ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਵਾਲੀਆਂ ਪਾਰਟੀਆਂ ਆਪ, ਅਕਾਲੀ ਅਤੇ ਭਾਜਪਾ ਨੂੰ ਜਲੰਧਰ ਦੇ ਦੂਰ ਅੰਦੇਸ਼ ਸੋਚ ਦੇ ਵੋਟਰ ਵੀ 10 ਮਈ ਨੂੰ ਅੱਖੋਂ ਪਰੋਖੇ ਕਰਨਗੇ

Ludhiana Punjabi
  • 71 ਜਾਤੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ ਅਤੇ 35% ਵੋਟ ਹੈ ਪਰ ਆਪ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ
  • ਬਾਵਾ ਨੇ ਮਹਿਤਪੁਰ (ਹਲਕਾ ਸ਼ਾਹਕੋਟ) ਵਿਖੇ ਦੁਕਾਨਦਾਰਾਂ ਤੋਂ ਕਾਂਗਰਸੀ ਉਮੀਦਵਾਰ ਲਈ ਮੰਗੀਆਂ ਵੋਟਾਂ

DMT : ਲੁਧਿਆਣਾ : (04 ਮਈ 2023) : – ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਓ.ਬੀ.ਸੀ. ਅਤੇ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਨੇ ਜਲੰਧਰ ਹਲਕੇ ਦੇ ਵੱਖ ਵੱਖ ਸ਼ਹਿਰਾਂ ਮਹਿਤਪੁਰ (ਹਲਕਾ ਸ਼ਾਹਕੋਟ) ਵਿਚ ਬੋਲਦੇ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਅੱਖੋਂ ਪਰੋਖੇ ਕਰਨ ਵਾਲੀਆਂ ਪਾਰਟੀਆਂ ਆਪ, ਅਕਾਲੀ ਅਤੇ ਭਾਜਪਾ ਨੂੰ ਜਲੰਧਰ ਦੇ ਦੂਰ ਅੰਦੇਸ਼ ਸੋਚ ਦੇ ਵੋਟਰ ਵੀ 10 ਮਈ ਨੂੰ ਅੱਖੋਂ ਪਰੋਖੇ ਕਰਨਗੇ। ਉਹਨਾਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਦੀ ਪੰਜਾਬ ਵਿਚ 35% ਵੋਟ ਹੈ। 71 ਜਾਤੀਆਂ ਜਿਵੇਂ ਕਿ ਗੁੱਜਰ, ਲੁਬਾਣਾ, ਰਾਮਗੜ੍ਹੀਏ, ਬੈਰਾਗੀ, ਸਨਿਆਸੀ, ਘੁਮਿਆਰ, ਰਾਏ ਸਿੱਖ, ਛੀਂਬੇ, ਨਾਈ, ਸੈਣ, ਲੁਹਾਰ, ਕੰਬੋਜ, ਕ੍ਰਿਸਚੀਅਨ, ਰਾਜਪੂਤ, ਸੁਨਿਆਰ ਆਦਿ ਹਨ। ਇਸ ਮੌਕੇ ਉਹਨਾਂ ਨਾਲ ਮਿਸ਼ੀਗਨ ਅਮਰੀਕਾ ਕਾਂਗਰਸ ਦੇ ਪ੍ਰਧਾਨ ਰਾਜ ਗਰੇਵਾਲ ਹਾਜਰ ਸਨ ਜਦਕਿ ਮਹਿਤਪੁਰ ਦੇ ਬੈਰਾਗੀ ਮਹਾਂ ਮੰਡਲ ਦੇ ਨੇਤਾ ਸੁਸ਼ੀਲ ਬਾਵਾ, ਹੈਪੀ ਬਾਵਾ, ਵਿੱਕੀ ਬਾਵਾ ਵੀ ਸਨ। ਇਸ ਸਮੇਂ ਯੂਥ ਨੇਤਾ ਅਮਨਦੀਪ ਗਰੇਵਾਲ ਅਤੇ ਅਰਜਨ ਬਾਵਾ ਵੀ ਨਾਲ ਸਨ।

