ਡਾ.ਭੀਮ ਰਾਓ ਅੰਬੇਡਕਰ ਦੇ ਨਾਮ ਤੇ ਝੂਠ ਬੋਲ ਕੇ  ਸਰਕਾਰ ਬਣਾਉਣ ਵਾਲੀਆਂ ਦਾ  ਹੋਵੇਗਾ ਮਾੜਾ ਅਸ਼ਰ:ਬੈਂਸ

Ludhiana Punjabi
  • ਜਲੰਧਰ ਦਾ ਦਲਿਤ ਵਰਗ  ਜ਼ਿਮਨੀ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਨੂੰ ਸਿਖਾਵੇਗਾ ਅਕਲ 

DMT : ਲੁਧਿਆਣਾ : (29 ਅਪ੍ਰੈਲ 2023) : – ਭਾਰਤੀਯ ਵਾਲਮੀਕੀ ਧਰਮ ਸਮਾਜ(ਭਾਵਾਧਸ) ਜਿਲਾ ਲੁਧਿਆਣਾ ਵਲੋ ਡਾ.ਭੀਮ ਰਾਓ ਅੰਬੇਡਕਰ ਦੇ 132ਵੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ  ਸਤਿਸੰਗ ਸਮਰੋਹ ਦਾ ਆਯੋਜਨ ਜੋਨ ਸੀ,ਗਿੱਲ ਰੋਡ ਵਿਖੇ ਬਿੱਟੂ ਡੂਲਗਚ ਦੀ ਅਗੁਵਾਈ ਵਿਖੇ ਕੀਤਾ ਗਿਆ।ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵੀਰ ਸ਼੍ਰੇਸ਼ਟ ਅਸ਼ਵਨੀ ਸਹੋਤਾਂ ਨੇ ਭਾਗ ਲਿਆ।ਸਮਾਰੋਹ ਵਿੱਚ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ  ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋ  ਡਾ.ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਤਾਂ ਹਰ ਦਫਤਰ ਵਿੱਚ ਲਾ ਦਿੱਤੀ ਹੈ।ਪਰ ਉਹਨਾਂ ਦੀ ਵਿਚਾਰਧਾਰਾ ਦਾ ਕੋਈ ਮੁੱਲ ਅਜੇ ਤਕ ਨਹੀਂ ਪਾਇਆ ਹੈ।।ਬੈਂਸ ਨੇ ਕਿਹਾ ਕਿ ਇਕੱਲੀ ਫੋਟੋ  ਲਾਉਣ ਨਾਲ ਭਗਵੰਤ ਮਾਨ ਸਰਕਾਰ ਆਪਣੇ ਆਪ ਨੂੰ ਉੱਚਾ ਨਹੀਂ ਕਰ ਸਕਦੀ। ਡਾ.ਭੀਮ ਰਾਓ ਅੰਬੇਡਕਰ ਨੇ  ਹਮੇਸ਼ਾ ਹੀ ਦਲਿਤਾਂ  ਵਰਗ ਦੀ ਬੇਹਤਰੀ ਵਾਸਤੇ ਕੰਮ ਕੀਤੇ ਅਤੇ ਸਮਾਜ ਵਿਚੋਂ ਉੱਚ ਨੀਚ ਦਾ ਭੇਦ ਭਾਵ ਮਿਟਾ ਕੇ ਸਮਾਨਤਾ ਦੀ ਸਿੱਖਿਆ ਦਿੱਤੀ।ਪਰ ਅੱਜ ਭਗਵੰਤ ਮਾਨ ਸਰਕਾਰ ਦਲਿਤਾਂ ਨਾਲ ਧੱਕਾ ਕਰ ਰਹੀ ਹੈ ਅਤੇ ਦੂਜੇ ਪਾਸੇ ਡਾ.ਭੀਮ ਰਾਓ ਅੰਬੇਡਕਰ ਦੀ ਫੋਟੋ ਲਾ ਕੇ  ਆਪਣੇ ਆਪ ਨੂੰ ਦਲਿਤਾਂ ਦਾ ਮਸੀਹਾ ਬਣਨ ਦਾ ਡਰਾਮਾ ਕਰ ਰਹੀ ਹੈ।ਪਰ ਭਗਵੰਤ ਮਾਨ ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ ਕਿ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਦਲਿਤਾਂ ਦੀ ਬੇਹਤਰੀ ਵਾਸਤੇ ਉਹਨਾਂ ਕੀ ਕੰਮ ਕੀਤੇ ਹਨ। ਡਾ.ਭੀਮ ਰਾਓ ਅੰਬੇਦਕਰ ਨੇ ਦਲਿਤਾਂ ਦੀ ਭਲਾਈ ਲਈ ਜੋਂ ਸਹੂਲਤਾਂ ਦਾ ਸੁਪਨਾ ਦਿਖਾਇਆ ਸੀ।ਭਗਵੰਤ ਮਾਨ ਸਰਕਾਰ ਨੇ ਉਹ ਕਿੰਨਾ ਪੂਰਾ ਕੀਤਾ ਹੈ।ਅੱਜ ਭਗਵੰਤ ਮਾਨ ਸਰਕਾਰ ਦਾ ਤਾਂ ਉਹ ਹਾਲ ਹੈ ਕਿ ਜਿਵੇਂ  ਹਾਥੀ ਦੇ ਦੰਦ ਦਿਖਾਉਣ ਦੇ ਹੋਰ ਅਤੇ ਖਾਣ ਦੇ ਹੋਰ।ਆਪਣੇ ਆਪ ਨੂੰ ਦਲਿਤਾਂ ਦੀ ਹਿਤੈਸ਼ੀ ਕਹਿਣ ਵਾਲੀ ਭਗਵੰਤ ਮਾਨ ਸਰਕਾਰ ਅੱਜ ਆਪ ਹੀ ਉਹਨਾਂ ਨਾਲ ਧੱਕਾ ਕਰ ਰਹੀ ਹੈ।ਭਗਵੰਤ ਮਾਨ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਜੋਂ ਲੋਲੀਪੋਪ  ਦਲਿਤਾਂ ਨੂੰ ਦਿੱਤੇ ਸੀ।ਉਹ ਅੱਜ ਵੀ ਉਹਨਾਂ ਨੂੰ ਮੂੰਹ ਚਿੜਾ ਰਹੇ ਹਨ।ਜਿਸ ਦਾ ਖ਼ਮਿਆਜਾ ਇਹਨਾਂ ਨੂੰ ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ ਭੁਗਤਣਾ ਪਉ। ਕਿਉ ਕਿ ਦਲਿਤਾਂ ਦਾ ਇਕ ਵੱਡਾ ਵੋਟ ਬੈਂਕ ਜਲੰਧਰ ਵਿੱਚ ਹੈ।ਦਲਿਤਾਂ ਦੇ ਨਾਮ ਉਤੇ ਰਾਜਨੀਤੀ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੂੰ ਡਾ.ਭੀਮ ਰਾਓ ਅੰਬੇਦਕਰ ਦੇ ਅਨੁਆਈ ਉਣ ਜਲੰਧਰ ਦੀਆ ਜ਼ਿਮਨੀ ਚੋਣਾਂ ਵਿੱਚ  ਸ਼ੀਸ਼ਾ ਦਿਖਾਉਣ ਲਈ ਤਿਆਰ ਬੈਠੇ ਹਨ। ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਤੇ ਕੌਂਸਲਰ ਅਰਜਨ ਸਿੰਘ ਚੀਮਾ, ਰਾਜੇਸ਼ ਖੋਖਰ ਆਦਿ ਹਾਜ਼ਰ ਸਨ 

Leave a Reply

Your email address will not be published. Required fields are marked *