ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 04 ਮੈਂਬਰ ਗ੍ਰਿਫਤਾਰ,

Crime Ludhiana Punjabi
  •  15 ਲੱਖ 5 ਹਜਾਰ ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ
  • ਮੁਕੱਦਮਾ ਨੰਬਰ 60 ਮਿਤੀ 13.04.2023 ਜੁਰਮ 489A/489B/489C/489D/489E IPC ਥਾਣਾ ਸਦਰ ਖੰਨਾ 

DMT : ਖੰਨਾ/ਲੁਧਿਆਣਾ : (19 ਅਪ੍ਰੈਲ 2023) : – ਅਮਨੀਤ ਕੌਂਡਲ IPS, SSP ਖੰਨਾ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ IPS, SP (I/PBI) ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਅਧੀਨ, ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ CIA ਸਟਾਫ ਖੰਨਾ, ਇੰਸਪੈਕਟਰ ਹਰਦੀਪ ਸਿੰਘ, SHO ਥਾਣਾ ਸਦਰ ਖੰਨਾ ਦੀ ਅਗਵਾਈ ਹੇਠ 02 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 67,500/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਹੈ।   

                             ਮਿਤੀ 13.04.2023 ਨੂੰ SHO ਥਾਣਾ ਸਦਰ ਸਮੇਤ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਬਾ-ਹੱਦ ਪਿੰਡ ਅਲੌੜ ਵਿਖੇ ਮੌਜੂਦ ਸੀ। ਜਿਸ ਪਰ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸ਼ੱਕੇ ਦੇ ਬਿਨਾਹ ਪਰ ਰੋਕਿਆ ਅਤੇ ਪੁੱਛਗਿੱਛ ਕੀਤੀ ਜਿਸ ਦੌਰਾਨ ਪਹਿਲੇ ਨੌਜਵਾਨ ਨੇ ਆਪਣਾ ਨਾਮ ਕਮਲਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਰਾਣਵਾਂ ਤਹਿਸੀਲ ਸਮਾਰਾਲਾ ਜਿਲ੍ਹਾ ਲੁਧਿਆਣਾ ਹਾਲ ਵਾਸੀ #216/01 ਗੁਰੋਂ ਕਲੋਨੀ ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਹਨੀ ਭਾਰਦਵਾਜ ਪੁੱਤਰ ਚਰਨ ਦਾਸ ਵਾਸੀ ਬੈਕ ਸਾਈਡ ਬੱਸ ਸਟੈਂਡ ਮਾਛੀਵਾੜਾ ਸਾਹਿਬ ਜਿਲ੍ਹਾ ਲੁਧਿਆਣਾ ਦੱਸਿਆ। ਪੁਲਿਸ ਪਾਰਟੀ ਨੇ ਜਦੋਂ ਹਸਬ-ਜਾਬਤਾ ਅਨੁਸਾਰ ਪਹਿਲੇ ਨੋਜਵਾਨ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 500 ਰੁਪਏ ਦੇ ਕਰੰਸੀ ਨੋਟ ਬ੍ਰਾਮਦ ਹੋਏ ਜਿਨ੍ਹਾਂ ਦਾ ਸੀਰੀਅਲ ਨੰਬਰ ਆਪਸ ਵਿੱਚ ਮਿਲਦਾ ਸੀ। ਫਿਰ ਦੂਜੇ ਨੌਜਵਾਨ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 200 ਰੁਪਏ ਦੇ ਕਰੰਸੀ ਨੋਟ ਬ੍ਰਾਮਦ ਹੋਏ ਜਿਨ੍ਹਾਂ ਦਾ ਸੀਰੀਅਲ ਨੰਬਰ ਆਪਸ ਵਿੱਚ ਮਿਲਦਾ ਸੀ। ਉਕਤ ਦੋਨਾਂ ਦੋਸ਼ੀਆਂ ਪਾਸੋਂ ਕੁੱਲ 67,500/- ਜਾਅਲੀ ਕਰੰਸੀ ਦੀ ਬ੍ਰਾਮਦਗੀ ਹੋਈ। ਜਿਸ ਪਰ ਉਕਤਾਨ ਦੋਸ਼ੀਆਂ ਦੇ  ਖਿਲਾਫ ਮੁਕੱਦਮਾ ਨੰਬਰ 60 ਮਿਤੀ 13.04.2023 ਜੁਰਮ 489A/489B/489C/489D/489E IPC ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

                               ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉਕਤਾਨ, ਇਹ ਜਾਅਲੀ ਕਰੰਸੀ ਨੋਟ ਮਨੋਜ ਕੁਮਾਰ ਉਰਫ ਵਿਜੈ ਵਾਸੀ ਰਾਜਸਥਾਨ ਪਾਸੋਂ ਲੈ ਕੇ ਆਏ ਹਨ। ਜਿਸਤੇ ਮਨੋਜ ਕੁਮਾਰ ਉਰਫ ਵਿਜੈ ਨੂੰ ਮਿਤੀ 15.04.2023 ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ। ਕਾਨੂੰਨ ਅਨੁਸਾਰ ਮਾਣਯੋਗ ਅਦਾਲਤ ਪਾਸੋਂ ਗ੍ਰਿਫਤਾਰੀ ਵਾਰੰਟ ਅਤੇ ਬਾਹਰਲੇ ਸੂਬੇ ਵਿੱਚ ਜਾਣ ਦੀ ਮਨਜੂਰੀ ਹਾਸਲ ਕਰਕੇ ਪੁਲਿਸ ਪਾਰਟੀ ਨੇ ਮਨੋਜ ਕੁਮਾਰ ਉਰਫ ਵਿਜੈ ਅਤੇ ਉਸਦੇ ਸਾਥੀ ਮਦਨ ਲਾਲ ਨੂੰ ਮਿਤੀ 16.04.2023 ਨੂੰ ਅਜਮੇਰ (ਰਾਜਸਥਾਨ) ਤੋਂ 14,20,000/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ। ਇਸ ਤੋਂ ਇਲਾਵਾ ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤਿਆ ਗਿਆ ਲੈਪਟਾੱਪ, ਪ੍ਰਿੰਟਰ ਅਤੇ ਖਾਲੀ ਕਾਗਜ਼ ਵੀ ਬ੍ਰਾਮਦ ਕੀਤੇ ਗਏ। ਮਿਤੀ 18.04.2023 ਨੂੰ ਉਕਤਾਨ ਦੋਸ਼ੀਆਂ ਪਾਸੋਂ 17,500/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਹੋਈ। ਇਸ ਤੋਂ ਇਲਾਵਾ ਪਲੇਨ ਪੇਜਾਂ ਤੇ ਛਪੇ ਹੋਏ (ਬਿਨਾਂ ਕੱਟੇ) ਨੋਟ ਵੀ ਬ੍ਰਾਮਦ ਕੀਤੇ ਗਏ। ਜਿਨ੍ਹਾਂ ਵਿੱਚ 100 ਰੁਪਏ ਦੀ 3,88,000/- ਜਾਅਲੀ ਕਰੰਸੀ ਅਤੇ 500 ਰੁਪਏ ਦੇ 1,96,000/- ਦੀ ਜਾਅਲੀ ਕਰੰਸੀ ਵੀ ਬ੍ਰਾਮਦ ਹੋਈ। ਉਕਤਾਨ ਦੋਸ਼ੀਆਂ ਪਾਸੋਂ ਹੁਣ ਤੱਕ ਕੁੱਲ 15,05,000/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਿਨਾਂ ਕਟਿੰਗ ਹੋਈ ਕਰੰਸੀ ਕੁੱਲ 5,84,000/- ਰੁਪਏ ਦੀ ਬ੍ਰਾਮਦ ਹੋਈ। ਜੋ ਕਿ ਉਕਤ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਨ੍ਹਾਂ ਪਾਸੋਂ ਡੂੰਗਾਈ ਨਾਲ ਪੁੱਛਗਿਛ ਜਾਰੀ ਹੈ।                             

                               ਖੰਨਾ ਪੁਲਿਸ ਵੱਲੋਂ ਪਹਿਲਾਂ ਵੀ ਮਾਰਚ ਮਹੀਨੇ ਵਿੱਚ 1,19,500/- ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ ਸੀ। ਜਿਸਤੇ ਮੁਕੱਦਮਾ ਨੰਬਰ 48 ਮਿਤੀ 11.03.2023 ਅ/ਧ 489A/489B/489C IPC ਥਾਣਾ ਸਿਟੀ-2 ਖੰਨਾ ਵਿਖੇ ਦਰਜ ਰਜਿਸਟਰ ਕਰਕੇ 04 ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ।

                               ਖੰਨਾ ਪੁਲਿਸ ਆਮ ਪਬਲਿਕ ਨੂੰ ਅਪੀਲ ਕਰਦੀ ਹੈ ਕਿ ਉਹ ਜਾਅਲੀ ਨੋਟਾਂ ਨੂੰ ਲੈ ਕੇ ਸੁਚੇਤ ਰਹਿਣ ਅਤੇ ਜੇਕਰ ਉਹਨਾਂ ਕੋਲ ਅਜਿਹੀ ਕਰੰਸੀ ਦਾ ਨੋਟ ਮਿਲਦਾ ਹੈ ਤਾਂ ਪੁਲਿਸ ਅਤੇ ਆਪਣੇ ਨੇੜਲੇ ਬੈਂਕ ਨੂੰ ਤੁੰਰਤ ਇਤਲਾਹ ਕਰਨ।

ਕੁੱਲ ਬ੍ਰਾਮਦਗੀ: –

  1. 15 ਲੱਖ 05 ਹਜਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਨੋਟ।
ਲੜੀ ਨੰਬਰਨੋਟਾਂ ਦੀ ਕਿਸਮਨੋਟਾਂ ਦੀ ਗਿਣਤੀਰਕਮ
15002130 ₹ 10,65,000/-
22002000₹ 4,00,000/- 
3100400₹ 40,000/-
ਕੁੱਲ ਰਕਮ₹ 15,05,000/-
  • 100 ਰੁਪਏ ਦੇ 3,88,000/- ਅਤੇ 500 ਰੁਪਏ ਦੇ 1,96,000/- ਨੋਟ ਪੇਜਾਂ ਪਰ ਛਪੇ (ਬਿਨਾਂ ਕੱਟੇ ਹੋਏ)
ਲੜੀ ਨੰਬਰਨੋਟਾਂ ਦੀ ਕਿਸਮਪੇਜਾਂ ਦੀ ਗਿਣਤੀਰਕਮ
150098*4₹ 1,96,000/-
2100 970*4₹ 3,88,000/-
ਕੁੱਲ ਰਕਮ₹ 5,84,000/-
  • 01 ਲੈਪਟਾਪ ਜੋ ਕਿ ਕਰੰਸੀ ਤਿਆਰ ਕਰਨ ਲਈ ਵਰਤਿਆ ਜਾਂਦਾ ਸੀ।
  • 01 ਪ੍ਰਿੰਟਰ ਜੋ ਕਿ ਜਾਅਲੀ ਕਰੰਸੀ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਸੀ।  
  • ਜਾਅਲੀ ਕਰੰਸੀ ਤਿਆਰ ਕਰਨ ਲਈ ਵਰਤੇ ਜਾਂਦੇ ਖਾਲੀ ਕਾਗਜ਼।

ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ: – 

ਲੜੀ ਨੰਬਰਦੋਸ਼ੀਆਂ ਦਾ ਵੇਰਵਾਗ੍ਰਿਫਤਾਰੀ ਦੀ ਮਿਤੀ
1ਕਮਲਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਰਾਣਵਾਂ ਤਹਿਸੀਲ ਸਮਾਰਾਲ ਜਿਲ੍ਹਾ ਲੁਧਿਆਣਾ ਹਾਲ ਵਾਸੀ #216/01 ਗੁਰੋਂ ਕਲੋਨੀ ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ।13.04.2023
2ਹਨੀ ਭਾਰਦਵਾਜ ਪੁੱਤਰ ਚਰਨ ਦਾਸ ਵਾਸੀ ਬੈਕ ਸਾਈਡ ਬੱਸ ਸਟੈਂਡ ਮਾਛੀਵਾੜਾ ਸਾਹਿਬ ਜਿਲ੍ਹਾ ਲੁਧਿਆਣਾ।13.04.2023
3ਮਨੋਜ ਕੁਮਾਰ ਉਰਫ ਵਿਜੈ ਪੁੱਤਰ ਹੰਸਰਾਜ ਵਾਸੀ ਬਜੂ ਰਾਮ ਵਾਸੀਆਨ ਬਜੂ ਖਾਲਸਾ, ਤਹਿਸੀਲ ਕੋਲਯਾ, ਜਿਲ੍ਹਾ ਬੀਕਾਨੇਰ, ਰਾਜਸਥਾਨ।16.04.2023
4ਮਦਨ ਲਾਲ ਪੁੱਤਰ ਬੁੱਧ ਰਾਮ ਵਾਸੀ ਬਜੂ ਰਾਮ ਵਾਸੀਆਨ ਬਜੂ ਖਾਲਸਾ, ਤਹਿਸੀਲ ਕੋਲਯਾ, ਜਿਲ੍ਹਾ ਬੀਕਾਨੇਰ, ਰਾਜਸਥਾਨ।16.04.2023

ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ: –

ਲੜੀ ਨੰਬਰਦੋਸ਼ੀਆਂ ਦਾ ਵੇਰਵਾਪਹਿਲਾਂ ਦਰਜ ਮੁਕੱਦਮੇ
1ਮਨੋਜ ਕੁਮਾਰ ਉਰਫ ਵਿਜੈ ਪੁੱਤਰ ਹੰਸਰਾਜ ਵਾਸੀ ਬਜੂ ਰਾਮ ਵਾਸੀਆਨ ਬਜੂ ਖਾਲਸਾ, ਤਹਿਸੀਲ ਕੋਲਯਾ, ਜਿਲ੍ਹਾ ਬੀਕਾਨੇਰ, ਰਾਜਸਥਾਨ।ਕੁੱਲ 05 ਮੁਕੱਦਮੇ ਜਿਨ੍ਹਾਂ ਵਿੱਚੋਂ 01 ਜਾਅਲੀ ਕਰੰਸੀ ਤਿਆਰ ਕਰਨ ਸਬੰਧੀ ਅਤੇ 04 ਮੁਕੱਦਮੇ ਚੋਰੀ ਦੇ ਰਾਜਸਥਾਨ ਵਿਖੇ ਦਰਜ ਰਜਿਸਟਰ ਹਨ।
2ਮਦਨ ਲਾਲ ਪੁੱਤਰ ਬੁੱਧ ਰਾਮ ਵਾਸੀ ਬਜੂ ਰਾਮ ਵਾਸੀਆਨ ਬਜੂ ਖਾਲਸਾ, ਤਹਿਸੀਲ ਕੋਲਯਾ, ਜਿਲ੍ਹਾ ਬੀਕਾਨੇਰ, ਰਾਜਸਥਾਨ।01 ਮੁਕੱਦਮਾ ਐਕਸੀਡੈਂਟ ਸਬੰਧੀ ਰਾਜਸਥਾਨ ਵਿੱਚ ਦਰਜ ਰਜਿਸਟਰ ਹੈ।

Leave a Reply

Your email address will not be published. Required fields are marked *