ਜਲੰਧਰ ਜ਼ਿਮਨੀ ਚੋਣਾਂ ਚ’ ਜਿੱਤ ਲਈ ਮੁਬਾਰਕਾਂ ਦੇਣ ਪਹੁੰਚੇ ਪੰਜਾਬ ਡਿਪੂ ਹੋਲਡਰ ਐਸੋਸੀਏਸ਼ਨ

Ludhiana Punjabi

DMT : ਲੁਧਿਆਣਾ : (17 ਮਈ 2023) : – ਅੱਜ ਮਿੰਨੀ ਸਕੱਤਰੇਤ ਵਿਖੇ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਦੇ ਦਫ਼ਤਰ ਵਿੱਚ ਚੜ੍ਹਦੀਕਲਾ ਡਿਪੂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੀ ਡੀ ਐਸ ਦੀ ਟੀਮ ਨੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੂੰ ਮਿਲ ਕੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜ਼ਿਮਨੀ ਚੋਣਾਂ ਵਿੱਚ ਬੇਮਿਸਾਲ ਜਿੱਤ ਹੌਣ ਤੇ ਮੁਬਾਰਕਾਂ ਦੇਣ ਪਹੁੰਚੇ। ਇਸ ਮੌਕੇ ਤੇ ਪ੍ਰਧਾਨ ਚਰਨਜੀਤ ਸਿੰਘ ਨੇ ਚੇਅਰਮੈਨ ਮੱਕੜ ਹੋਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਨਾ ਦੀ ਟੀਮ ਨੇ ਵੀ ਜਲੰਧਰ ਵੈਸਟ ਵਿੱਚ ਮਹਿਨਤ ਕਰਦੇ ਹੋਏ ਪਾਰਟੀ ਦੀ ਜਿੱਤ ਯਕੀਨੀ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਐਸੋਸੀਏਸ਼ਨ ਵੱਲੋਂ ਚੇਅਰਮੈਨ ਮੱਕੜ ਸਾਹਿਬ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੁਆਰਾ ਪੀ.ਡੀ.ਐਸ.ਵਾਲੀ ਸਕੀਮ ਪੰਜਾਬ ਵਿੱਚ ਵੀ ਲਾਗੂ ਕੀਤੀ ਜਾਵੇ। ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਜਦੋਂ ਕਣਕ ਜਾਂ ਕੋਈ ਹੋਰ ਸਮਾਨ ਆਉਂਦਾ ਹੈ ਉਹ ਸਾਡੇ ਡਿਪੂ ਤਕ ਸਪਲਾਈ ਕਰਾਈ ਜਾਵੇ। ਜਦੋਂ ਸਾਨੂੰ ਕਿਧਰੇ ਹੋਰ ਸਮਾਨ ਲੈਣ ਲਈ ਜਾਣਾ ਪੈਂਦਾ ਹੈ ਤਾਂ ਸਾਨੂੰ ਫਾਲਤੂ ਕਿਰਾਇਆ ਦੇਣਾ ਪੈਂਦਾ ਹੈ। ਐਸੋਸੀਏਸ਼ਨ ਵੱਲੋਂ ਗੁਰਦੀਪ ਸਿੰਘ, ਕ੍ਰਿਸ਼ਨ ਪਾਲ ਸਿੰਘ, ਬਲਵੰਤ ਸਿੰਘ, ਰਜਿੰਦਰ ਸਿੰਘ, ਬਸ਼ੰਬਰ ਨਾਥ, ਗੁਰਦੀਪ ਕੁਮਾਰ, ਬੁਧ ਰਾਮ, ਅਜੈ ਮੌਜੂਦ ਸਨ।

Leave a Reply

Your email address will not be published. Required fields are marked *