ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਲੋੜਵੰਦ  ਧੀਆਂ ਦੇ ਵਿਆਹ ਕਰਨ ਦਾ ਉਪਰਾਲਾ ਕਰਨਾ ਇੱਕ ਸ਼ਲਾਘਾ ਯੋਗ ਕਦਮ :ਬੈਂਸ

Ludhiana Punjabi
  • ਬਾਬਾ ਸੁਧ ਸਿੰਘ ਜੀ ਦੁਆਰਾ ਕੀਤੇ ਸੈਂਕੜੇ ਵਿਆਹ ਕਾਰਜ ਇੱਕ ਅਦੁੱਤੀ ਮਿਸਾਲ

DMT : ਲੁਧਿਆਣਾ : (20 ਮਈ 2023) : – ਡੇਹਲੋਂ ਨੇੜੇ  ਪਿੰਡ ਘਵੱਦੀ  ਦੇ ਗੁਰੂਦੁਆਰਾ ਸਾਹਿਬ ਬਾਬੇ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋ ਬਾਬਾ ਸੁਧ ਸਿੰਘ ਜੀ ਦੀ ਅਗੁਵਾਈ ਵਿੱਚ ਲੋੜਵੰਦ ਧੀਆਂ ਦਾ ਵਿਆਹ ਸਮਾਰੋਹ ਕਰਵਾਇਆ ਗਿਆ।ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਿਰਕਤ ਕਰਕੇ  ਨਵੇਂ ਵਿਹਾਏ ਜੋੜਿਆ ਨੂੰ ਆਸ਼ੀਵਾਦ ਦੇਂਦੇ ਕਿਹਾ ਕਿ  ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ  ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ  ਦਾ ਮਤਲਬ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਕਿਸੇ  ਗਰੀਬ ਵਾਸਤੇ ਖੜਨਾ ਅਤੇ ਉਹਨਾਂ ਦੀਆਂ ਧੀਆਂ ਦੇ ਵਿਆਹ ਕਰਨ ਦਾ ਉਪਰਾਲਾ ਕਰਨਾ ਇੱਕ ਸ਼ਲਾਘਾ ਯੋਗ ਕਦਮ ਹੈ।ਬੈਂਸ ਨੇ ਕਿਹਾ ਕਿ ਵਿਆਹ ਸਮਾਗਮਾਂ ‘ਚ ਕੀਤੇ ਜਾਂਦੇ ਲੋੜ ਤੋਂ ਵਧੇਰੇ ਖਰਚੇ ਤੋਂ ਗੁਰੇਜ਼ ਕਰਦਿਆਂ ਸਾਦੇ ਵਿਆਹ ਨੂੰ ਤਰਜੀਹ ਦੇਣੀ ਚਾਹੀਦੀ ਹੈ।ਤਾਂ ਜੋਂ ਕਿਸੇ ਲੋੜਵੰਦ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ  ਭਰੂਣ ਹੱਤਿਆਂ ਨੂੰ ਸਮਾਜ ਦੇ ਮੱਥੇ ਤੇ ਸਭ ਤੋਂ ਵੱਡਾ ਕਲੰਕ ਕਰਾਰ ਦਿੰਦਿਆ ਆਖਿਆ ਕਿ ਸਾਨੂੰ ਧੀਆਂ ਨੂੰ ਕੁੱਖ ਅੰਦਰ ਕਤਲ ਕਰਨ ਦੀ ਬਜਾਏ ਉਨ੍ਹਾਂ ਨੂੰ ਜਨਮ ਦੇ ਕੇ ਸਮੇਂ ਦੀਆਂ ਹਾਣੀ ਬਨਾਉਣਾ ਚਾਹੀਦਾ ਹੈ। ਉਹਨਾਂ ਬਾਬਾ ਸੁਧ ਸਿੰਘ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਮਾਜ ਦੇ ਪਤਵੰਤਿਆ  ਨੂੰ  ਬਾਬਾ ਸੁਧ ਸਿੰਘ ਜੀ ਤੋਂ ਪ੍ਰੇਰਨਾ ਲੈਂਦੇ ਹੋਏ ਅੱਗੇ ਆਉਣਾ ਚਾਹੀਦਾ ਹੈ।ਜਿਹਨਾਂ ਨੇ ਸਤਿਗੁਰੂ ਦੀ ਕਿਰਪਾ ਨਾਲ 

 ਸੈਂਕੜੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਾਰਜ ਸੰਪਨ ਕਰਵਾਏ ਹਨ।ਉਹਨਾਂ ਕਿਹਾ ਕਿ ਜਿਹੜੇ ਲੋਕ ਜਾਂ  ਜਿਹੜੀਆਂ ਸੰਸਥਾਵਾਂ  ਲੋੜਵੰਦ ਧੀਆਂ ਦਾ ਵਿਆਹ  ਕਰਵਾਉਣ ਵਿੱਚ ਅੱਗੇ ਆਉਂਦੀਆਂ ਹਨ ਉਹ ਸਾਰੇ ਵਧਾਈ ਦੇ  ਪਾਤਰ ਹਨ।

Leave a Reply

Your email address will not be published. Required fields are marked *