ਟੋਫੇਲ ਆਈਬੀਟੀ ਕੈਨੇਡਾ ਦੇ ਸਟੁਡੈਂਟ ਡਾਇਰੈਕਟ ਸਟ੍ਰੀਮ ਲਈ ਮਾਨਤਾ ਪ੍ਰਾਪਤ

Ludhiana Punjabi
  • ਟੋਫੇਲ ਕਰਨ ਵਾਲੇ ਭਾਰਤੀ ਵਿਦਿਆਰਥੀ ਕੈਨੇਡੀਅਨ ਇੰਸਟੀਟਿਊਸ਼ਨਜ਼ ਤੋਂ ਤੁਰੰਤ ਸਟੱਡੀ ਪਰਮਿਟ ਹਾਸਿਲ ਕਰ ਸਕਦੇ ਹਨ
  • ਵਿਦਿਆਰਥੀਆਂ ਨੂੰ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਕਰਨ ਸੰਬੰਧੀ ਗਿਆਨ ਅਤੇ ਸੇਧ ਪ੍ਰਦਾਨ ਕਰਨ ਲਈ ਟੋਫੇਲ ਮਾਰਕਿਟ ਅੰਬੈਸਡਰ ਉਪਲੱਬਧ ਹਨ

DMT : ਲੁਧਿਆਣਾ : (07 ਜੂਨ 2023) : – ਅੱਜ ਇੱਕ ਪ੍ਰੈਸ ਮੀਟਿੰਗ ਵਿੱਚ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਈਟੀਐਸ ਨੇ ਘੋਸ਼ਣਾ ਕੀਤੀ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ੇਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਕੈਨੇਡਾ ਦੇ ਪੋਸਟਸੈਕੰਡਰੀ ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਸ਼ਨਾਂ ਵਿੱਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਤੁਰੰਤ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ, ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਦੇ ਲਈ ਟੋਫੇਲ ਆਈਬੀਟੀ ਟੈਸਟ ਨੂੰ ਮਾਨਤਾ ਦੇ ਦਿੱਤੀ ਹੈ।

ਇਸ ਤਰੱਕੀ ਦੇ ਬਾਰੇ ਬੋਲਦੇ ਹੋਏ ਸ਼੍ਰੀ ਸਚਿਨ ਜੈਨ, ਕੰਟਰੀ ਮੈਨੇਜਰ, ਈਟੀਐਸ ਇੰਡੀਆ ਨੇ ਕਿਹਾ, “ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਲਈ ਟੋਫੇਲ ਆਈਬੀਟੀ ਨੂੰ ਮਾਨਤਾ ਮਿਲਣਾ ਇਸ ਰਾਹ ‘ਤੇ ਚੱਲਣ ਵਾਲੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਫਾਇਦੇਮੰਦ ਗੱਲ ਹੈ। ਟੋਫੇਲ ਆਈਬੀਟੀ ਨੂੰ ਮਿਲੀ ਇਹ ਮਾਨਤਾ ਕੈਨੇਡਾ ਦੇ ਇੰਸਟੀਟਿਊਸ਼ਨਾ ਨੂੰ ਵੀ ਜ਼ਿਆਦਾ ਵਿਦਿਆਰਥੀ ਪ੍ਰਦਾਨ ਕਰੇਗੀ। ਇਸ ਤਰ੍ਹਾਂ ਇਹ ਵਿਦਿਆਰਥੀਆਂ ਅਤੇ ਇੰਸਟੀਟਿਊਸ਼ਨਾਂ, ਦੋਵੇਂ ਪਾਸਿਆਂ ਲਈ ਇੱਕ ਲਾਭਦਾਇਕ ਗੱਲ ਹੈ।”

