ਆਰ.ਟੀ.ਏ. ਲੁਧਿਆਣਾ ਵਲੋਂ ਨਿਯਮਾਂ ਵਿਰੁੱਧ ਚੱਲਣ ਵਾਲੇ ਵਾਹਨਾਂ ‘ਤੇ ਸਖ਼ਤੀ ਜਾਰੀ

Ludhiana Punjabi
  • ਜਗਰਾਉਂ ਵਿਖੇ ਚੈਕਿੰਗ ਦੌਰਾਨ ਟਰੱਕ ਕੀਤਾ ਬੰਦ, 2 ਹੋਰ ਵਾਹਨਾਂ ਦੇ ਵੀ ਕੀਤੇ ਚਾਲਾਨ

DMT : ਲੁਧਿਆਣਾ : (29 ਅਪ੍ਰੈਲ 2023) : – ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਨਿਯਮਾਂ ਵਿਰੁੱਧ ਚੱਲਣ ਵਾਲੀਆਂ ਗੱਡੀਆਂ ‘ਤੇ ਨਕੇਲ ਕੱਸਣ ਲਈ ਲਗਾਤਾਰ ਚੈਕਿੰਗ ਜਾਰੀ ਹੈ ਜਿਸਦੇ ਤਹਿਤ ਅੱਜ ਜਗਰਾਓ ਵਿੱਖੇ ਕੀਤੀ ਗਈ।
ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 1 ਸਕਰੈਪ ਟਰੱਕ ਜੋ ਕਿ ਬਿਨ੍ਹਾਂ ਹਾਈਸਿਕੁਰਟੀ ਨੰਬਰ ਪਲੇਟਾਂ ਅਤੇ ਬਿਨ੍ਹਾ ਪਾਸਿੰਗ ਅਤੇ ਮੋਟਰ ਵਹੀਕਲ ਟੈਕਸ ਤੋਂ ਬਿਨ੍ਹਾਂ ਚੱਲਦਾ ਪਾਇਆ ਗਿਆ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਹੈ। ਇਸ ਤੋ ਇਲਾਵਾ 2 ਹੋਰ ਟਰੱਕ ਜੋ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਦਾ ਚਲਾਨ ਵੀ ਕੀਤਾ ਗਿਆ।
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਜੇਕਰ ਸੜ੍ਹਕ ਉਪਰ ਕੋਈ ਵੀ ਗੱਡੀ ਮੋਟਰ ਵਹੀਕਲ ਐਕਟ/ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *