ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ:ਬੈਂਸ

Ludhiana Punjabi
  •  ਵੇਰਕਾ ਮਿਲਕ ਪਲਾਂਟ ਮੁਕੱਦਮੇ ਚੋ ਮਾਨਯੋਗ ਅਦਾਲਤ ਨੇ ਕੀਤਾ ਬਰੀ

DMT : ਲੁਧਿਆਣਾ : (05 ਅਕਤੂਬਰ 2023) : – ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਪਰ ਹਰਾਇਆ ਨਹੀਂ ਜਾ ਸਕਦਾ।ਇਤਿਹਾਸ ਗਵਾਹ ਹੈ ਕਿ ਜਦੋਂ ਵੀ ਜਿੱਤ ਹੋਈ ਹੈ ਹਮੇਸ਼ਾ ਸੱਚ ਦੀ ਹੋਈ ਹੈ।ਚਾਹੇ ਜਿੰਨੀਆਂ ਵੀ ਔਂਕੜਾ ਆ ਜਾਣ ਪਰ ਸੱਚ ਕਦੀ ਵੀ ਕਿਸੇ ਤੋਂ ਛੁੱਪ ਨਹੀਂ ਸਕਦਾ।ਸੱਚ ਇਕ ਦਿਨ ਦੁਨੀਆ ਦੇ ਸਾਹਮਣੇ ਆਉਂਦਾ ਹੀ ਹੈ ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੇਰਕਾ ਮਿਲਕ ਪਲਾਂਟ ਦੇ ਕੇਸ ਵਿਚੋ ਬਰੀ ਹੁੰਦੀਆਂ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਹੇ।ਬੈਂਸ ਨੇ ਕਿਹਾ ਕਿ ਤਕਰੀਬਨ 5 ਸਾਲ ਪਹਿਲਾਂ ਵੇਰਕਾ ਮਿਲਕ ਪਲਾਂਟ ਲੁਧਿਆਣਾ  ਦੇ ਅਧਿਕਾਰੀਆਂ ਵੱਲੋ ਪੰਜਾਬ ਦੇ ਲੋਕਾਂ ਅਤੇ ਡੇਅਰੀ ਉਤਪਾਦਕ ਕਿਸਾਨਾਂ ਨਾਲ ਕੀਤੀ ਜਾ ਰਹੀ ਹੇਰਾ-ਫ਼ੇਰੀ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਬੇਨਕਾਬ ਕੀਤਾ।ਪਰ ਅਧਿਕਾਰੀਆਂ ਦੀ ਮਿਲੀ ਭੁਗਤ  ਕਾਰਨ ਉਸ ਸਮੇਂ ਦੀ ਹਕੂਮਤ ਵੱਲੋਂ ਉਲਟਾ ਮੇਰੇ ਉਪਰ ਹੀ ਝੂਠਾ ਮੁਕਦਮਾ ਪੀ.ਐਸ ਸਰਾਭਾ ਨਗਰ ਥਾਣੇ ਵਿੱਚ ਦਰਜ ਕਰ ਦਿੱਤਾ ਗਿਆ  ਜਿਸਦਾ ਏਫ਼.ਆਈ.ਆਰ118/2018 ਸੀ।ਇਸ ਝੂਠੇ ਮੁਕੱਦਮੇ ਦੀ ਮੈਨੂੰ 5 ਸਾਲ ਲਗਾਤਾਰ ਦਰਜ਼ਨਾਂ ਪੇਸ਼ੀਆਂ ਭੁਗਤਣੀਆਂ ਪਈਆਂ।ਪਰ ਹਾਰ ਨਹੀਂ ਮੰਨੀ।ਆਖਿਰ ਮੇਰੇ ਕਾਬਿਲ ਵਕੀਲ ਵਿਜੇ ਬੀ ਵਰਮਾ ਅਤੇ ਚੇਤਨ ਵਰਮਾ(ਪ੍ਰਧਾਨ ਬਾਰ ਐਸੋਸੀਏਸ਼ਨ)  ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਅਦਾਲਤ ਨੇ ਮੈਨੂੰ ਇਸ ਕੇਸ ਵਿਚੋ ਬਰੀ ਕਰ ਦਿੱਤਾ, ਇਸ ਮੌਕੇ  ਸਿਮਰਜੀਤ ਬੈਂਸ ਨੇ ਐਡਵੋਕੇਟ ਜਸਵਿੰਦਰ ਸਿੱਬਲ ਅਤੇ ਐਡਵੋਕੇਟ ਕੁਲਵਿੰਦਰ ਕੌਰ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਇਸ ਕੇਸ ਚ ਮੇਰੀ ਮਦਦ ਕੀਤੀ ਇਸ ਦੇ ਨਾਲ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਲੋਕਾਂ ਦੇ ਹੱਕ ਉਤੇ ਡਟ ਕੇ ਪਹਿਰਾ ਦੇਣ ਵਾਲੀ ਪਾਰਟੀ ਹੈ।ਅੱਜ ਮਾਣਯੋਗ ਅਦਾਲਤ ਵਲੋ ਕੇਸ ਵਿੱਚੋ ਬਰੀ ਕਰਨ ਦਾ ਫੈਸਲਾ ਦੇਣ ਨਾਲ ਪਾਰਟੀ ਦੇ ਜੁਝਾਰੂ ਵਰਕਰਾਂ ਦਾ ਹੌਸਲੇ ਵਿੱਚ ਵਾਧਾ ਹੋਇਆ ਹੈ।ਅੱਜ ਸਮੇ ਦੀਆ ਸਰਕਾਰਾਂ ਨੂੰ ਇਹ ਪਤਾ ਲਗ ਜਾਣਾ ਚਾਹੀਦਾ ਹੈ ਕਿ ਸਿਰਫ ਹਕੂਮਤ ਦੇ ਨਾਲ ਕਿਸੇ ਨੂੰ ਦਬਾਈਆਂ ਨਹੀਂ ਜਾ ਸਕਦਾ, ਇੱਕ ਨਾ ਇੱਕ ਦਿਨ ਸੱਚ ਅਤੇ ਹੱਕ ਦੀ ਜਿੱਤ ਜ਼ਰੂਰ ਹੁੰਦੀ ਹੈ।ਇਸ ਮੌਕੇ ਐਡਵੋਕੇਟ ਕੁਲਵਿੰਦਰ ਕੌਰ, ਜਸਵਿੰਦਰ ਸਿੰਬਲ, ਅਜੇਪ੍ਰੀਤ ਬੈਂਸ, ਅਮਰੀਕ ਸਿੰਘ ਗੋਗੀ, ਰੋਬਿਨ, ਮਨਿੰਦਰ ਸਿੰਘ, ਟੋਨੀ ਅਰੋੜਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *