ਆਰ.ਟੀ.ਏ ਦਫਤਰ ਵਿੱਚ  ਰਿਸ਼ਵਖੋਰੀ ਦੀ ਫੁੱਲ ਰਫ਼ਤਾਰ ਅਤੇ ਗੱਡੀਆਂ ਪਾਸਿੰਗ ਕਰਵਾਉਣ ਸਮੇਂ ਵੀ ਪੂਰੀ ਲੁੱਟ :- ਬੈਂਸ

Ludhiana Punjabi
  • ਬੈਂਸ ਨੇ  ਟਰਾਂਸਪੋਰਟ ਸਕੱਤਰ  ਨੂੰ ਕੀਤੀ ਸ਼ਿਕਾਇਤ

DMT : ਲੁਧਿਆਣਾ : (21 ਅਪ੍ਰੈਲ 2023) : – ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਵਲੋ ਅੱਜ ਲੋਕਾਂ ਨੂੰ ਆਪਣੀਆ  ਕਮਰਸ਼ੀਅਲ ਗੱਡੀਆ ਪਾਸ ਕਰਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੋਟਰ ਵਿਹਿਕਲ ਇੰਸਪੈਕਟਰ(ਐਮ.ਵੀ. ਆਈ) ਇੱਕ ਹੀ ਹੋਣ ਕਾਰਨ ਰੋਜ਼ਾਨਾ ਸਿਰਫ 90 ਗੱਡੀਆ ਹੀ ਪਾਸ ਕੀਤੀਆਂ ਜਾਂਦੀਆਂ ਹਨ।ਜਦ ਕਿ ਰੋਜ਼ਾਨਾ ਔਸਤਨ 250 ਤੋ 300 ਗੱਡੀਆ ਪਾਸਿੰਗ ਲਈ ਆਉਂਦੀਆਂ ਹਨ।ਜਿਸ ਕਰਕੇ  ਰਿਸ਼ਵਖੋਰੀ ਦੀ ਸ਼ੁਰੂਆਤ ਹੁੰਦੀ ਹੈ,ਅਤੇ ਦਬ ਕੇ ਖੱਜਲ ਹੋਣ ਤੋਂ ਬਾਦ ਲੋਕਾ ਨੂੰ ਮਜ਼ਬੂਰੀ ਵੱਸ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਓਨਾ ਪੈਂਦਾ ਹੈ।ਇਹ ਸ਼ਬਦ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਟਰਾਂਸਪੋਰਟ ਸਕੱਤਰ ਨੂੰ ਸ਼ਿਕਾਇਤ ਪੱਤਰ ਭੇਜਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ।ਉਹਨਾਂ ਅੱਗੇ ਕਿਹਾ ਕਿ ਜਦੋਂ ਤੋ ਇਕ ਆਰ.ਟੀ.ਏ

 ਸਾਹਿਬ ਨੂੰ ਰਿਸ਼ਵਤਖੋਰੀ ਦੇ ਕੇਸ ਵਿੱਚ  ਜੇਲ੍ਹ ਭੇਜਿਆ ਹੈ ਓਦੋਂ ਤੋਂ  ਆਰ.ਟੀ.ਏ ਦਫ਼ਤਰ ਲੁਧਿਆਣਾ ਨੇ ਰਿਸ਼ਵਤ ਲੈਣ ਦਾ ਤਰੀਕਾ ਬਿਲਕੁਲ ਬਦਲ ਦਿੱਤਾ ਹੈ।ਪਹਿਲਾ ਤਾਂ ਏਜੰਟ ਤੋਂ ਸੰਬੰਧਿਤ ਕੰਮ ਦੀ ਫਾਈਲ ਦੇ ਨਾਲ ਹੀ ਰਿਸ਼ਵਤ ਦੇ ਪੈਸਿਆਂ ਦਾ ਹਿਸਾਬ ਕਿਤਾਬ ਕਰ ਲਿਆ ਜਾਂਦਾ ਸੀ ਪਰੰਤੂ ਹੁਣ ਫਾਈਲ ਜਮਾ ਕਰਾਉਣ ਤੋ ਬਾਦ ਰਿਸੀਵਿੰਗ ਸਲਿਪ ਦੇ ਨੰਬਰ ਤੇ ਹੀ ਸੰਬੰਧਿਤ ਕੰਮ ਕਰਾਉਣ ਲਈ ਰਿਸ਼ਵਤ ਦੀ ਰਕਮ ਚਾਰਜ ਕੀਤੀ ਜਾਂਦੀ ਹੈ।ਆਰ.ਟੀ.ਏ ਦਫ਼ਤਰ ਦੇ  ਫਿਕਸ ਕੀਤੇ ਏਜੰਟ ਹੀ ਕੰਮ ਕਰਵਾਉਣ ਲਈ ਰਿਸ਼ਵਤ ਦੀ ਰਕਮ ਲੋਕਾਂ ਕੋਲੋ ਲੈਕੇ ਸਟਾਫ਼ ਨੂੰ ਦਿੰਦੇ ਹਨ,ਇਹਨਾਂ ਹੀ ਏਜੰਟਾਂ ਨੇ ਅੱਗੇ ਏਜੰਟ ਭਰਤੀ ਕਰ ਰੱਖੇ ਹਨ,ਮਤਲਬ ਕਿ ਥਰੀ ਟਾਇਰ ਸਿਸਟਮ ਚਲ ਰਿਹਾ ਹੈ ਜਿਸ ਨਾਲ  ਆਰ.ਟੀ.ਏ ਦਫ਼ਤਰ ਦੇ ਸਟਾਫ ਨੂੰ ਕਿਸੇ ਕਿਸਮ ਦਾ ਡਰ ਅਤੇ ਚਿੰਤਾ ਨਹੀਂ ।ਬੈਂਸ ਨੇ ਕਿਹਾ ਕਿ ਆਰ.ਟੀ.ਏ ਦਫ਼ਤਰ ਵਿਖੇ ਕੰਮ ਕਰਵਾਉਣ  ਗਏ ਲੋਕਾਂ ਨੂੰ ਦੱਬ ਕੇ ਖੱਜਲ ਕੀਤਾ ਜਾਂਦਾ ਹੈ ਤਾਂ ਜੌ ਲੋਕ ਮਜਬੂਰ ਹੋ ਕੇ ਥਰੀ ਟਾਇਰ  ਸਿਸਟਮ ਅੰਦਰ ਨਿਯੁਕਤ ਕੀਤੇ ਏਜੰਟਾ ਪਾਸ ਜਾਣ ਅਤੇ ਰਿਸ਼ਵਖੋਰੀ ਦਾ ਗੋਰਖ ਧੰਦਾ ਚਲਦਾ ਰਹੇ। ਉਹਨਾਂ ਅੱਗੇ ਕਿਹਾ ਕਿ ਜੇ ਟਰਾਂਸਪੋਰਟ ਸਕੱਤਰ ਵਲੋ ਗੁਪਤ ਤਰੀਕੇ ਨਾਲ ਇਸਦੀ ਛਾਣਬੀਨ ਕੀਤੀ ਜਾਵੇ ਤਾਂ ਲੋਕ ਇਨਸਾਫ਼ ਪਾਰਟੀ ਮੈਂਬਰ ਇਹ ਸਾਰਾ ਕੁਝ ਚਿੱਟੇ ਦਿਨ ਵਾਂਗ ਸਾਫ ਫੜਵਾਉਣ ਵਿਚ ਵੀ ਉਹਨਾਂ ਦੀ ਪੂਰੀ ਮਦਦ ਕਰਨਗੇ।  ਤਾਂ ਜੌ ਲੋਕਾਂ ਦੀ ਖੱਜਲ ਖੁਆਰੀ ਤੇ ਲੁੱਟ ਬੰਦ ਹੋ ਸਕੇ। ਕਿਉ ਕਿ ਲੋਕ ਇਨਸਾਫ਼ ਪਾਰਟੀ ਹਮੇਸ਼ਾ ਹੀ ਲੋਕ ਹਿਤਾਂ ਤੇ ਠੋਕ ਕੇ ਪਹਿਰਾ ਦੇਣ ਵਾਲੀ ਹੈ।

Leave a Reply

Your email address will not be published. Required fields are marked *