ਕਨਵ ਦੀ ਮਦਦ ਲਈ ਐਨਜੀਓਜ਼  ਦੀ ਮੁਹਿੰਮ ਨੂੰ ਦਾਨੀਆਂ ਨੇ ਖੁੱਲ੍ਹੇ ਦਿਲ ਨਾਲ ਦਿੱਤਾ ਹੁੰਗਾਰਾ

Ludhiana Punjabi

DMT : ਲੁਧਿਆਣਾ : (22 ਅਪ੍ਰੈਲ 2023) : – ਨਰਿੰਦਰ ਮੋਹਨ ਸ਼ਰਮਾ, ਹੋਲ ਟਾਈਮ ਡਾਇਰੈਕਟਰ, ਈਸਟਮੈਨ ਕਾਸਟ ਐਂਡ ਫੋਰਜ ਲਿਮਟਿਡ, ਲੁਧਿਆਣਾ ਨੇ ਬੀਮਾਰ 14 ਮਹੀਨੇ ਦੇ ਕਨਵ ਦੀ ਮਦਦ ਦੇ ਮਕਸਦ ਨਾਲ 5 ਲੱਖ ਰੁਪਏ ਦਾਨ ਕੀਤੇ ਹਨ।

ਸ਼ਰਮਾ ਨੇ ਸ਼ਨੀਵਾਰ ਨੂੰ ਸੰਸਦ ਮੈਂਬਰ (ਰਾਜਸਭਾ) ਸੰਜੀਵ ਅਰੋੜਾ ਨੂੰ ਬਿਮਾਰ ਬੱਚੇ ਕਨਵ ਜਾਂਗੜਾ ਦੇ ਨਾਂ ‘ਤੇ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ, ਜੋ ਸਾਲਾਂ ਤੋਂ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਚਲਾ ਰਹੇ ਹਨ।

ਇਹ ਦਾਨ ਚੈੱਕ ਪੇਸ਼ ਕਰਦਿਆਂ ਸ਼ਰਮਾ ਨੇ ਕਿਹਾ ਕਿ ਉਹ ਏਮਜ਼ ਵਿਖੇ ਇਲਾਜ ਅਧੀਨ ਬਿਮਾਰ ਬੱਚੇ ਕਨਵ ਜਾਂਗੜਾ ਲਈ ਯੋਗਦਾਨ ਦੀ ਅਪੀਲ ‘ਤੇ ਇਹ ਦਾਨ ਕਰ ਰਹੇ ਹਨ। ਚੈਕ ਭੇਂਟ ਕਰਦਿਆਂ ਅਰੋੜਾ ਨੂੰ ਕਿਹਾ ਕਿ ਤੁਹਾਡੇ ਵੱਲੋਂ ਲੋਕਾਂ ਨੂੰ ਦਾਨ ਦੀ ਅਪੀਲ ਕਰਕੇ ਇਹ ਬਹੁਤ ਹੀ ਨੇਕ ਕਾਰਜ ਹੈ।

ਸ਼ਹਿਰ-ਅਧਾਰਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਨੇ ਦਿੱਲੀ ਦੇ 14 ਮਹੀਨਿਆਂ ਦੇ ਕਨਵ ਦੀ ਜ਼ਿੰਦਗੀ ਨੂੰ ਬਚਾਉਣ ਲਈ “ਲੈਟਸ ਸੇਵ ਕਨਵ – ਹੈਲਪ ਬੀਫੋਰ ਇਟਸ ਟੂ ਲੇਟ” ਮੁਹਿੰਮ ਸ਼ੁਰੂ ਕੀਤੀ ਹੈ। ਇਸ ਬਿਮਾਰੀ ਦਾ ਇਕੋ-ਇਕ ਇਲਾਜ ਜ਼ੋਲਗਨਸਮਾ ਨਾਮਕ ਜੀਨ ਥੈਰੇਪੀ ਹੈ ਜਿਸਦੀ ਕੀਮਤ 17.50 ਕਰੋੜ ਰੁਪਏ (2.1 ਮਿਲੀਅਨ ਡਾਲਰ) ਹੈ। ਕਨਵ ਦੇ ਮਾਤਾ-ਪਿਤਾ – ਅਮਿਤ ਅਤੇ ਗਰਿਮਾ, ਇੱਕ ਹੇਠਲੇ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਇੰਨਾ ਮਹਿੰਗਾ ਇਲਾਜ ਬਰਦਾਸ਼ਤ ਨਹੀਂ ਕਰ ਸਕਦੇ।

ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਮੁਹਿੰਮ ਦੋ ਦਿਨ ਪਹਿਲਾਂ ਸ਼ੁਰੂ ਕੀਤੀ ਹੈ ਅਤੇ ਇਨ੍ਹਾਂ ਦੋ ਦਿਨਾਂ ਵਿੱਚ ਕੁੱਲ ਰਾਸ਼ੀ 7 ਕਰੋੜ ਰੁਪਏ ਤੋਂ ਵੱਧ ਕੇ ਕਰੀਬ 9.5 ਕਰੋੜ ਰੁਪਏ ਹੋ ਗਈ ਹੈ। ਇਸ ਤਰ੍ਹਾਂ ਉਨ੍ਹਾਂ ਦੇ ਸਮਰਪਿਤ ਯਤਨਾਂ ਅਤੇ ਚੱਲ ਰਹੀ ਮੁਹਿੰਮ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਅਰੋੜਾ ਨੇ ਨੇਕ ਕਾਰਜ ਲਈ ਖੁੱਲ੍ਹੇ ਦਿਲ ਨਾਲ ਦਾਨ ਦੇਣ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਦਾਨ ਸੀਐਸਆਰ ਲਈ ਯੋਗ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਇਲਾਜ ਨਹੀਂ ਹੋ ਸਕਦਾ ਹੈ ਤਾਂ ਦਾਨ ਕੀਤਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *