ਗਿਆਸਪੁਰਾ ਵਿਖੇ ਜ਼ਹਿਰੀਲੀ ਗੈਸ ਲੀਕ ਹੋਣਾ ਸਰਕਾਰ ਦੀ ਨਲਾਇਕੀ ਦਾ ਸਬੂਤ:ਬੈਂਸ

Ludhiana Punjabi
  • ਭਗਵੰਤ ਮਾਨ ਸਰਕਾਰ ਮ੍ਰਿਤਕਾਂ ਨੂੰ ਪੰਜਾਹ ਲੱਖ ਰੁਪਏ  ਤੇ ਜਖਮੀਆਂ ਦਾ ਸਰਕਾਰੀ ਖਰਚੇ ਤੇ ਇਲਾਜ ਦਾ ਕਰੇ ਐਲਾਨ

DMT : ਲੁਧਿਆਣਾ : (03 ਮਈ 2023) : – ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਬੀਤੇ ਦਿਨੀਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜਖਮੀ ਹੋ ਗਏ। ਪਰ ਅੱਜ ਤਿੰਨ ਦਿਨ ਬੀਤ ਜਾਣ ਮਗਰੋਂ ਵੀ ਭਗਵੰਤ ਮਾਨ ਸਰਕਾਰ ਇਹ ਪਤਾ ਨਹੀ ਲੱਗਾ ਸਕੀ ਕਿ ਇਹ ਜ਼ਹਿਰੀਲੀ ਗੈਸ ਲੀਕ ਕਿੱਥੋਂ ਅਤੇ ਕਿਵੇਂ ਹੋਈ।ਜਿਸ ਤੋਂ  ਇੰਝ ਲਗਦਾ ਹੈ ਕਿ ਸਰਕਾਰ ਇਸ ਵਿਸ਼ੇ ਨੂੰ  ਗੰਭੀਰਤਾ ਨਾਲ ਨਹੀਂ  ਦੇਖ ਰਹੀ ਅਤੇ ਇਹ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ। ਇਹ ਵਿਚਾਰ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।ਬੈਂਸ ਨੇ ਕਿਹਾ ਕਿ ਗਿਆਸਪੁਰਾ ਹਾਦਸੇ  ਵਿੱਚ ਆਪਣੀ ਜਾਨ ਗਵਾਉਣ ਵਾਲੇ ਪਰਵਾਸੀ

 ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2-2 ਲੱਖ ਰੁਪਏ ਦੇਣ ਦਾ ਜੌ ਐਲਾਨ  ਭਗਵੰਤ ਮਾਨ ਸਰਕਾਰ ਨੇ  ਕੀਤਾ ਹੈ।ਉਹ ਵੀ ਉਹਨਾਂ ਦੇ ਜਖਮਾਂ ਤੇ ਲੂਣ ਛਿੜਕ ਕੇ ਇਕ  ਭੱਦਾ ਮਜ਼ਾਕ ਕੀਤਾ ਹੈ। ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੀ ਭਗਵੰਤ ਮਾਨ ਸਰਕਾਰ ਨੇ ਪਰਵਾਸੀ ਮਜਦੂਰਾਂ ਦੀ ਜਾਨ ਦੀ ਕੀਮਤ ਸਿਰਫ 2ਲੱਖ ਰੁਪਏ ਪਾ ਕੇ ਆਪਣਾ ਪੱਲਾ ਝਾੜਨ ਦਾ ਕੰਮ ਕੀਤਾ ਹੈ। ਜੇ ਭਗਵੰਤ ਮਾਨ ਸਰਕਾਰ ਸੱਚਮੁੱਚ ਗਰੀਬਾਂ ਦੀ ਹਮਦਰਦ ਹੈ ਤਾਂ ਉਹ 2ਲੱਖ  ਰੁਪਏ ਨਹੀਂ ਸਗੋਂ ਹਰ ਮ੍ਰਿਤਕ ਦੇ  ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੇ ਨਾਲ ਸਰਕਾਰੀ ਨੌਕਰੀ ਦਾ  ਅਤੇ ਜਿਹੜੇ ਲੋਕ ਇਸ ਹਾਦਸੇ ਵਿੱਚ ਜਖਮੀ ਹੋਏ ਹਨ ਉਹਨਾਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਵਾਉਣ ਦਾ ਐਲਾਨ  ਕਰੇ।ਜਿਸ ਨਾਲ ਪਰਵਾਸੀ ਮਜਦੂਰਾਂ ਨੂੰ ਕੁਛ ਰਾਹਤ ਮਿਲ ਸਕੇ।ਇਸ ਮੌਕੇ ਤੇ ਲੋਕ ਇਨਸਾਫ ਪਾਰਟੀ ਦੇ ਜਰਨਲ ਸਕੱਤਰ ਰਣਧੀਰ ਸਿੰਘ ਸਿਬੀਆ,ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ,ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ,ਬਲਜੀਤ ਸਿੰਘ ਨੀਟੂ, ਕੌਂਸਲਰ ਕਾਲਾ ਲੋਹਾਰਾ,ਪਵਨਦੀਪ ਸਿੰਘ ਮਦਾਨ ਮੌਜੂਦ ਸਨ।

Leave a Reply

Your email address will not be published. Required fields are marked *