ਐਮਪੀ ਅਰੋੜਾ ਪਰਿਣੀਤੀ-ਰਾਘਵ ਦੀ ਮੰਗਣੀ ਸਮਾਰੋਹ ਵਿੱਚ ਹੋਏ ਸ਼ਾਮਲ

Ludhiana Punjabi

DMT : ਲੁਧਿਆਣਾ : (14 ਮਈ 2023) : – ਸ਼ਨੀਵਾਰ ਦੇਰ ਸ਼ਾਮ ਨੂੰ ਆਪਣੇ ਟਵੀਟ ਵਿੱਚ, ਲੁਧਿਆਣਾ ਤੋਂ ‘ਆਪ’ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਕਿਹਾ ਹੈ: “ਸ਼ਾਨਦਾਰ ਜੋੜੇ, ਪਰਿਣੀਤੀ ਅਤੇ ਰਾਘਵ ਨੂੰ ਉਹਨਾਂ ਦੀ ਮੰਗਣੀ ‘ਤੇ ਵਧਾਈ! ਜੀਵਨ ਭਰ ਪਿਆਰ, ਖੁਸ਼ੀ ਅਤੇ ਇਕੱਠੇ ਖੂਬਸੂਰਤ ਪਲਾਂ ਦੀ ਕਾਮਨਾ। ਭਗਵਾਨ ਭਲਾ ਕਰੇ”.

ਅਰੋੜਾ ਨੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਤਸਵੀਰ ਵੀ ਸਾਂਝੀ ਕੀਤੀ। ਇਹ ਤਸਵੀਰ ਸ਼ਨੀਵਾਰ ਨੂੰ ਕਪੂਰਥਲਾ ਹਾਊਸ ‘ਚ ਖੂਬਸੂਰਤ ਜੋੜੀ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਸਮਾਰੋਹ ਦੀ ਹੈ। ਤਸਵੀਰ ‘ਚ ਅਰੋੜਾ ਦੀ ਧਰਮਪਤਨੀ ਸੰਧਿਆ ਅਰੋੜਾ ਵੀ ਨਜ਼ਰ ਆ ਰਹੇ ਹਨ।

ਅਰੋੜਾ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਕਿਹਾ, “ਸੁੰਦਰ ਅਤੇ ਡੈਸ਼ਿੰਗ ਜੋੜੇ ਦੀ ਸਗਾਈ ਸਮਾਰੋਹ ਵਿੱਚ ਸ਼ਾਮਲ ਹੋਣਾ ਇੱਕ ਸ਼ਾਨਦਾਰ ਅਤੇ ਯਾਦਗਾਰੀ ਪਲ ਸੀ। ਉਨ੍ਹਾਂ ਕਿਹਾ ਕਿ ਸਮਾਗਮ ਬਹੁਤ ਹੀ ਸ਼ਾਨਦਾਰ ਸੀ, ਸ਼ਾਂਤਮਈ ਮਾਹੌਲ ਵਿੱਚ ਕੀਰਤਨ ਸੰਪੰਨ ਹੋਇਆ, ਭੋਜਨ ਸੁਆਦਲਾ ਸੀ ਅਤੇ ਪਰਿਵਾਰ ਸੱਚਮੁੱਚ ਬਹੁਤ ਉਤਸ਼ਾਹਿਤ ਸਨ। ਅਰੋੜਾ ਅਨੁਸਾਰ ਉਹ ਸੰਸਦ ਵਿਚਲੇ ਕਈ ਸਾਥੀਆਂ ਅਤੇ ਦੋਸਤਾਂ ਨੂੰ ਵੀ ਮਿਲੇ।

ਇਥੇ ਦੱਸਿਆ ਜਾਂਦਾ ਹੈ ਹੈ ਕਿ ਇਸ ਤੋਂ ਪਹਿਲਾਂ 28 ਮਾਰਚ 2023 ਨੂੰ ਅਰੋੜਾ ਦੇ ਇੱਕ ਟਵੀਟ ਨੇ ਖਾਸਕਰ ਬਾਲੀਵੁੱਡ ਮੀਡੀਆ ਵਿੱਚ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੇ ਅਜਿਹੇ ਸਮੇਂ ‘ਤੇ ਟਵੀਟ ਕੀਤਾ ਜਦੋਂ ਪਰਿਣੀਤੀ ਚੋਪੜਾ ਰਾਘਵ ਚੱਢਾ ਨਾਲ ਆਪਣੇ ਕਥਿਤ ਰੋਮਾਂਸ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਸੀ। ਅਤੇ, ਅਰੋੜਾ ਦੇ ਟਵੀਟ ਨੂੰ ਇਸ ਜੋੜੇ ਦੇ ਰਿਸ਼ਤੇ ਦੀ ਪੁਸ਼ਟੀ ਮੰਨਿਆ ਗਿਆ ਸੀ। ਉਨ੍ਹਾਂ ਨੇ 28 ਮਾਰਚ ਦੇ ਟਵੀਟ ਵਿੱਚ ਲਿਖਿਆ: “ਮੈਂ @raghav_chadha ਅਤੇ @Prineeti Chopra ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਮਿਲਾਪ ਨੂੰ ਪਿਆਰ, ਅਨੰਦ ਅਤੇ ਸੰਗਤ ਦੀ ਭਰਪੂਰ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ !!!”

Leave a Reply

Your email address will not be published. Required fields are marked *