ਟੋਫੇਲ ਆਈਬੀਟੀ ਨੂੰ ਹਾਸਿਲ ਹੋਈ ਇਸ ਮਾਨਤਾ ਦਾ ਉਹਨਾ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਜੋ ਹੁਣ ਇਹ ਚੁਣ ਸਕਦੇ ਹਨ ਕਿ ਕਿਹੜਾ ਟੈਸਟ ਉਹਨਾ ਲਈ ਸਰਵਸ੍ਰੇਸ਼ਠ ਹੈ। ਇਸ ਤੋਂ ਪਹਿਲਾਂ, ਐਸਡੀਐਸ ਰੂਟ ਦੇ ਲਈ ਕੇਵਲ ਇੱਕ ਇੰਗਲਿਸ਼-ਲੈਂਗਵੇਜ ਟੈਸਟਿੰਗ ਨੂੰ ਹੀ ਮਾਨਤਾ ਮਿਲੀ ਹੋਈ ਸੀ।

ਅਗਸਤ 10, 2023 ਤੋਂ ਵਿਦਿਆਰਥੀ ਆਪਣੇ ਐਸਡੀਐਸ ਬਿਨੈਪੱਤਰ ਦੇ ਹਿੱਸੇ ਵਜੋਂ ਟੋਫੇਲ ਆਈਬੀਟੀ ਦੇ ਸਕੋਰ ਨੂੰ ਭੇਜ ਸਕਣਗੇ। ਆਈਆਰਸੀਸੀ ਦੇ ਅਨੁਸਾਰ, ਜੇਕਰ ਸਾਰੀਆਂ ਯੋਗਤਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਅਧਿਕਤਰ ਐਸਡੀਐਸ ਬਿਨੈਪੱਤਰਾਂ ਨੂੰ 20 ਕਲੰਡਰ ਦਿਨਾਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਐਸਡੀਐਸ ਲਈ ਅਪਲਾਈ ਕਰਨ, ਯੋਗਤਾ ਨਿਯਮਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਕੈਨੇਡਾ ਸਰਕਾਰ ਦੀ ਵੈਬਸਾਈਟ ‘ਤੇ ਜਾਓ।

ਟੋਫੇਲ ਆਈਬੀਟੀ ਟੈਸਟ 100% ਕੈਨੇਡੀਅਨ ਯੂਨੀਵਰਸਿਟੀਆਂ ਦੁਆਰਾ ਸਵੀਕ੍ਰਿਤ ਹੈ ਅਤੇ ਇਹ ਵਿਸ਼ਵ ਦਾ ਸਭ ਤੋਂ ਜ਼ਿਆਦਾ ਸਵੀਕ੍ਰਿਤ ਇੰਗਲਿਸ਼-ਲੈਂਗਵੇਜ ਟੈਸਟ ਵੀ ਹੈ ਜਿਸਨੂੰ 160 ਤੋਂ ਜ਼ਿਆਦਾ ਦੇਸ਼ਾਂ ਦੇ 12,000 ਤੋਂ ਜ਼ਿਆਦਾ ਇੰਸਟੀਟਿਊਸ਼ਨਾਂ ਇਸਤੇਮਾਲ ਕੀਤਾ ਜਾਂਦਾ ਹੈ।

ਅੱਜ ਦੀ ਘੋਸ਼ਣਾ ਤੋਂ ਬਾਅਦ ਈਟੀਐਸ ਤੋਂ ਇੱਕ ਹਾਲ ਹੀ ਦੀ ਘੋਸ਼ਣਾ ਕੀਤੀ ਗਈ ਕਿ ਜੁਲਾਈ 2023 ਤੋਂ ਟੋਫੇਲ ਆਈਬੀਟੀ ਟੈਸਟ ਦਾ ਵਿਕਾਸ ਕਰ ਰਹੀ ਹੈ। ਇਹ ਟੈਸਟ ਮਾਰਕਿਟ ਵਿੱਚ ਇੰਗਲਿਸ਼-ਲੈਂਗਵੇਜ ਦੇ ਤਿੰਨ ਪ੍ਰਮੁੱਖ ਟੈਸਟਾਂ ਵਿੱਚੋਂ ਸਭ ਤੋਂ ਛੋਟਾ ਹੋਵੇਗਾ। ਇਸ ਤੋਂ ਇਲਾਵਾ, ਵਿਦਿਆਰਥਆਂ ਲਈ ਇੱਕ ਅਸਾਨ ਰਜਿਸਟ੍ਰੇਸ਼ਨ ਪ੍ਰੋਸੈਸ ਅਤੇ ਬਿਹਤਰ ਅੰਕ ਪਾਰਦਰਸ਼ਤਾ ਹੋਵੇਗੀ।

