ਜਿਲਾ੍  ਪ੍ਰਸ਼ਾਸ਼ਨ ਦੇ ਵੱਲੋਂ ਲੁਧਿਆਣਾ ਦੇ ਚੋਕਾਂ ਨੂੰ ਸੁੰਦਰ ਬਣਾ ਕੇ ਸਲੋਗਨ ਲਿਖੇ ਗਏ ਸਨ ਪਰ ਕੁੱਝ ਲੋਕ ਆਪਣੇ ਅਦਾਰਿਆਂ ਦੀਆਂ ਮਸ਼ਹੂਰੀਆਂ ਕਰਨ ਦੇ ਲਈ ਇਨਾਂ  ਸਲੋਗਨਾਂ ਨੂੰ ਮਿਟਾਂ ਕੇ ਚੋਕਾਂ ਦੀ ਸੁੰਦਰਤਾ ਕਰ ਰਹੇ ਹਨ ਖਰਾਬ

Ludhiana Punjabi
  • ਜਿਲਾ੍  ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਮੋਕੇ ਤੇ ਥਾਣਾ ਦਰੇਸੀ ਦੀ ਪੁਲਿਸ ਨੇ ਰੁਕਵਾਇਆ ਕੰਮ

DMT : ਲੁਧਿਆਣਾ : (31 ਮਈ 2023) : –  ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਦੀ ਤਾਦਾਦ ਵਧਾਉਣ ਦੇ ਲਈ ਜਿੱਥੇ ਵੱਡੇ ਵੱਡੇ ਬੈਨਰ, ਸਲੋਗਨ ਅਤੇ ਇਲੈਕਟ੍ਰੋਨਿਕ ਮੀਡੀਆਂ ਰਾਂਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ”ਬੇਟੀ ਪੜ੍ਹਾਉ, ਬੇਟੀ ਬਚਾਉ” ਇਸ ਤੋ ਇਲਾਵਾ ਰਾਜਨੀਤਿਕ ਪਾਰਟੀਆਂ ਵੀ ਨੰਨੀ ਛਾਂ ਅਤੇ ਠੰਡੀ ਛਾਂ ਵਰਗੀਆਂ ਸੰਸਥਾਂਵਾਂ ਚੱਲ ਰਹੀਆ ਹਨ ਤਾਂ ਜੋ ਮੁੰਡਿਆਂ ਦੇ ਬਰਾਬਰ ਕੁੜੀਆਂ ਦੀ ਅਬਾਦੀ ਵਿੱਚ ਵੀ ਵਾਧਾ ਹੋ ਸਕੇ ।  ਇਸ ਤੋ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ ਭਰੂਣ ਟੈਸਟ ਤੇ ਵੀ ਪੂਰੀ ਤਰਾਂ  ਪਾਬੰਧੀ ਲਗਾਈ ਹੋਈ ਹੈ ਪਰ ਕੁੱਝ ਲੋਕ ਸਰਕਾਰ ਦੇ ਇਹੋ ਜਿਹੇ ਕੰਮ ਚੰਗੇ ਨਹੀ ਲਗਦੇ । ਕੁੱਝ ਪ੍ਰਾਈਵੇਟ ਕੰਪਨੀਆ  ਅਦਾਰਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਹਰ ਚੋਂਕ ਵਿੱਚ ਬਣਾਏ ਸਲੋਗਨ (ਬੇਟੀ ਪੜ੍ਹਾਉ ਬੇਟੀ ਬਚਾਉ) ਦੇ ਪੋਚਾ ਮਾਰ ਕੇ ਆਪਣੀ ਮਸ਼ਹੂਰੀ ਕੀਤੀ ਜਾ ਰਹੀ ਹੈ । ਜਦਕਿ ਜਿਲਾ  ਪ੍ਰਸ਼ਾਸ਼ਨ ਦਾ ਕਰੋੜਾ ਰੁਪਈਆ ਬੇਕਾਰ ਕੀਤਾ ਜਾ ਰਿਹਾ ਹੈ । ਇਸ ਬਾਰੇ ਜੱਦ ਜਿਲਾ੍ ਯੌੋਜਨਾ ਕਮੇਟੀ ਦੇ ਮੇਅਰਮੈਨ ਸ: ਸ਼ਰਨਪਾਲ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ  ਨੇ ਕਿਹਾ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਗਾਹ ਤੋ ਵੀ ਕੋਈ ਇਹੋ ਜਿਹੀ ਹਿਮਾਕਤ ਨਾ ਕਰ ਸਕੇ । ਇਸ ਬਾਰੇ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿੰਦਰਪਾਲ ਦੜੋਚ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਹੈ ਕਿ ਬਸਤੀ ਜੋਧੇਵਾਲ ਚੋਂਕ ਵਿੱਚ ਜੋ ਜਿਲਾ੍ਹ ਪ੍ਰਸ਼ਾਸ਼ਨ ਵੱਲੋਂ ਰੰਗ ਰੋਗਨ ਕਰਕੇ ਸਲੋਗਨ ਲਿਖੇ ਗਏ ਸਨ ਉਹ ਬਹੁਤ ਹੀ ਸ਼ਲਾਘਾਯੋਗ ਸਨ ਪਰ ਕੁੱਝ ਲੋਕ ਇਨਾਂ  ਸਲੋਗਨਾਂ ਨੂੰ ਮਿਟਾ ਕੇ ਆਪਣੀ ਮਸ਼ਹੂਰੀ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ । ਜਿਲਾ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਰਕੇ ਚੋਕਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾਵੇ।

ਸਪੈਸ਼ਲ ਡੱਬੀ
ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੋਕੇ ਤੇ ਥਾਣਾ ਦਰੇਸੀ ਦੇ ਐਸ ਆਈ ਕੁੱਲਦੀਪ ਸਿੰਘ ਤੇ ਪਹੁੰਚ ਕੇ ਚੋਂਕ ਵਿੱਚ ਬੋਰਡ ਲਿਖਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆ ਉਨਾਂ੍ਹ ਨੂੰ ਹਦਾਇਤ ਕੀਤੀ ਗਈ ਇਸ ਮਿਟਾਏ ਗਏ ਸਲੋਗਨ ਨੂੰ ਦੋਬਾਰਾ ਨਵੇਂ ਸਿਰੇ ਤੋ ਬਣਾਇਆ ਜਾਵੇ । ਜਿਸ ਤੇ ਬੋਰਡ ਲਿਖਣ ਵਾਲਿਆਂ ਨੇ ਤੁਰੰਤ ਬੋਰਡ ਨੂੰ ਮਿਟਾਂ ਕੇ ਉੱਥੇ ਦੋਬਾਰਾ ਸਲੋਗਨ ਲਿਖਣ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *