ਖੰਨਾ ਪੁਲਿਸ ਵੱਲੋਂ 03 ਦੋਸ਼ੀਆਂ ਪਾਸੋਂ 03 ਪਿਸਟਲ ਅਤੇ 44 ਜਿੰਦਾ ਰੌਂਦ ਬ੍ਰਾਮਦ ਕੀਤੇ

Crime Ludhiana Punjabi
  • ਮੁਕੱਦਮਾ ਨੰਬਰ 54 ਮਿਤੀ 25.03.2023 ਅ/ਧ 25/54/59 Arms Act, ਥਾਣਾ ਸਦਰ ਖੰਨਾ

DMT : ਲੁਧਿਆਣਾ : (05 ਅਪ੍ਰੈਲ 2023) : – ਅਮਨੀਤ ਕੌਂਡਲ IPS ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ IPS ਕਪਤਾਨ ਪੁਲਿਸ (ਆਈ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਡੀ.ਐੱਸ.ਪੀ ਕਰਨੈਲ ਸਿੰਘ, ਸਬ ਡਿਵੀਜਨ ਖੰਨਾ, ਇੰਸਪੈਕਟਰ ਹਰਦੀਪ ਸਿੰਘ ਐੱਸ.ਐੱਚ.ਓ. ਥਾਣਾ ਸਦਰ ਖੰਨਾ, ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ CIA ਸਟਾਫ ਖੰਨਾ ਅਤੇ ਥਾਣੇਦਾਰ ਜਗਜੀਵਨ ਰਾਮ, ਇੰਚਾਰਜ ਐਂਟੀ-ਨਾਰਕੋਟਿਕ ਸੈੱਲ,ਖੰਨਾ ਦੀ ਅਗਵਾਈ ਹੇਠ, ਖੰਨਾ ਪੁਲਿਸ ਨੇ ਉਕਤ ਮੁਕੱਦਮੇ ਵਿੱਚ ਕੁੱਲ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ  03 ਅਸਲੇ ਸਮੇਤ 44 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ।

                                      ਸ਼੍ਰੀਮਤੀ ਅਮਨੀਤ ਕੌਂਡਲ IPS ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਮਿਤੀ 25.03.2023 ਨੂੰ ਮੁੱਖ ਅਫਸਰ ਥਾਣਾ ਸਦਰ ਖੰਨਾ ਦੀ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਰੁਨ ਸੂਰੀ, ਪੁੱਤਰ ਰਮਨ ਸੂਰੀ ਅਤੇ ਅਮਨਦੀਪ ਸਿੰਘ ਖੁਰਾਣਾ, ਪੁੱਤਰ ਗੁਰਮੀਤ ਸਿੰਘ, ਵਾਸੀਆਨ ਲੁਧਿਆਣਾ ਨੇ ਨਾਜਾਇਜ਼ ਅਸਲਾ ਰੱਖਿਆ ਹੋਇਆ ਹੈ। ਜੋ ਉਕਤ ਵਿਅਕਤੀ Fortuner ਗੱਡੀ ਪਰ ਖੰਨਾ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਹਨ। ਇਸ ਬਾਬਤ ਮੁਕੱਦਮਾ ਨੰਬਰ 54 ਮਿਤੀ 25.03.2023 ਅ/ਧ 25/54/59 Arms Act ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਚੌਂਕੀ ਇੰਚਾਰਜ ਕੋਟ ਵੱਲੋਂ ਨਾਕਾਬੰਦੀ ਕਰਕੇ ਦੋਸ਼ੀਆਨ ਉਕਤਾਨ ਨੂੰ ਕਾਬੂ ਕੀਤਾ ਗਿਆ। ਦੋਸ਼ੀ ਵਰੁਣ ਸੂਰੀ ਉਰਫ ਅੰਸ਼ੂ ਦੀ ਤਾਲਾਸ਼ੀ ਦੌਰਾਨ 01 ਪਿਸਟਲ .32 ਬੋਰ ਅਤੇ 02 ਜਿੰਦਾ ਕਾਰਤੂਸ 7.65mm ਬ੍ਰਾਮਦ ਕੀਤੇ ਗਏ ਅਤੇ ਅਮਨਦੀਪ ਸਿੰਘ ਖੁਰਾਣਾ ਉਰਫ ਅਮਨ ਦੀ ਤਲਾਸ਼ੀ ਦੌਰਾਨ ਉਸ ਪਾਸੋਂ 02 ਜਿੰਦਾ ਕਾਰਤੂਸ 7.65mm ਬ੍ਰਾਮਦ ਕੀਤੇ ਗਏ ਹਨ। ਦੌਰਾਨੇ ਤਫਤੀਸ਼ ਦੋਸ਼ੀ ਅਮਨਦੀਪ ਸਿੰਘ ਖੁਰਾਨਾ ਦੇ ਫਰਦ ਇੰਕਸਾਫ ਮੁਤਾਬਿਕ 01 ਪਿਸਟਲ .32 ਬੋਰ ਸਮੇਤ 40 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ। ਦੋਸ਼ੀਆਨ ਉਕਤਾਨ ਦੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਇਹ .32 ਬੋਰ ਪਿਸਟਲ 44 ਕਾਰਤੂਸ ਦੀਪਕ ਕੁਮਾਰ ਉਰਫ ਦੀਪੂ, ਪੁੱਤਰ ਕਮਲ ਰਾਮ, ਵਾਸੀ ਜਿਲ੍ਹਾ ਗੰਗਾਨਗਰ ਰਾਜਸਥਾਨ ਪਾਸੋਂ ਲੈ ਕੇ ਆਏ ਸਨ। ਜਿਸਤੇ ਮੁਕੱਦਮਾ ਉਕਤ ਵਿੱਚ ਦੀਪਕ ਕੁਮਾਰ ਉਰਫ ਦੀਪੂ ਨੂੰ ਮਿਤੀ 29.03.2023 ਨੂੰ ਨਾਮਜਦ ਕਰਕੇ ਮਾਣਯੋਗ ਅਦਾਲਤ ਪਾਸੋਂ ਗ੍ਰਿਫਤਾਰੀ ਵਰੰਟ ਹਾਸਲ ਕਰਨ ਉਪਰੰਤ ਰਾਜਸਥਾਨ ਤੋਂ ਮਿਤੀ 02.04.2023 ਨੂੰ ਗ੍ਰਿਫਤਾਰ ਕਰਕੇ 01 ਪਿਸਟਲ .32 ਬੋਰ ਬ੍ਰਾਮਦ ਕੀਤਾ। ਦੋਸ਼ੀ ਦੀਪਕ ਕੁਮਾਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਗਾਈ ਨਾਲ ਪੁੱਛਗਿਛ ਜਾਰੀ ਹੈ। 

ਬ੍ਰਾਮਦਗੀ ਦਾ ਵੇਰਵਾ:-

  1. 3 ਪਿਸਟਲ .32 ਬੋਰ।
  2. 44 ਜਿੰਦਾ ਰੌਂਦ 7.65mm.
  3. ਇੱਕ Fortuner ਗੱਡੀ ਨੰਬਰੀ PB-04S-1278.

ਦੋਸ਼ੀਆਂ ਦਾ ਵੇਰਵਾ:-

ਲੜੀ ਨੰਬਰਦੋਸ਼ੀਆਂ ਦਾ ਨਾਮ ਅਤੇ ਵੇਰਵਾਗ੍ਰਿਫਤਾਰੀ ਦੀ ਮਿਤੀ
 ਵਰੁਣ ਸੂਰੀ, ਪੁੱਤਰ ਰਮਨ ਸੂਰੀ, ਵਾਸੀ 347/10, ਨਿਊ ਕਰਤਾਰ ਨਗਰ, ਸਲੇਮ ਟਾਬਰੀ, ਲੁਧਿਆਣਾ।25.03.2023
 ਅਮਨਦੀਪ ਸਿੰਘ ਖੁਰਾਣਾ, ਪੁੱਤਰ ਗੁਰਮੀਤ ਸਿੰਘ, ਵਾਸੀ 634/45ਏ, ਨੇੜੇ ਵਾਟਰ ਟੈਂਕ ਸ਼ਿਵਪੁਰੀ ਚੌਂਕ, ਥਾਣਾ ਸੁੰਦਰ ਨਗਰ, ਲੁਧਿਆਣਾ।25.03.2023
 ਦੀਪਕ ਕੁਮਾਰ ਉਰਫ ਦੀਪੂ, ਪੁੱਤਰ ਕਮਲ ਰਾਮ, ਵਾਸੀ ਵਾਰਡ ਨੰਬਰ 5,6 ਏ.ਪੀ.ਐੱਮ ਥਾਣਾ ਅਨੂਪਗੜ ਜਿਲ੍ਹਾ ਗੰਗਾ ਨਗਰ (ਰਾਜਸਥਾਨ)।02.04.2023

ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ: –

ਲੜੀ ਨੰਬਰਦੋਸ਼ੀਆਂ ਦਾ ਨਾਮ ਅਤੇ ਵੇਰਵਾਮੁਕੱਦਮਾ ਨੰਬਰ
1ਵਰੁਣ ਸੂਰੀ ਪੁੱਤਰ ਰਮਨ ਸੂਰੀ ਵਾਸੀ 347/10, ਨਿਊ ਕਰਤਾਰ ਨਗਰ, ਸਲੇਮ ਟਾਬਰੀ, ਲੁਧਿਆਣਾ।ਮੁ. ਨੰ-79 ਮਿਤੀ 09.07.2021 ਅ/ਧ 61/1/14 Excise Act ਥਾਣਾ ਸਦਰ ਫਗਵਾੜਾ।
2ਅਮਨਦੀਪ ਸਿੰਘ ਖੁਰਾਣਾ ਪੁੱਤਰ ਗੁਰਮੀਤ ਸਿੰਘ ਵਾਸੀ 634/45ਏ, ਨੇੜੇ ਵਾਟਰ ਟੈਂਕ ਸ਼ਿਵਪੁਰੀ ਚੌਂਕ, ਥਾਣਾ ਸੁੰਦਰ ਨਗਰ, ਲੁਧਿਆਣਾ।
3ਦੀਪਕ ਕੁਮਾਰ ਉਰਫ ਦੀਪੂ ਪੁੱਤਰ ਕਮਲ ਰਾਮ ਵਾਸੀ ਵਾਰਡ ਨੰਬਰ 5,6 ਏ.ਪੀ.ਐੱਮ ਥਾਣਾ ਅਨੂਪਗੜ ਜਿਲ੍ਹਾ ਗੰਗਾ ਨਗਰ (ਰਾਜਸਥਾਨ)

Leave a Reply

Your email address will not be published. Required fields are marked *