ਅੱਜ ਇਸ ਪ੍ਰੈਸ ਕਾਨਫ੍ਰੰਸ ਦੌਰਾਨ ਈਟੀਐਸ ਨੇ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਇੱਕ ਨਵਾਂ ਟੈਸਟ ਸੈਂਟਰ ਖੋਲੇਗਾ। ਇਹ ਸੈਂਟਰ Daffodils Study Abroad Consultant, Ludhiana ਵਿਖੇ ਖੋਲ੍ਹਿਆ ਜਾਵੇਗਾ। ਇਸ ਨਵੇਂ ਟੈਸਟ ਸੈਂਟਰ ਦੇ ਨਾਲ ਅਮ੍ਰਿਤਸਰ ਖੇਤਰ ਦੇ ਵਿਦਿਆਰਥੀਆਂ ਨੂੰ ਬੇਹੱਦ ਸੁਵਿਧਾ ਹੋਵੇਗੀ।

ਇਸ ਤੋਂ ਇਲਾਵਾ ਈਟੀਐਸ ਨੇ ਅਮ੍ਰਿਤਸਰ ਵਿੱਚ ਟੋਫੇਲ ਮਾਰਕਿਟ ਅੰਬੈਸਡਰਾਂ ਦੀ ਨਿਯੁਕਤੀ ਬਾਰੇ ਵੀ ਜਾਣਕਾਰੀ ਦਿੱਤੀ ਜੋ ਭਵਿੱਖ ਵਿੱਚ ਵਿਦਿਆਰਥੀਆਂ ਦੀ ਤਿਆਰੀ ਲਈ ਉਹਨਾ ਨੂੰ ਗਿਆਨ ਅਤੇ ਮੁਹਾਰਤ ਪ੍ਰਦਾਨ ਕਰਨਗੇ। ਇਹ ਅੰਬੈਸਡਰ ਉਹਨਾ ਮਾਂ-ਬਾਪਾਂ ਲਈ ਵਿੱਚ ਇੱਕ ਮਾਰਗਦਰਸ਼ਕ ਹੋਣਗੇ ਜੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਉਣ ਦਾ ਸੁਪਨਾ ਦੇਖਦੇ ਹਨ। ਵਰਤਮਾਨ ਵਿੱਚ, ਅਮ੍ਰਿਤਸਰ ਖੇਤਰ ਵਿੱਚ 200 ਟੋਫੇਲ ਅੰਬੈਸਡਰ ਹਨ ਅਤੇ ਇਹ ਗਿਣਤੀ ਆਉਣ ਵਾਲੇ ਮਹੀਨਿਆਂ ਵਿੱਚ ਕਾਫੀ ਵਧੇਗੀ।
ਟੋਫੇਲ ਆਈਬੀਟੀ, ਰਜਿਸਟਰ ਕਰਨ, ਪ੍ਰੈਕਟਿਸ ਮਟੀਰੀਅਲ ਤੱਕ ਪਹੁੰਚ, ਆਦਿ ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰਨ ਲਈ ਕਿਰਪਾ ਕਰਕੇ www.etsindia.org/country-toefl/canada/ ‘ਤੇ ਜਾਓ।

Leave a Reply

Your email address will not be published. Required fields are marked *