                        ਬਾਵਾ ਨੇ ਕਿਹਾ ਕਿ ਪਛੜੀਆਂ ਜਾਤੀਆਂ ਨਾਲ ਸਬੰਧਿਤ ਲੋਕ ਬਿਨਾਂ ਜ਼ਮੀਨਾਂ ਤੋਂ ਹਨ ਅਤੇ ਕਿਰਤ ਕਰਨ ਵਾਲੇ ਲੋਕ ਹਨ ਪਰ ਸਾਡੀ ਕੇਂਦਰ ਸਰਕਾਰ ਜਨਗਣਨਾ ਸਮੇਂ ਓ.ਬੀ.ਸੀ. ਦਾ ਵੱਖਰਾ ਕਾਲਮ ਵੀ ਬਣਾਉਣ ਨੂੰ ਤਿਆਰ ਨਹੀਂ ਅਤੇ ਮੈਂਬਰ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਸਿਆਸੀ ਤੌਰ ‘ਤੇ ਕੋਈ ਵੀ ਰਾਖਵਾਂਕਰਨ ਨਹੀਂ ਜੋ ਰਿਜ਼ਰਵ ਕੀਤਾ ਜਾਂਦਾ ਹੈ, ਉਹ ਉਪਰੋਕਤ ਜਾਤੀਆਂ ਨਾਲ ਮਜ਼ਾਕ ਤੋਂ ਬਿਨਾਂ ਕੁਝ ਨਹੀਂ।

                        ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਓ.ਬੀ.ਸੀ. ਨਾਲ ਸਬੰਧਿਤ ਹੋਣ ਦਾ ਦਾਅਵਾ ਕਰਦੇ ਹਨ। ਜੇਕਰ ਹੁਣ ਵੀ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਸਿਰਫ਼ ਅੰਬਾਨੀ, ਅਡਾਨੀ ਨੂੰ ਵੱਧਦਾ ਫੁੱਲਦਾ ਦੇਖਣਾ ਸਰਕਾਰ ਦੀ ਭਾਵਨਾ ਹੈ ਤਾਂ ਸਾਡਾ ਭਾਰਤ ਦੇਸ਼ ਕਿਸ ਦਿਸ਼ਾ ਵੱਲ ਲਿਜਾ ਰਹੀ ਹੈ ਭਾਜਪਾ ਸਰਕਾਰ…?

                        ਉਹਨਾਂ ਕਿਹਾ ਕਿ ਪੰਜਾਬ ਵਿਚ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਆਪਣਾ ਇੱਥੇ ਕੁਝ ਵੀ ਨਹੀਂ, ਸਭ ਕੁਝ ਦਿੱਲੀ ਵਾਲਿਆਂ ਕੋਲ ਗਹਿਣੇ ਹੈ। ਉਹ ਪੰਜ ਕਰਨ, ਪੰਜਾਹ ਕਰਨ। ਦਿੱਲੀ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਖ਼ਰਚਿਆਂ 45 ਕਰੋੜ ਦੱਸਦਾ ਹੈ ਕਿ “ਆਪ” ਆਮ ਆਦਮੀ ਦੀ ਸਰਕਾਰ ਨਹੀਂ। ਹੁਣ ਇਹ ਉਹ ਨਹੀਂ ਰਹੀ ਜੀ ਖ਼ਾਸ ਹੋ ਗਈ ਹੈ।

                        ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜੋ ਵਿਕਾਸ, ਖ਼ੁਸ਼ਹਾਲੀ ਅਤੇ ਸ਼ਾਂਤੀ ਦੀ ਮੁੱਦਈ ਹੈ। ਬੀਬੀ ਕਰਮਜੀਤ ਕੌਰ ਤੁਹਾਡੀ ਵੋਟ ਦੇ ਅਸਲ ਹੱਕਦਾਰ ਹਨ ਜਿੰਨਾ ਦੇ ਪਰਿਵਾਰ ਦੇ ਖ਼ੂਨ ਵਿਚ ਸੇਵਾ, ਸਚਾਈ, ਸਾਦਗੀ ਅਤੇ ਸਵੱਛਤਾ ਹੈ।

Leave a Reply

Your email address will not be published. Required fields are marked *