ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੁਧਿਆਣਾ ਚ ਕੁੱਲ 901272 ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਕਾਰਡ

Ludhiana Punjabi

DMT : ਲੁਧਿਆਣਾ : (19 ਮਈ 2023) : – ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਯੁਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB-MMSBY) ਤਹਿਤ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 901272 ਕਾਰਡ ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਅਤੇ 26135 ਲਾਭਪਾਤਰੀ ਸਰਕਾਰੀ ਹਸਪਤਾਲ ਅਤੇ 50380 ਲਾਭਪਾਤਰੀ ਪ੍ਰਾਈਵੇਟ ਹਸਪਤਾਲਾਂ ਵਿੱਚ ਸਕੀਮ ਅਧੀਨ ਇਲਾਜ ਕਰਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਗ੍ਹਾ-ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਬਾਕੀ ਰਹਿੰਦੇ ਲਾਭਪਾਤਰੀਆਂ ਦੇ ਕਾਰਡ ਜਲਦ ਤੋਂ ਜਲਦ ਬਣਾਏ ਜਾ ਸਕਣ ਅਤੇ ਉਹ ਸਕੀਮ ਦਾ ਲਾਭ ਲੈ ਸਕਣ।
ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਯੁਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB-MMSBY), ਪੰਜਾਬ  ਵਾਸੀਆਂ ਲਈ ਇੱਕ ਵਿਸ਼ੇਸ਼ ਸੂਬਾ ਪੱਧਰੀ ਸਿਹਤ ਬੀਮਾ ਯੋਜਨਾ ਹੈ। ਇਸ ਸਕੀਮ ਵਿੱਚ ਲੋਕ ਪਹਿਲਾਂ ਤੋਂ ਸੂਚੀ ਵਿਚ ਸ਼ਾਮਲ ਹਨ ਜਿਸ ਵਿਚ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਮੁਫ਼ਤ ਇਲਾਜ ਦੀ ਸਹੂਲਤ ਹੈ l
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਕਦ ਰਹਿਤ ਅਤੇ ਬਿਨ੍ਹਾਂ ਕਾਗਜ਼ੀ ਕਾਰਵਾਈ ਤਹਿਤ ਇਲਾਜ ਉਪਲੱਬਧ ਹੈ। ਇਸ ਸਕੀਮ ਅਧੀਨ ਐਨ.ਐਫ.ਐਸ.ਏ. ਰਾਸ਼ਨ ਕਾਰਡ (ਨੀਲੇ ਕਾਰਡ ਧਾਰਕ), ਐਸ.ਈ.ਸੀ.ਸੀ. (Socio Economic Caste Census 2011) ਵਿੱਚ ਸ਼ਾਮਿਲ ਪਰਿਵਾਰ, ਉਸਾਰੀ ਭਲਾਈ ਬੋਰਡ ਅਧੀਨ ਆਉਂਦੇ ਉਸਾਰੀ ਕਾਮੇ, ਛੋਟੇ ਵਪਾਰੀ ਆਬਕਾਰੀ ਤੇ ਕਰ ਵਿਭਾਗ ਅਧੀਨ, ਪੱਤਰਕਾਰ ਪਨ ਮੀਡੀਆ, ਪੰਜਾਬ ਸਰਕਾਰ ਅਧੀਨ 4645 ਪ੍ਰਵਾਨਿਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਪੰਜਾਬ ਮੰਡੀ ਬੋਰਡ ਅਧੀਨ ਜੇ-ਫਾਰਮ ਧਾਰਕ ਕਿਸਾਨ ਸ਼ਾਮਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਲਾਭਪਾਤਰੀ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਕਾਰਡ ਬਣਵਾ ਸਕਦੇ ਹਨ। ਸੇਵਾ ਕੇਂਦਰਾਂ ਜਾਂ ਕੌਮਨ ਸਰਵਿਸ ਸੈਂਟਰਾਂ ਵਿੱਚ ਵੀ ਕਾਰਡ ਬਣਾਏ ਜਾਦੇ ਹਨ ਜਿਸ ਦੀਆਂ ਸੂਚੀਆਂ ਐਸ.ਐਚ.ਏ, ਦੀ ਵੈਬਸਾਈਟ (sha.punjab.gov.in) ‘ਤੇ ਉਪਲੱਬਧ ਹਨ। ਈ-ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਪਰਿਵਾਰਕ ਪਛਾਣ ਦਸਤਾਵੇਜ਼ ਜਿਵੇਂ ਕਿ ਰਾਸ਼ਨ ਕਾਰਡ (ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਮ ਉਪਲਬਧ ਹਨ) ਜਾਂ ਨਿਰਮਾਣ ਕਾਰਜਕਰਤਾ ਰਜਿਸਟ੍ਰੇਸ਼ਨ ਕਾਰਡ (ਜੇ ਪਰਿਵਾਰ ਵਿੱਚ ਮੈਂਬਰ ਦੇ ਵੇਰਵੇ ਕਾਰਡ ਵਿੱਚ ਉਪਲਬਧ ਹਨ), ਜਰੂਰੀ ਹਨ। ਜੇ ਰਾਸ਼ਨ ਕਾਰਡ ਉਪਲਬਧ ਨਹੀਂ ਹੈ, ਤਾਂ ਸਵੈ ਘੋਸ਼ਣਾ ਪੱਤਰ ਪਿੰਡ ਦੇ ਸਰਪੰਚ ਜਾਂ ਨੰਬਰਦਾਰ / ਸ਼ਹਿਰ ਦੇ ਐਮ.ਸੀ ਦੁਆਰਾ ਸਾਈਨ ਕੀਤਾ ਹੋਇਆ। ਸਵੈ ਘੋਸ਼ਣਾ ਪੱਤਰ BIS ਦੇ ਪੌਰਟਲ ‘ਤੇ ਅਪਲੋਡ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *