ਜ਼ਿੰਦਗੀ ਦਾ ਸ਼ਾਇਰ ਸੀ ਦੁਸ਼ਯੰਤ ਕੁਮਾਰ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (07 ਜੂਨ 2023) : –

ਸਾਡੀ ਚੜ੍ਹਦੀ ਜਵਾਨੀ ਸੀ ਜਦ ਦੁਸ਼ਿਅੰਤ ਕੁਮਾਰ ਦੀ ਹਿੰਦੀ ਚ ਗ਼ਜ਼ਲ ਛਪਣੀ ਸ਼ੁਰੂ ਹੋਈ। ਕਮਲੇਸ਼ਵਰ ਦੀ ਸੰਪਾਦਨਾ ਹੇਠ ਛਪਦੀ ਮੈਗਜ਼ੀਨ ਸਾਰਿਕਾ ਭਾਵੇਂ ਕਹਾਣੀ ਪ੍ਰਮੁੱਖ ਸੀ ਪਰ ਇਸ ਚ ਕਦੇ ਕਦੇ ਗ਼ਜ਼ਲ ਵੀ ਛਪਦੀ। ਇਹ ਗ਼ਜ਼ਲ ਬਹੁਤੀ ਵਾਰ ਦੁਸ਼ਿਅੰਤ ਕੁਮਾਰ ਦੀ ਹੁੰਦੀ।
ਸਾਡਾ ਇੱਕ ਸਹਿਪਾਠੀ ਸੀ ਗੁਲਸ਼ਨ ਬਹਾਰ, ਉਸ ਦੀ ਗ਼ਜ਼ਲ ਵੀ ਕਦੇ ਕਦੇ ਛਪਦੀ। ਅਸੀਂ ਚਾਅ ਲੈਂਦੇ।  ਪੰਜਾਬੀ ਦੇ ਕਈ ਕਹਾਣੀਕਾਰ ਹਿੰਦੀ ਚ ਅਨੁਵਾਦ ਹੋ ਕੇ ਇਸ ਮੈਗਜ਼ੀਨ ਚ ਛਪਦੇ। ਰਾਮ ਸਰੂਪ ਅਣਖ਼ੀ ਲਾਜ਼ਮੀ ਛਪਦੇ। ਕਦੇ ਕਦੇ ਗੁਰਬਚਨ ਸਿੰਘ ਭੁੱਲਰ ਵੀ।
ਦੁਸ਼ਿਅੰਤ ਕੁਮਾਰ ਦੀਆਂ ਗ਼ਜ਼ਲਾਂ ਦੀ ਕਿਤਾਬ ਸਾਏ ਮੇਂ ਧੂਪ ਸ਼ਾਇਦ 1976 ਚ ਛਪੀ ਸੀ। ਬੁੱਕਸ ਮਾਰਕੀਟ ਲੁਧਿਆਣਾ ਦੇ ਨਾਲ ਪਾਟਵੀਂ ਤੰਗ ਗਲੀ ਵਿੱਚ ਹਿੰਦੀ ਕਿਤਾਬਾਂ ਦਾ ਭੰਡਾਰ ਹੁੰਦਾ ਸੀ। ਇਹ ਕਿਤਾਬ ਮੈਂ ਉਥੋਂ ਖ਼ਰੀਦੀ।
ਪਿੰਡ ਜਾਂਦਿਆਂ ਉਦੋਂ ਮੈਂ ਅਕਸਰ ਜਲੰਧਰ ਰੁਕ ਜਾਂਦਾ। ਭਾ ਜੀ ਬਰਜਿੰਦਰ ਸਿੰਘ ਉਦੋਂ ਵਿਜੈ ਨਗਰ ਚ ਰਹਿੰਦੇ ਸਨ। ਦ੍ਰਿਸ਼ਟੀ ਮਾਸਿਕ ਪੱਤਰ ਦਾ ਸੰਪਾਦਨ ਵੀ ਇਥੋਂ ਹੀ ਹੁੰਦਾ ਸੀ।
ਕਿਤਾਬ ਲੈ ਕੇ ਮੈਂ ਜਲੰਧਰ ਪਹੁੰਚਿਆ ਤਾਂ ਭਾ ਜੀ ਕੋਲ ਸ ਸ ਮੀਸ਼ਾ ਜੀ ਬੈਠੇ ਸਨ। ਮੈਂ ਹੁੱਬ ਕੇ ਕਿਤਾਬ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਕੁਝ ਗ਼ਜ਼ਲਾਂ ਪੜ੍ਹ ਕੇ ਸਾਨੂੰ ਸੁਣਾ।
ਲਗਪਗ ਸਾਰੀ ਹੀ ਕਿਤਾਬ ਪੜ੍ਹ ਕੇ ਸੁਣਾ ਘੱਤੀ। ਉਨ੍ਹਾਂ ਦੇ ਸਬਰ ਦਾ ਵੀ ਇਮਤਿਹਾਨ ਸੀ ਤੇ ਮੇਰੇ ਸਿਦਕ ਦਾ ਵੀ। ਸਾਰੇ ਪਾਸ ਹੋਏ। ਦੁਪਹਿਰ ਦੀ ਰੋਟੀ ਖਾ ਕੇ ਮੈਂ ਸ਼ਾਮੀਂ ਪਿੰਡ ਅੱਪੜਿਆ। ਦੋਬਾਰਾ ਪੜ੍ਹੀ ਕਿਤਾਬ ਪੂਰੀ। ਵੱਡੇ ਭਾ ਜੀ ਸੁਖਵੰਤ ਸਿੰਘ ਨੂੰ ਪੜ੍ਹਨ ਲਈ ਦਿੱਤੀ।
ਅਜਬ ਨਸ਼ਾ ਸੀ ਇਸ ਕਿਤਾਬ ਵਿਚਲੇ ਕਲਾਮ ਦਾ। ਪਿੰਡ ਬਹਿ ਕੇ ਪੂਰੀ ਕਿਤਾਬ ਦਾ ਗੁਰਮੁਖੀ ਚ ਲਿਪੀਅੰਤਰ ਕਰ ਦਿੱਤਾ।
ਲੁਧਿਆਣੇ ਆ ਕੇ ਇਹ ਮਸੌਦਾ ਸੁਰਿੰਦਰ ਕੈਲੇ ਨੂੰ  ਅਣੂ ਦਾ ਵਿਸ਼ੇਸ਼ ਅੰਕ ਛਾਪਣ ਲਈ ਦੇ ਦਿੱਤਾ। ਪਰ ਇਹ ਕਦੇ ਨਾ ਛਪ ਸਕਿਆ। ਕਿਤੇ ਗੁੰਮ ਗੁਆਚ ਗਿਆ ਮਸੌਦਾ। ਕੁਝ ਦੋਸਤਾਂ ਨੇ ਇਸ ਦਾ ਲਿਪੀਅੰਤਰ ਕਰਕੇ ਮਗਰੋਂ ਗੁਰਮੁਖੀ ਅੱਖਰਾਂ ਚ ਛਪਵਾਇਆ। ਇੰਜ ਦੁਸ਼ਿਅੰਤ ਕੁਮਾਰ ਦੀ ਸ਼ਾਇਰੀ ਘਰ ਘਰ ਪਹੁੰਚੀ।
ਹੁਣ ਫੇਰ ਤਲਬ ਜਾਗੀ ਹੈ ਇਸ ਕਿਤਾਬ ਨੂੰ ਬਹੁਤ ਸੋਹਣੇ ਅੰਦਾਜ਼ ਵਿੱਚ ਛਾਪਣ ਦੀ। ਸ਼ਾਇਦ ਇਹ ਸਾਲ ਮੁੱਕਣ ਤੋਂ ਪਹਿਲਾਂ ਪਹਿਲਾਂ ਇਹ ਕਾਰਜ ਨੇਪਰੇ ਚੜ੍ਹ ਜਾਵੇ। ਹਿੰਦੀ ਪ੍ਰਕਾਸ਼ਕ ਦੀ ਪ੍ਰਵਾਨਗੀ ਤੇ ਨਿਰਭਰ ਕਰੇਗਾ।
ਹਾਲ ਦੀ ਘੜੀ ਸਮਰੱਥ ਸ਼ਾਇਰ ਦੀਆਂ ਚੋਣਵੀਆਂ ਗ਼ਜ਼ਲਾਂ ਪੜ੍ਹੋ ਤੇ ਚੰਗੀਆਂ ਲੱਗਣ ਤੇ ਅੱਗੇ ਪੜ੍ਹਾਉ।

1.

ਕਹਾਂ ਤੋ ਤਯ ਥਾ ਚਿਰਾਗਾਂ ਹਰੇਕ ਘਰ ਕੇ ਲਿਏ,
ਕਹਾਂ ਚਿਰਾਗ਼ ਮਯੱਸਰ ਨਹੀਂ ਸ਼ਹਰ ਕੇ ਲਿਏ ।

ਯਹਾਂ ਦਰਖ਼ਤੋਂ ਕੇ ਸਾਯੇ ਮੇਂ ਧੂਪ ਲਗਤੀ ਹੈ,
ਚਲੋ ਯਹਾਂ ਸੇ ਚਲੇਂ ਔਰ ਉਮਰ ਭਰ ਕੇ ਲਿਏ ।

ਨ ਹੋ ਕਮੀਜ਼ ਤੋ ਪਾਂਵ ਸੇ ਪੇਟ ਢੰਕ ਲੇਂਗੇ,
ਯੇ ਲੋਗ ਕਿਤਨੇ ਮੁਨਾਸਿਬ ਹੈਂ, ਇਸ ਸਫ਼ਰ ਕੇ ਲਿਏ ।

ਖੁਦਾ ਨਹੀਂ, ਨ ਸਹੀ, ਆਦਮੀ ਕਾ ਖ਼ਵਾਬ ਸਹੀ,
ਕੋਈ ਹਸੀਨ ਨਜ਼ਾਰਾ ਤੋ ਹੈ ਨਜ਼ਰ ਕੇ ਲਿਏ ।

ਵੇ ਮੁਤਮਈਨ ਹੈਂ ਕਿ ਪੱਥਰ ਪਿਘਲ ਨਹੀਂ ਸਕਤਾ,
ਮੈਂ ਬੇਕਰਾਰ ਹੂੰ ਆਵਾਜ਼ ਮੇਂ ਅਸਰ ਕੇ ਲਿਏ ।

ਤੇਰਾ ਨਿਜ਼ਾਮ ਹੈ ਸਿਲ ਦੇ ਜੁਬਾਨ ਸ਼ਾਯਰ ਕੀ,
ਯੇ ਏਹਤਿਯਾਤ ਜ਼ਰੂਰੀ ਹੈ ਇਸ ਬਹਰ ਕੇ ਲਿਏ ।

ਜਿਏਂ ਤੋ ਅਪਨੇ ਬਗ਼ੀਚੇ ਮੇਂ ਗੁਲਮੋਹਰ ਕੇ ਤਲੇ,
ਮਰੇਂ ਤੋ ਗ਼ੈਰ ਕੀ ਗਲਿਯੋਂ ਮੇਂ ਗੁਲਮੋਹਰ ਕੇ ਲਿਏ ।

(ਮੁਤਮਈਨ=ਸੰਤੁਸ਼ਟ)

2.

ਕੈਸੇ ਮੰਜ਼ਰ ਸਾਮਨੇ ਆਨੇ ਲਗੇ ਹੈਂ,
ਗਾਤੇ-ਗਾਤੇ ਲੋਗ ਚਿੱਲਾਨੇ ਲਗੇ ਹੈਂ ।

ਅਬ ਤੋ ਇਸ ਤਾਲਾਬ ਕਾ ਪਾਨੀ ਬਦਲ ਦੋ,
ਯੇ ਕੰਵਲ ਕੇ ਫੂਲ ਕੁਮ੍ਹਲਾਨੇ ਲਗੇ ਹੈਂ ।

ਵੋ ਸਲੀਬੋਂ ਕੇ ਕਰੀਬ ਆਏ ਤੋ ਹਮਕੋ,
ਕਾਯਦੇ-ਕਾਨੂਨ ਸਮਝਾਨੇ ਲਗੇ ਹੈਂ ।

ਏਕ ਕਬਰਿਸਤਾਨ ਮੇਂ ਘਰ ਮਿਲ ਰਹਾ ਹੈ,
ਜਿਸਮੇਂ ਤਹਖ਼ਾਨੋਂ ਸੇ ਤਹਖ਼ਾਨੇ ਲਗੇ ਹੈਂ ।

ਮਛਲਿਯੋਂ ਮੇਂ ਖਲਬਲੀ ਹੈ, ਅਬ ਸਫ਼ੀਨੇ,
ਉਸ ਤਰਫ਼ ਜਾਨੇ ਸੇ ਕਤਰਾਨੇ ਲਗੇ ਹੈਂ ।

ਮੌਲਵੀ ਸੇ ਡਾਂਟ ਖਾਕਰ ਅਹਲੇ ਮਕਤਬ,
ਫਿਰ ਉਸੀ ਆਯਤ ਕੋ ਦੋਹਰਾਨੇ ਲਗੇ ਹੈਂ ।

ਅਬ ਨਯੀ ਤਹਜ਼ੀਬ ਕੇ ਪੇਸ਼ੇ-ਨਜ਼ਰ ਹਮ,
ਆਦਮੀ ਕੋ ਭੂਨਕਰ ਖਾਨੇ ਲਗੇ ਹੈਂ ।

(ਮੰਜ਼ਰ=ਨਜ਼ਾਰੇ, ਸਫ਼ੀਨੇ=ਕਿਸ਼ਤੀਆਂ, ਅਹਲੇ ਮਕਤਬ=ਵਿਦਿਆਰਥੀ)

3.

ਯੇ ਸਾਰਾ ਜਿਸਮ ਝੁਕਕਰ ਬੋਝ ਸੇ ਦੁਹਰਾ ਹੁਆ ਹੋਗਾ,
ਮੈਂ ਸਜਦੇ ਮੇਂ ਨਹੀਂ ਥਾ, ਆਪਕੋ ਧੋਖਾ ਹੁਆ ਹੋਗਾ ।

ਯਹਾਂ ਤਕ ਆਤੇ-ਆਤੇ ਸੂਖ ਜਾਤੀ ਹੈਂ ਕਈ ਨਦਿਯਾਂ,
ਮੁਝੇ ਮਾਲੂਮ ਹੈ ਪਾਨੀ ਕਹਾਂ ਠਹਰਾ ਹੁਆ ਹੋਗਾ ।

ਗ਼ਜ਼ਬ ਯੇ ਹੈ ਕਿ ਅਪਨੀ ਮੌਤ ਕੀ ਆਹਟ ਨਹੀਂ ਸੁਨਤੇ,
ਵੋ ਸਬ-ਕੇ-ਸਬ ਪਰੀਸ਼ਾਂ ਹੈਂ ਵਹਾਂ ਪਰ ਕਯਾ ਹੁਆ ਹੋਗਾ ।

ਤੁਮਹਾਰੇ ਸ਼ਹਰ ਮੇਂ ਯੇ ਸ਼ੋਰ ਸੁਨ-ਸੁਨਕਰ ਤੋ ਲਗਤਾ ਹੈ,
ਕਿ ਇਨਸਾਨੋਂ ਕੇ ਜੰਗਲ ਮੇਂ ਕੋਈ ਹਾਂਕਾ ਹੁਆ ਹੋਗਾ ।

ਕਈ ਫ਼ਾਕੇ ਬਿਤਾਕਰ ਮਰ ਗਯਾ, ਜੋ ਉਸਕੇ ਬਾਰੇ ਮੇਂ,
ਵੋ ਸਬ ਕਹਤੇ ਹੈਂ ਅਬ, ਐਸਾ ਨਹੀਂ, ਐਸਾ ਹੁਆ ਹੋਗਾ ।

ਯਹਾਂ ਤੋ ਸਿਰਫ਼ ਗੂੰਗੇ ਔਰ ਬਹਰੇ ਲੋਗ ਬਸਤੇ ਹੈਂ,
ਖੁਦਾ ਜਾਨੇ ਯਹਾਂ ਪਰ ਕਿਸ ਤਰਹ ਜਲਸਾ ਹੁਆ ਹੋਗਾ ।

ਚਲੋ, ਅਬ ਯਾਦਗਾਰੋਂ ਕੀ ਅੰਧੇਰੀ ਕੋਠਰੀ ਖੋਲੇਂ,
ਕਮ-ਅਜ਼-ਕਮ ਏਕ ਵੋ ਚੇਹਰਾ ਤੋ ਪਹਚਾਨਾ ਹੁਆ ਹੋਗਾ ।

4.

