ਚੱਢਾ ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਮੇਲਾ 20 ਮਾਰਚ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ-ਚੰਦਰਕਾਂਤ ਚੱਢਾ

Ludhiana Punjabi
  • ਸ਼ਿਵਸੇਨਾ ਆਗੂ ਅਤੇ ਚੱਢਾ ਬਰਾਦਰੀ ਦੇ ਕਨਵੀਨਰ ਚੰਦਰਕਾਂਤ ਚੱਢਾ ਵਲੋਂ ਪ੍ਰੈਸਨੋਟ ਜਾਰੀ ਕਰ ਦਿੱਤੀ ਜਾਣਕਾਰੀ
  • ਚੱਢਾ ਬਿਰਾਦਰੀ ਦੇ ਪਰਿਵਾਰਾਂ ਨੂੰ ਮੇਲੇ ਚ ਸ਼ਾਮਿਲ ਹੋਣ ਲਈ ਦਿੱਤਾ ਖੁੱਲ੍ਹਾ ਸੱਦਾ

DMT : ਲੁਧਿਆਣਾ : (17 ਮਾਰਚ 2023) : – ਚੱਢਾ ਬਰਾਦਰੀ ਨਾਲ ਸੰਬੰਧਿਤ ਸਾਰੇ ਪਰਿਵਾਰਾਂ ਦੇ ਜਠੇਰਿਆਂ ਦਾ ਪਾਵਨ ਸਾਲਾਨਾ ਮੇਲਾ 20 ਮਾਰਚ 2023 ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਸ਼ਿਵਸੇਨਾ ਆਗੂ ਅਤੇ ਚੱਢਾ ਬਰਾਦਰੀ ਰਜ਼ਿ ਦੇ ਲੁਧਿਆਨਾ ਕਨਵੀਨਰ ਚੰਦਰਕਾਂਤ ਚੱਢਾ ਨੇ ਪ੍ਰੇਸਨੋਟ ਰਿਲੀਜ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20 ਮਾਰਚ ਦਿਨ ਸੋਮਵਾਰ ਨੂੰ ਚੱਢਾ ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਸਥਾਨ ਕੁਲਦੇਵੀ ਸ਼੍ਰੀ ਸਤੀ ਮਾਤਾ ਜੀ,ਦਾਦੀ ਕੋਠੀ ਮਾਹਲਪੁਰ ਜੇਜੋਂ ਰੋਡ ਤੇ ਬਹੁਤ ਹੀ ਸ਼ਰੱਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਚੰਦਰਕਾਂਤ ਚੱਢਾ ਨੇ ਚੱਢਾ ਬਿਰਾਦਰੀ ਨਾਲ ਸੰਬੰਧਿਤ ਸਾਰੇ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ ਚੱਢਾ ਬਰਾਦਰੀ ਦੇ ਸਾਰੇ ਪਰਿਵਾਰ ਸਾਲਾਨਾ ਜਠੇਰਿਆਂ ਦੇ ਮੇਲੇ ਵਿੱਚ ਜ਼ਰੂਰ ਨਤਮਸਤਕ ਹੋਕੇ ਆਪਣਾ ਜੀਵਨ ਧੰਨ ਕਰਨ। ਸਾਲਾਨਾ ਜਠੇਰਿਆਂ ਦੇ ਮੇਲੇ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਚੰਦਰਕਾਂਤ ਚੱਢਾ ਨੇ ਦੱਸਿਆ ਸਭ ਤੋਂ ਪਹਿਲਾਂ ਸਵੇਰੇ 9 ਵਜੇ ਹਵਨ ਯੱਗ ਸ਼ੁਰੂ ਹੋਵੇਗਾ ਜਿਸਦੇ ਬਾਅਦ ਚੱਢਾ ਬਰਾਦਰੀ ਨਾਲ ਸੰਬੰਧਿਤ ਪਰਿਵਾਰ ਪੂਜਨ ਕਰਣਗੇ ਅਤੇ ਲੰਗਰ ਪ੍ਰਸਾਦ ਸਾਰੇ ਭਕਤਾਂ ਵਿੱਚ ਵੰਡਿਆਂ ਜਾਵੇਗਾ।ਚੰਦਰਕਾਂਤ ਚੱਢਾ ਨੇ ਵਧੇਰੇ ਜਾਣਕਾਰੀ ਲਈ ਆਪਣਾ ਮੋਬਾਇਲ ਨੰਬਰ 98036 – 68339 ਵੀ ਜਾਰੀ ਕੀਤਾ ਹੈ।

Leave a Reply

Your email address will not be published. Required fields are marked *