ਹਰਿਆਣਾ ਦੇ ਝੱਜਰ ‘ਚ ਭਾਜਪਾ ਦਫ਼ਤਰ ਦੀ ਨੀਂਹ ਪੁੱਟਣ ਦੇ ਮਾਮਲੇ ‘ਚ ਕਿਸਾਨਾਂ ‘ਤੇ FIR

Haryana Punjabi

DMT : ਝੱਜਰ : (14 ਜੂਨ 2021): – ਦਰਅਸਲ 13 ਜੂਨ ਨੂੰ ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਪਾਰਟੀ ਦਫ਼ਤਰ ਦੀ ਨੀਂਹ ਰੱਖੀ ਸੀ ਜਿਸ ਨੂੰ ਕਿਸਾਨਾਂ ਨੇ ਵਿਰੋਧ ਜਤਾਉਂਦਿਆਂ ਪੁੱਟ ਦਿੱਤਾ ਸੀ।

ਹੁਣ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਨੀਂਹ ਪੁੱਟਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਕੇਸ ਦਰਜ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।SIT ਦੀ ਜਾਂਚ ‘ਚ ਸ਼ਾਮਲ ਹੋਣ 16 ਜੂਨ ਨੂੰ ਨਹੀਂ ਜਾਣਗੇ ਪ੍ਰਕਾਸ਼ ਸਿੰਘ ਬਾਦਲ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ SIT ਦੀ ਜਾਂਚ ਵਿੱਚ 16 ਜੂਨ ਨੂੰ ਸ਼ਾਮਲ ਹੋਣ ਲਈ ਸੰਮਨ ਜਾਰੀ ਹੋਏ ਸਨ।

ਹੁਣ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ 16 ਜੂਨ ਦੀ ਜਾਂਚ ਵਿੱਚ ਸਿਹਤ ਕਾਰਨਾ ਕਰਕੇ ਸ਼ਾਮਲ ਨਹੀਂ ਹੋਣਗੇ ਅਤੇ ਸਿਹਤ ਮਾਹਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।ਆਮ ਆਦਮੀ ਪਾਰਟੀ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਲੜੇਗੀ ਚੋਣਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ਦੀਆਂ ਸਾਰੀਆਂ ਸੀਟਾਂ ‘ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ।

ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ, “ਇੱਥੋਂ ਦੇ (ਗੁਜਰਾਤ) ਲੋਕ ਸੋਚਦੇ ਹਨ ਕਿ ਜਦੋਂ ਦਿੱਲੀ ਵਿੱਚ ਬਿਜਲੀ ਮੁਫ਼ਤ ਹੋ ਸਕਦੀ ਹੈ ਤਾਂ ਇੱਥੇ ਕਿਉਂ ਨਹੀਂ ਹੋ ਸਕਦੀ ਹੈ।”

ਉਨ੍ਹਾਂ ਨੇ ਕਿਹਾ, “ਇਸੇ ਤਰ੍ਹਾਂ 70 ਸਾਲਾਂ ਇੱਥੇ ਦੇ ਹਸਪਤਾਲਾਂ ਦੀ ਹਾਲਤ ਠੀਕ ਨਹੀਂ ਹੋਈ ਹੈ। ਪਰ ਹੁਣ ਚੀਜ਼ਾਂ ਠੀਕ ਹੋਣਗੀਆਂ।”ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਆਪ ਵੱਲੋਂ ਧਰਨਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਕੀਤਾ ਘਿਰਾਓ।

ਇਸ ਦੌਰਾਨ ਚੰਡੀਗੜ੍ਹ ਪੁਲੀਸ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਵਿੱਚ ਲੈ ਗਈ ਜਿੱਥੇ ਉਨ੍ਹਾਂ ਨੇ ਆਪਣਾ ਧਰਨਾ ਜਾਰੀ ਰੱਖਿਆ।’ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ’ ਦੇ ਮੁਖੀ ਜ਼ਿਓਨਾ ਚਨਾ ਦੀ ਕਿਵੇਂ ਹੋਈ ਮੌਤ

ਮਿਜ਼ੋਰਮ ਦੇ ਜ਼ਿਓਨਾ ਚਨਾ ਦੀ ਬੀਤੀ ਸ਼ਾਮ 76 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ।