ਇਸ ਨਦੀ ਕੀ ਧਾਰ ਮੇਂ ਠੰਡੀ ਹਵਾ ਆਤੀ ਤੋ ਹੈ,
ਨਾਵ ਜਰਜਰ ਹੀ ਸਹੀ, ਲਹਰੋਂ ਸੇ ਟਕਰਾਤੀ ਤੋ ਹੈ ।

ਏਕ ਚਿੰਗਾਰੀ ਕਹੀਂ ਸੇ ਢੂੰਢ ਲਾਓ ਦੋਸਤ,
ਇਸ ਦਿਯੇ ਮੇਂ ਤੇਲ ਸੇ ਭੀਗੀ ਹੁਈ ਬਾਤੀ ਤੋ ਹੈ ।

ਇਸ ਖੰਡਹਰ ਕੇ ਹਰਿਦਯ-ਸੀ, ਏਕ ਜੰਗਲੀ ਫੂਲ-ਸੀ,
ਆਦਮੀ ਕੀ ਪੀਰ ਗੂੰਗੀ ਹੀ ਸਹੀ, ਗਾਤੀ ਤੋ ਹੈ ।

ਏਕ ਚਾਦਰ ਸਾਂਝ ਨੇ ਸਾਰੇ ਨਗਰ ਪਰ ਡਾਲ ਦੀ,
ਯਹ ਅੰਧੇਰੇ ਕੀ ਸੜਕ ਉਸ ਭੋਰ ਤਕ ਜਾਤੀ ਤੋ ਹੈ ।

ਨਿਰਵਚਨ ਮੈਦਾਨ ਮੇਂ ਲੇਟੀ ਹੁਈ ਹੈ ਜੋ ਨਦੀ,
ਪੱਥਰੋਂ ਸੇ, ਓਟ ਮੇਂ ਜੋ ਜਾਕੇ ਬਤਿਯਾਤੀ ਤੋ ਹੈ ।

ਦੁਖ ਨਹੀਂ ਕੋਈ ਕਿ ਅਬ ਉਪਲਬਧਿਯੋਂ ਕੇ ਨਾਮ ਪਰ,
ਔਰ ਕੁਛ ਹੋ ਯਾ ਨ ਹੋ, ਆਕਾਸ਼-ਸੀ ਛਾਤੀ ਤੋ ਹੈ ।

(ਭੋਰ=ਸਵੇਰ, ਉਪਲਬਧਿਯੋਂ=ਪ੍ਰਾਪਤੀਆਂ

5.

ਦੇਖ, ਦਹਲੀਜ ਸੇ ਕਾਈ ਨਹੀਂ ਜਾਨੇ ਵਾਲੀ,
ਯੇ ਖ਼ਤਰਨਾਕ ਸਚਾਈ ਨਹੀਂ ਜਾਨੇ ਵਾਲੀ ।

ਕਿਤਨਾ ਅੱਛਾ ਹੈ ਕਿ ਸਾਂਸੋਂ ਕੀ ਹਵਾ ਲਗਤੀ ਹੈ,
ਆਗ ਅਬ ਉਨਸੇ ਬੁਝਾਈ ਨਹੀਂ ਜਾਨੇ ਵਾਲੀ ।

ਏਕ ਤਾਲਾਬ-ਸੀ ਭਰ ਜਾਤੀ ਹੈ ਹਰ ਬਾਰਿਸ਼ ਮੇਂ,
ਮੈਂ ਸਮਝਤਾ ਹੂੰ ਯੇ ਖਾਈ ਨਹੀਂ ਜਾਨੇ ਵਾਲੀ ।

ਚੀਖ਼ ਨਿਕਲੀ ਤੋ ਹੈ ਹੋਂਠੋਂ ਸੇ, ਮਗਰ ਮੱਧਮ ਹੈ,
ਬੰਦ ਕਮਰੋਂ ਕੋ ਸੁਨਾਈ ਨਹੀਂ ਜਾਨੇ ਵਾਲੀ ।

ਤੂ ਪਰੇਸ਼ਾਨ ਬਹੁਤ ਹੈ, ਤੂ ਪਰੇਸ਼ਾਨ ਨ ਹੋ,
ਇਨ ਖ਼ੁਦਾਓਂ ਕੀ ਖ਼ੁਦਾਈ ਨਹੀਂ ਜਾਨੇ ਵਾਲੀ ।

ਆਜ ਸੜਕੋਂ ਪੇ ਚਲੇ ਆਓ ਤੋ ਦਿਲ ਬਹਲੇਗਾ,
ਚੰਦ ਗ਼ਜ਼ਲੋਂ ਸੇ ਤਨਹਾਈ ਨਹੀਂ ਜਾਨੇ ਵਾਲੀ ।

6.

