ਹਜ਼ਾਰਾਂ ਲੋੜਵੰਦਾਂ ਦਾ ਆਸਰਾ ਬਣੇ ਡਾ.ਐੱਸ.ਪੀ.ਸਿੰਘ ਓਬਰਾਏ

Punjab Punjabi

DMT : ਅਜਨਾਲਾ  : (16 ਜੁਲਾਈ 2021): – ਬਿਨਾਂ ਕਿਸੇ ਕੋਲੋਂ ਇਕ ਵੀ ਪੈਸਾ ਇਕੱਠਾ ਕੀਤਿਆਂ, ਨਿਰੋਲ ਆਪਣੀ ਨਿੱਜੀ ਤੇ ਨੇਕ ਕਮਾਈ ‘ਚੋਂ ਲੋੜਵੰਦਾਂ ਲਈ ਕਰੋੜਾਂ ਰੁਪਏ ਖ਼ਰਚਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਤਹਿਤ 11 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਨੂੰ 500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਉਪਰੋਕਤ ਤੋਂ ਇਲਾਵਾ 1984 ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੇ ਲੋੜਵੰਦ ਪਰਿਵਾਰਾਂ, ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਆਏ ਅਫਗਾਨੀ ਸਿੱਖਾਂ, ਦੁਬਈ ‘ਚੋਂ ਜਿਨ੍ਹਾਂ ਦੇ ਮ੍ਰਿਤਕ ਸਰੀਰ ਟਰੱਸਟ ਵਲੋਂ ਵਾਪਸ ਭਾਰਤ ਲਿਆਂਦੇ ਜਾਂਦੇ ਹਨ,ਉਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਆਰਥਿਕ ਹਾਲਤ ਅਨੁਸਾਰ 2000 ਤੋਂ 10000 ਰੁਪਏ ਤੱਕ ਪੈਨਸ਼ਨ ਦਿਤੀ ਜਾ ਰਹੀ ਹੈ। ਡਾ.ਐੱਸ.ਪੀ. ਸਿੰਘ ਓਬਰਾਏ ਦਾ ਕਹਿਣਾ ਹੈ ਕਿ ਕਿਸੇ ਲਈ ਰੋਟੀ ਜਾਂ ਦਵਾਈ ਦਾ ਜਰੀਆ ਬਣ ਮੰਨ ਨੂੰ ਸਕੂਨ ਮਿਲਦਾ ਹੈ ।

Leave a Reply

Your email address will not be published. Required fields are marked *