ਜ਼ਿਓਨਾ ਚਨਾ ਦੀਆਂ 38 ਪਤਨੀਆਂ, 89 ਬੱਚੇ ਅਤੇ 33 ਦੋਹਤੇ-ਪੋਤੇ ਹਨ।

ਮਿਜ਼ੋਰਮ ਦੇ ਮੁੱਖ ਮੰਤਰੀ ਜ਼ੌਰਾਮਥੰਗਾ ਨੇ ਟਵਿੱਟਰ ‘ਤੇ ਜ਼ਿਓਨਾ ਚਨਾ ਦੀ ਮੌਤ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਲਿਖਿਆ, “ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਮੰਨੇ ਜਾਣ ਵਾਲੇ ਜ਼ਿਓਨਾ ਨੂੰ ਪਿੰਡ ਵਾਲਿਆਂ ਅਤੇ ਉਨ੍ਹਾਂ ਦੀਆਂ 38 ਪਤਨੀਆਂ ਅਤੇ 89 ਬੱਚਿਆਂ ਵੱਲੋਂ ਭਰੇ ਮਨ ਨਾਲ ਅੰਤਿਮ ਵਿਧਾਈ। ਇਸ ਪਰਿਵਾਰ ਕਰਕੇ ਸੂਬਾ ਅਤੇ ਉਨ੍ਹਾਂ ਦਾ ਪਿੰਡ ਬਕਤਾਓਂਗ ਤਲਾਂਗਨੌਮ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਸੀ।”

ਜ਼ਿਓਨਾ ਚਨਾ ਨੂੰ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਦੀ ਬਿਮਾਰੀ ਸੀ।

ਪੀਟੀਆਈ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਏਜ਼ਾਵਲ ਦੇ ਟ੍ਰਾਇਨਿਟੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ ਉਹ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੇ ਸਨ।

”ਤਿੰਨ ਦਿਨਾਂ ਤੋਂ ਉਨ੍ਹਾਂ ਦੇ ਇਲਾਜ ਉਨ੍ਹਾਂ ਦੇ ਪਿੰਡ ਬਕਤਾਵੰਗ ਵਿੱਚ ਚੱਲ ਰਿਹਾ ਸੀ। ਪਰ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜਨ ਕਰਕੇ ਉਨ੍ਹਾਂ ਨੂੰ ਇੱਥੇ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੀਐੱਮ ਮੋਦੀ ਦੀ ਇਜ਼ਰਾਇਲ ਦੇ ਨਵੇਂ ਪੀਐੱਮ ਨੂੰ ਵਧਾਈ, ਪੁਰਾਣੇ ਨੂੰ ਵੀ ਨਹੀਂ ਭੁੱਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਜ਼ਾਇਲ ਦੇ ਨਵੇਂ ਪ੍ਰਧਾਨ ਮੰਤਰੀ ਨੇਫਟਾਲੀ ਬੇਨੇਟ ਨੂੰ ਵਧਾਈ ਦਿੱਤੀ ਹੈ।

ਪੀਐੱਮ ਮੋਦੀ ਨੇ ਲਿਖਿਆ ਹੈ, “ਮਾਣਯੋਗ ਨੇਫਟਾਲੀ ਬੇਨੇਟ, ਇਜ਼ਰਾਇਲ ਦਾ ਪ੍ਰਧਾਨ ਮੰਤਰੀ ਬਣਨ ‘ਤੇ ਤੁਹਾਨੂੰ ਸ਼ੁਭਕਾਮਨਾਵਾਂ। ਅਗਲੇ ਸਾਲ ਅਸੀਂ ਕੂਟਨੀਤਕ ਸਬੰਧਾਂ ਦੇ ਅਪਗ੍ਰੇਡ ਹੋਣ ਦੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਮੈਂ ਤੁਹਾਨੂੰ ਮਿਲਣ ਅਤੇ ਸਾਜੇ ਦੋਵਾਂ ਮੁਲਕਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਡੂੰਘਾ ਕਰਨ ਨੂੰ ਲੈ ਕੇ ਉਤਸੁਕ ਹਾਂ।”

ਇਸ ਤੋਂ ਬਾਅਦ ਪੀਐੱਮ ਮੋਦੀ ਨੇ ਅਗਲਾ ਟਵੀਟ ਕਰਕੇ ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬਿਨਿਆਮਨ ਨੇਤਨਯਾਹੂ ਦਾ ਵੀ ਧੰਨਵਾਦ ਕੀਤਾ।

ਉਨ੍ਹਾਂ ਨੇ ਟਵੀਟ ਕੀਤਾ, “ਜਿਵੇਂ ਕਿ ਤੁਸੀਂ ਇਜ਼ਾਇਲ ਰਾਸ਼ਟਰ ਦੇ ਪ੍ਰਧਾਨ ਮੰਤਰੀ ਦਾ ਸਫਲਤਾਪੂਰਵਕ ਕਾਰਜਕਾਲ ਪੂਰਾ ਕਰ ਰਹੇ ਹੋ, ਮੈਂ ਤੁਹਾਨੂੰ ਤੁਹਾਡੀ ਅਗਵਾਈ ਅਤੇ ਭਾਰਤ ਇਜ਼ਰਾਇਲ ਵਿਚਾਲੇ ਰਣਨੀਤਕ ਸਾਂਝੇਦਾਰੀ ਲਈ ਵਿਅਕਤੀਗਤ ਤੌਰ ‘ਤੇ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ।”

Leave a Reply

Your email address will not be published. Required fields are marked *