ਖੰਡਹਰ ਬਚੇ ਹੁਏ ਹੈਂ, ਇਮਾਰਤ ਨਹੀਂ ਰਹੀ,
ਅੱਛਾ ਹੁਆ ਕਿ ਸਰ ਪੇ ਕੋਈ ਛਤ ਨਹੀਂ ਰਹੀ ।

ਕੈਸੀ ਮਸ਼ਾਲੇਂ ਲੇਕੇ ਚਲੇ ਤੀਰਗੀ ਮੇਂ ਆਪ,
ਜੋ ਰੋਸ਼ਨੀ ਥੀ ਵੋ ਭੀ ਸਲਾਮਤ ਨਹੀਂ ਰਹੀ ।

ਹਮਨੇ ਤਮਾਮ ਉਮਰ ਅਕੇਲੇ ਸਫ਼ਰ ਕਿਯਾ,
ਹਮ ਪਰ ਕਿਸੀ ਖੁਦਾ ਕੀ ਇਨਾਯਤ ਨਹੀਂ ਰਹੀ ।

ਮੇਰੇ ਚਮਨ ਮੇਂ ਕੋਈ ਨਸ਼ੇਮਨ ਨਹੀਂ ਰਹਾ,
ਯਾ ਯੂੰ ਕਹੋ ਕਿ ਬਰਕ ਕੀ ਦਹਸ਼ਤ ਨਹੀਂ ਰਹੀ ।

ਹਮਕੋ ਪਤਾ ਨਹੀਂ ਥਾ ਹਮੇਂ ਅਬ ਪਤਾ ਚਲਾ,
ਇਸ ਮੁਲਕ ਮੇਂ ਹਮਾਰੀ ਹੁਕੂਮਤ ਨਹੀਂ ਰਹੀ ।

ਕੁਛ ਦੋਸਤੋਂ ਸੇ ਵੈਸੇ ਮਰਾਸਿਮ ਨਹੀਂ ਰਹੇ,
ਕੁਛ ਦੁਸ਼ਮਨੋਂ ਸੇ ਵੈਸੀ ਅਦਾਵਤ ਨਹੀਂ ਰਹੀ ।

ਹਿੰਮਤ ਸੇ ਸਚ ਕਹੋ ਤੋ ਬੁਰਾ ਮਾਨਤੇ ਹੈਂ ਲੋਗ,
ਰੋ-ਰੋ ਕੇ ਬਾਤ ਕਹਨੇ ਕੀ ਆਦਤ ਨਹੀਂ ਰਹੀ ।

ਸੀਨੇ ਮੇਂ ਜ਼ਿੰਦਗੀ ਕੇ ਅਲਾਮਾਤ ਹੈਂ ਅਭੀ,
ਗੋ ਜ਼ਿੰਦਗੀ ਕੀ ਕੋਈ ਜ਼ਰੂਰਤ ਨਹੀਂ ਰਹੀ ।

(ਤੀਰਗੀ=ਹਨੇਰਾ, ਇਨਾਯਤ=ਮੇਹਰਬਾਨੀ, ਨਸ਼ੇਮਨ=ਆਲ੍ਹਣਾ, ਬਰਕ=ਬਿਜਲੀ,
ਮਰਾਸਿਮ=ਸੰਬੰਧ, ਅਦਾਵਤ=ਦੁਸ਼ਮਨੀ, ਅਲਾਮਾਤ=ਲੱਛਣ, ਗੋ=ਭਾਵੇਂ)

7.

ਪਰਿੰਦੇ ਅਬ ਭੀ ਪਰ ਤੋਲੇ ਹੁਏ ਹੈਂ,
ਹਵਾ ਮੇਂ ਸਨਸਨੀ ਘੋਲੇ ਹੁਏ ਹੈਂ ।

ਤੁਮਹੀਂ ਕਮਜ਼ੋਰ ਪੜਤੇ ਜਾ ਰਹੇ ਹੋ,
ਤੁਮਹਾਰੇ ਖ਼ਵਾਬ ਤੋ ਸ਼ੋਲੇ ਹੁਏ ਹੈਂ ।

ਗ਼ਜ਼ਬ ਹੈ ਸਚ ਕੋ ਸਚ ਕਹਤੇ ਨਹੀਂ ਵੋ,
ਕੁਰਾਨੋ-ਉਪਨਿਸ਼ਦ ਖੋਲੇ ਹੁਏ ਹੈਂ ।

ਮਜ਼ਾਰੋਂ ਸੇ ਦੁਆਏਂ ਮਾਂਗਤੇ ਹੋ,
ਅਕੀਦੇ ਕਿਸ ਕਦਰ ਪੋਲੇ ਹੁਏ ਹੈਂ ।

ਹਮਾਰੇ ਹਾਥ ਤੋ ਕਾਟੇ ਗਏ ਥੇ,
ਹਮਾਰੇ ਪਾਂਵ ਭੀ ਛੋਲੇ ਹੁਏ ਹੈਂ ।

ਕਭੀ ਕਸ਼ਤੀ, ਕਭੀ ਬਤਖ਼, ਕਭੀ ਜਲ,
ਸਿਯਾਸਤ ਕੇ ਕਈ ਚੋਲੇ ਹੁਏ ਹੈਂ ।

ਹਮਾਰਾ ਕਦ ਸਿਮਟ ਕਰ ਘਿੰਟ (ਘਟ) ਗਯਾ ਹੈ,
ਹਮਾਰੇ ਪੈਰਹਨ ਝੋਲੇ ਹੁਏ ਹੈਂ ।

ਚੜ੍ਹਾਤਾ ਫਿਰ ਰਹਾ ਹੂੰ ਜੋ ਚੜ੍ਹਾਵੇ,
ਤੁਮਹਾਰੇ ਨਾਮ ਪਰ ਬੋਲੇ ਹੁਏ ਹੈਂ ।

(ਪੈਰਹਨ=ਕੱਪੜੇ)

8.

ਅਪਾਹਿਜ ਵਯਥਾ ਕੋ ਵਹਨ ਕਰ ਰਹਾ ਹੂੰ,
ਤੁਮਹਾਰੀ ਕਹਨ ਥੀ, ਕਹਨ ਕਰ ਰਹਾ ਹੂੰ ।

ਯੇ ਦਰਵਾਜ਼ਾ ਖੋਲੋ ਤੋ ਖੁਲਤਾ ਨਹੀਂ ਹੈ,
ਇਸੇ ਤੋੜਨੇ ਕਾ ਯਤਨ ਕਰ ਰਹਾ ਹੂੰ ।

ਅੰਧੇਰੇ ਮੇਂ ਕੁਛ ਜ਼ਿੰਦਗੀ ਹੋਮ ਕਰ ਦੀ,
ਉਜਾਲੇ ਮੇਂ ਅਬ ਯੇ ਹਵਨ ਕਰ ਰਹਾ ਹੂੰ ।

ਵੇ ਸੰਬੰਧ ਅਬ ਤਕ ਬਹਸ ਮੇਂ ਟੰਗੇ ਹੈਂ,
ਜਿਨਹੇਂ ਰਾਤ-ਦਿਨ ਸਮਰਣ ਕਰ ਰਹਾ ਹੂੰ ।

ਤੁਮਹਾਰੀ ਥਕਨ ਨੇ ਮੁਝੇ ਤੋੜ ਡਾਲਾ,
ਤੁਮਹੇਂ ਕਯਾ ਪਤਾ ਕਯਾ ਸਹਨ ਕਰ ਰਹਾ ਹੂੰ ।

ਮੈਂ ਅਹਸਾਸ ਤਕ ਭਰ ਗਯਾ ਹੂੰ ਲਬਾਲਬ,
ਤੇਰੇ ਆਂਸੂਓਂ ਕੋ ਨਮਨ ਕਰ ਰਹਾ ਹੂੰ ।

ਸਮਾਲੋਚਕੋਂ ਕੀ ਦੁਆ ਹੈ ਕਿ ਮੈਂ ਫਿਰ,
ਸਹੀ ਸ਼ਾਮ ਸੇ ਆਚਮਨ ਕਰ ਰਹਾ ਹੂੰ ।

9.

ਭੂਖ ਹੈ ਤੋ ਸਬਰ ਕਰ, ਰੋਟੀ ਨਹੀਂ ਤੋ ਕਯਾ ਹੁਆ,
ਆਜਕਲ ਦਿੱਲੀ ਮੇਂ ਹੈ ਜ਼ੇਰੇ ਬਹਸ ਯੇ ਮੁੱਦਆ ।

ਮੌਤ ਨੇ ਤੋ ਧਰ ਦਬੋਚਾ ਏਕ ਚੀਤੇ ਕੀ ਤਰਹ,
ਜ਼ਿੰਦਗੀ ਨੇ ਜਬ ਛੁਆ ਫ਼ਾਸਲਾ ਰਖਕਰ ਛੁਆ ।

ਗਿੜਗਿੜਾਨੇ ਕਾ ਯਹਾਂ ਕੋਈ ਅਸਰ ਹੋਤਾ ਨਹੀਂ,
ਪੇਟ ਭਰਕਰ ਗਾਲਿਯਾਂ ਦੋ, ਆਹ ਭਰਕਰ ਬਦਦੁਆ ।

ਕਯਾ ਵਜਹ ਹੈ ਪਯਾਸ ਜ਼ਯਾਦਾ ਤੇਜ਼ ਲਗਤੀ ਹੈ ਯਹਾਂ,
ਲੋਗ ਕਹਤੇ ਹੈਂ ਕਿ ਪਹਲੇ ਇਸ ਜਗਹ ਪਰ ਥਾ ਕੁਆਂ ।

ਆਪ ਦਸਤਾਨੇ ਪਹਨ ਕਰ ਛੂ ਰਹੇ ਹੈਂ ਆਗ ਕੋ,
ਆਪਕੇ ਭੀ ਖ਼ੂਨ ਕਾ ਰੰਗ ਹੋ ਗਯਾ ਹੈ ਸਾਂਵਲਾ ।

ਇਸ ਅੰਗੀਠੀ ਤਕ ਗਲੀ ਸੇ ਕੁਛ ਹਵਾ ਆਨੇ ਤੋ ਦੋ,
ਜਬ ਤਲਕ ਖਿਲਤੇ(ਜਲਤੇ) ਨਹੀਂ, ਯੇ ਕੋਯਲੇ ਦੇਂਗੇ ਧੁਆਂ ।

ਦੋਸਤ, ਅਪਨੇ ਮੁਲਕ ਕੀ ਕਿਸਮਤ ਪੇ ਰੰਜੀਦਾ ਨ ਹੋ,
ਉਨਕੇ ਹਾਥੋਂ ਮੇਂ ਹੈ ਪਿੰਜਰਾ, ਉਨਕੇ ਪਿੰਜਰੇ ਮੇਂ ਸੁਆ ।

ਇਸ ਸ਼ਹਰ ਮੇਂ ਹੋ ਕੋਈ ਬਾਰਾਤ ਹੋ ਯਾ ਵਾਰਦਾਤ,
ਅਬ ਕਿਸੀ ਭੀ ਬਾਤ ਪਰ ਖੁਲਤੀ ਨਹੀਂ ਹੈਂ ਖਿੜਕਿਯਾਂ ।

(ਰੰਜੀਦਾ=ਦੁਖੀ, ਸੁਆ=ਤੋਤਾ

10.

ਫਿਰ ਧੀਰੇ-ਧੀਰੇ ਯਹਾਂ ਕਾ ਮੌਸਮ ਬਦਲਨੇ ਲਗਾ ਹੈ,
ਵਾਤਾਵਰਣ ਸੋ ਰਹਾ ਥਾ ਅਬ ਆਂਖ ਮਲਨੇ ਲਗਾ ਹੈ ।

ਪਿਛਲੇ ਸਫਰ ਕੀ ਨ ਪੂਛੋ, ਟੂਟਾ ਹੁਆ ਏਕ ਰਥ ਹੈ,
ਜੋ ਰੁਕ ਗਯਾ ਥਾ ਕਹੀਂ ਪਰ, ਫਿਰ ਸਾਥ ਚਲਨੇ ਲਗਾ ਹੈ ।

ਹਮਕੋ ਪਤਾ ਭੀ ਨਹੀਂ ਥਾ, ਵੋ ਆਗ ਠੰਡੀ ਪੜੀ ਥੀ,
ਜਿਸ ਆਗ ਪਰ ਆਜ ਪਾਨੀ ਸਹਸਾ ਉਬਲਨੇ ਲਗਾ ਹੈ ।

ਜੋ ਆਦਮੀ ਮਰ ਚੁਕੇ ਥੇ, ਮੌਜੂਦ ਹੈਂ ਇਸ ਸਭਾ ਮੇਂ,
ਹਰ ਏਕ ਸਚ ਕਲਪਨਾ ਸੇ ਆਗੇ ਨਿਕਲਨੇ ਲਗਾ ਹੈ ।

ਯੇ ਘੋਸ਼ਣਾ ਹੋ ਚੁਕੀ ਹੈ, ਮੇਲਾ ਲਗੇਗਾ ਯਹਾਂ ਪਰ,
ਹਰ ਆਦਮੀ ਘਰ ਪਹੁੰਚਕਰ, ਕਪੜੇ ਬਦਲਨੇ ਲਗਾ ਹੈ ।

ਬਾਤੇਂ ਬਹੁਤ ਹੋ ਰਹੀ ਹੈਂ, ਮੇਰੇ-ਤੁਮਹਾਰੇ ਵਿਸ਼ਯ ਮੇਂ,
ਜੋ ਰਾਸਤੇ ਮੇਂ ਖੜਾ ਥਾ ਪਰਵਤ ਪਿਘਲਨੇ ਲਗਾ ਹੈ ।

🔷

ਦੁਸ਼ਿਅੰਤ ਕੁਮਾਰ ਪਹਿਲੀ ਸਤੰਬਰ 1931 ਨੂੰ ਜੰਮਿਆ ਤੇ 30 ਦਸੰਬਰ 1975 ਚ ਚਲਾ ਵੀ ਗਿਆ। ਸਾਲ 2009 ਵਿੱਚ ਭਾਰਤ ਸਰਕਾਰ ਨੇ ਉਸ ਦੀ ਯਾਦ ਚ ਡਾਕ ਟਿਕਟ ਵੀ ਜਾਰੀ ਕੀਤੀ ਸੀ।
ਦੁਸ਼ਿਅੰਤ ਕੁਮਾਰ ਨੇ ਥੋੜੀ ਉਮਰ ਵਿੱਚ ਹੀ ਬਹੁਤ ਕੁਝ ਲਿਖਿਆ ਜੋ ਹਿੰਦੀ ਵਿੱਚ ਚਾਰ ਹਿੱਸਿਆਂ ਚ ਵਿਜੈ ਬਹਾਦਰ ਸਿੰਘ ਸੰਪਾਦਿਤ ਕਰ ਚੁਕੇ ਹਨ। ਸਾਰਾ ਕੁਝ ਐਮਾਜ਼ੋਨ ਤੇ ਮਿਲਦਾ ਹੈ,ਮੰਗਵਾ ਕੇ ਪੜ੍ਹੋ।

Leave a Reply

Your email address will not be published. Required fields are marked *