਿੱਬਨ ਕੱਲਬ ਦੇ ਪ੍ਰਧਾਨ ਪ੍ਰੋਫ਼ੇਸਰ ਨਰਿੰਦਰ ਸਿੰਘ ਢੀਂਡਸਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥਣਾ ਨੂੰ ਕਦੇ ਵੀ ਨਸ਼ਾ ਨਾ ਕਰਨ ਦੀ ਸੋਹ਼ੁੰ ਚੁਕਾਈ ।ਇਹ ਪੋ਼ਗਰਾਮ ਐਨ.ਐਸ.ਐਸ. ਯੁਨਿਟ ਅਤੇ ਰੇੱਡ ਰਿੱਬਨ ਕੱਲਬ ਦੇ ਕਰੀਬ 200 ਵਿਦਿਆਰਥਣਾਂ ਨੇ ਦੇਖਿਆ ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਸਵਰਾਜ ਸਿੰਘ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਜੇ ਕਰ ਵਿਦੇਸ਼ ਵਿਚ ਵੀ ਜਾਣਾ ਪੈਂਦਾ ਹੈ ਤਾਂ ਵੀ ਆਪਣਾ ਸਭਿਆਚਾਰ ਨਾ ਛੱਡਿਆ ਜਾਵੇ ਬਲਕਿ ਵਿਦੇਸ਼ ਵਿੱਚ ਵੀ ਆਪਣਾ ਸਭਿਆਚਾਰ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਜ਼ੋੜੇ ਉਹਨਾਂ ਨੇ ਵਿਸੇ਼ਸ਼ ਤੋਰ ਤੇ ਵਿਦਿਆਰਥਣਾਂ ਨੂੰ ਸੰਦੇਸ਼ ਦਿੱਤਾ ਕਿ ਆਪਣੇ ਸਭਿਆਚਾਰ ਚ ਧੀਆਂ—ਭੈਣਾ ਸ਼ਰਾਬ—ਸਿਗਰੇਟ ਦਾ ਸੇਵਨ ਨਹੀਂ ਕਰਦੀਆਂ ਅਤੇ ਇਹ ਬੁਰਾਈ ਤੋਂ ਬੱਚ ਕੇ ਹੀ ਰਹਿਣਾ ਹੈ। ਇਸ ਨਾਲ ਅਗਲੀ ਪੀੜ੍ਹੀ ਤੇ ਬੁਰਾ ਅਸਰ ਪੈਂਦਾ ਹੈ।ਵਿਦਿਆਰਥਣਾਂ ਨੂੰ ਨਾਟਕ ਬਹੁਤ ਵਧੀਆ ਲੱਗੇ।
ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਸ੍ਰੀ ਹਰਬੰਸ ਸਿੰਘ ਕੁਲਾਰ ਨੇ ਆਏ ਮੁੱਖ ਮਹਿਮਾਨ ਅਤੇ ਸੰਸਥਾ ਦੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਉਹਨਾ ਕਿਹਾ ਕਿ ਸੰਸਥਾ ਦੇ ਅਨੁਸ਼ਾਸਨ ਅਤੇ ਸਾਫ—ਸਫਾਈ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਦੁਬਾਰਾ ਮੌਕਾ ਮਿਲਣ ਤੇ ਵੀ ਸੰਸਥਾ ਦੇ ਪ੍ਰੋਗਰਾਮ ਵਿੱਚ ਹਾਜਰ ਹੋਣਗੇ।
ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀ ਰਵਿੰਦਰ ਸਿੰਘ ਹੁੰਦਲ ਨੇ ਸਾਰੇ ਕਲਾਕਾਰਾਂ ਨੂੰ ਸਨਮਾਨ ਚਿਨ਼ ਦਿੱਤੇ ਅਤੇ ਉਹਨਾ ਦੀ ਕਲਾਂ ਦੀ ਸਿਫਤ ਕੀਤੀ। ਇਸ ਮੌਕੇ ਤੇ ਪ੍ਰੋ. ਨਰਿੰਦਰ ਸਿੰਘ ਢੀਂਡਸਾ ਦੇ ਨਾਲ ਸ੍ਰੀ ਮੁਕਲ ਮਿੱਤਲ ,ਮੈਡਮ ਅਮਨਪ੍ਰੀਤ ਕੌਰ , ਸ੍ਰੀ ਪਵਨ ਕੁਮਾਰ, ਸ੍ਰੀ ਹਰਪੀਤ ਸਿੰਘ, ਪੋ੍ਰ:ਗੁਰਮੇਲ ਸਿੰਘ ਅਤੇ ਸ੍ਰੀ ਹਰਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜਰ ਹੋਏ।