ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਜਰਖੜ ਸਟੇਡੀਅਮ ਵਿਖੇ ਕੀਤਾ ਸਿਜਦਾ

Ludhiana Punjabi
  • ਧਿਆਨ ਚੰਦ ਦੇ ਆਦਮਕੱਦ ਬੁੱਤ ਤੇ ਹਾਰ ਪਾਕੇ ਕੀਤੇ ਸ਼ਰਧਾ ਦੇ ਫੁੱਲ ਭੇਂਟ 

DMT : ਲੁਧਿਆਣਾ : (31 ਅਗਸਤ 2023) : – ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਜਰਖੜ ਖੇਡ ਸਟੇਡੀਅਮ ਵਿਖੇ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਨਿਰਦੇਸ਼ਕ ਜਗਰੂਪ ਸਿੰਘ ਜਰਖੜ ਨੇ ਬੱਚਿਆ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜੀਵਨ ਬਾਰੇ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਬੱਚਿਆ ਨੇ ਵੀ ਹਾਕੀ ਦੇ ਜਾਦੂਗਰ ਧਿਆਨ ਚੰਦ ਵਰਗਾ ਖ਼ਿਡਾਰੀ ਬਣਨ ਦਾ ਪ੍ਰਣ ਲਿਆ। ਇਸ ਮੌਕੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਰਾਜਸੀ ਸਕੱਤਰ ਜਸਵਿੰਦਰ ਸਿੰਘ ਜੱਸੀ, ਦੇਵਿੰਦਰ ਸਿੰਘ ਲਾਡੀ, ਸਾਈਕਲਿਸਟ ਦੀਪਕ ਮਿਸ਼ਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਖਿਡਾਰੀ ਪ੍ਰਬੰਧਕਾਂ ਅਤੇ ਮਹਿਮਾਨਾਂ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮਕੱਦ ਬੁੱਤ ਤੇ ਹਾਰ ਪਾਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹਾਕੀ ਅਤੇ ਮੁੱਕੇਬਾਜੀ ਦੇ ਪ੍ਰਦਰਸ਼ਨੀ ਮੁਕਾਬਲੇ ਵੀ ਕਰਵਾਏ ਗਏ, ਸਰਵੋਤਮ ਖਿਡਾਰੀਆਂ ਨੂੰ ਅਮੁਲ ਕੰਪਨੀ ਦੇ ਤੋਹਫ਼ਿਆਂ ਨਾਲ ਸਨਮਾਨਿਆਂ ਗਿਆ।

ਇਸ ਮੌਕੇ ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਤੇਜਿੰਦਰ ਸਿੰਘ ਜਰਖੜ, ਸਾਹਿਬਜੀਤ ਸਿੰਘ ਜਰਖੜ, ਅਮਰੀਕ ਸਿੰਘ ਜਰਖੜ, ਚਰਨਜੀਤ ਸਿੰਘ ਚੰਨੀ, ਪਰਮਜੀਤ ਸਿੰਘ ਗਰੇਵਾਲ, ਕੋਚ ਗੁਰਤੇਜ ਸਿੰਘ, ਪਵਨਦੀਪ ਸਿੰਘ, ਰਘਬੀਰ ਸਿੰਘ ਡੰਗੋਰਾ, ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।

Leave a Reply

Your email address will not be published. Required fields are marked *